ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ

ਨੈਸ਼ਨਲ

ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ

ਉਤਰ ਪ੍ਰਦੇਸ 3 ਨਵੰਬਰ ,ਬੋਲੇ ਪੰਜਾਬ ਬਿਊਰੋ :

ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਮੁੰਬਈ ਟ੍ਰੈਫਿਕ ਪੁਲਿਸ ਦੇ ਕੰਟਰੋਲ ਦੇ ਵਟਸਐਪ ਨੰਬਰ ਉਤੇ ਮੈਸਜ਼ ਕਰਕੇ ਧਮਕੀ ਭਰਿਆ ਮੈਸੇਜ਼ ਕੀਤਾ ਗਿਆ ਹੈ। ਧਮਕੀ ਵਾਲੇ ਮੈਸਜ਼ ਰਾਹੀਂ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਦੇ ਨਾਮ ਉਤੇ ਮੁੰਬਈ ਪੁਲਿਸ ਕੰਟਰੋਲ ਰੂਮ ਵਿੱਚ ਦਿੱਤੀ ਗਈ ਹੈ। ਮੁੰਬਈ ਪੁਲਿਸ ਦੇ ਟ੍ਰੈਫਿਕ ਕੰਟਰੋਲ ਨੰਬਰ ਉਤੇ ਅਣਪਛਾਤੇ ਨੰਬਰ ਤੋਂ ਇਹ ਮੈਸੇਜ ਆਇਆ ਹੈ। ਮੈਸੇਜ ਵਿੱਚ ਲਿਖਿਆ ਹੈ, ਜੇਕਰ ਯੋਗੀ ਨੇ 10 ਦਿਨਾਂ ਵਿੱਚ ਅਸਤੀਫਾ ਨਾ ਦਿੱਤਾ, ਤਾਂ ਅਸੀਂ ਉਸਨੂੰ ਬਾਬਾ ਸਿਦੀਕੀ ਦੀ ਤਰ੍ਹਾਂ ਮਾਰ ਦੇਵਾਂਗੇ।

ਮੁੰਬਈ ਪੁਲਿਸ ਕੰਟਰੋਲ ਰੂਮ ਵਿੱਚ ਮੁੱਖ ਮੰਤਰੀ ਯੋਗੀ ਦੇ ਨਾਮ ਇਹ ਧਮਕੀ ਭਰਿਆ ਮੈਸੇਜ ਸ਼ਨੀਵਾਰ ਸ਼ਾਮ ਨੂੰ ਭੇਜਿਆ ਗਿਆ ਸੀ। ਮੁੰਬਈ ਪੁਲਿਸ ਇਸ ਮਾਮਲੇ ਵਿੱਚ ਅੱਗੇ ਦੀ ਜਾਂਚ ਕਰ ਰਹੀ ਹੈ। ਮੈਸੇਜ ਭੇਜਣ ਵਾਲੇ ਦੀ ਭਾਲ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਬਾਬਾ ਸਿਦੀਕੀ ਦਾ ਬਾਂਦਰਾ ਵਿੱਚ ਤਿੰਨ ਲੋਕਾਂ ਨੇ 12 ਅਕਤੂਬਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।