ਟੈਂਪੂ ਬੇਕਾਬੂ ਹੋ ਕੇ ਪਲਟਿਆ, ਸੱਤ ਲੋਕਾਂ ਦੀ ਮੌਤ

ਨੈਸ਼ਨਲ

ਟੈਂਪੂ ਬੇਕਾਬੂ ਹੋ ਕੇ ਪਲਟਿਆ, ਸੱਤ ਲੋਕਾਂ ਦੀ ਮੌਤ


ਲਖਨਊ, 6 ਨਵੰਬਰ,ਬੋਲੇ ਪੰਜਾਬ ਬਿਊਰੋ :


ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲੇ ਦੇ ਬਿਲਗ੍ਰਾਮ ਕੋਤਵਾਲੀ ਇਲਾਕੇ ‘ਚ ਇਕ ਟੈਂਪੂ ਬੇਕਾਬੂ ਹੋ ਕੇ ਪਲਟ ਗਿਆ। ਇਸ ਹਾਦਸੇ ‘ਚ 7 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ, ਜਦਕਿ ਕਈ ਜ਼ਖਮੀ ਦੱਸੇ ਜਾ ਰਹੇ ਹਨ।
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਰੋਸ਼ਨਪੁਰ ਨੇੜੇ ਬਿਲਹੌਰ-ਕਟੜਾ ਰਾਜ ਮਾਰਗ ‘ਤੇ ਵਾਪਰਿਆ। ਇੱਥੇ ਅਚਾਨਕ ਸਾਹਮਣੇ ਵਾਹਨ ਆਉਣ ਕਾਰਨ ਟੈਂਪੂ ਬੇਕਾਬੂ ਹੋ ਕੇ ਪਲਟ ਗਿਆ। ਸੂਚਨਾ ਮਿਲਦੇ ਹੀ ਮੌਕੇ ‘ਤੇ ਪਹੁੰਚੀ ਪੁਲਸ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।