ਮੋਹਾਲੀ ‘ਚ ਸਕੂਟਰ ਸਵਾਰ ਦੋ ਨੌਜਵਾਨਾਂ ‘ਤੇ ਤਲਵਾਰ ਤੇ ਚਾਕੂ ਨਾਲ ਹਮਲਾ, ਇਕ ਦੀ ਮੌਤ ਦੂਜੇ ਦੀ ਹਾਲਤ ਗੰਭੀਰ

ਪੰਜਾਬ

ਮੋਹਾਲੀ ‘ਚ ਸਕੂਟਰ ਸਵਾਰ ਦੋ ਨੌਜਵਾਨਾਂ ‘ਤੇ ਤਲਵਾਰ ਤੇ ਚਾਕੂ ਨਾਲ ਹਮਲਾ, ਇਕ ਦੀ ਮੌਤ ਦੂਜੇ ਦੀ ਹਾਲਤ ਗੰਭੀਰ

ਮੋਹਾਲੀ 23 ਨਵੰਬਰ ,ਬੋਲੇ ਪੰਜਾਬ ਬਿਊਰੋ :

ਮੋਹਾਲੀ ਦੇ ਜ਼ੀਰਕਪੁਰ ‘ਚ ਹਮਲਾਵਰਾਂ ਨੇ ਸਕੂਟਰ ‘ਤੇ ਸਵਾਰ ਦੋ ਨੌਜਵਾਨਾਂ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਦਿਲਾਵਰ ਸਿੰਘ ਵਾਸੀ ਹਿੰਮਤਗੜ੍ਹ ਢਕੋਲੀ ਦੀ ਮੌਤ ਹੋ ਗਈ ਜਦਕਿ ਸ਼ੁਭਮ ਵਾਸੀ ਕਰਨਾਲ ਗੰਭੀਰ ਜ਼ਖ਼ਮੀ ਹੋ ਗਿਆ। ਸ਼ੁਭਮ ਨੂੰ ਚੰਡੀਗੜ੍ਹ ਦੇ ਜੀਐਮਸੀਐਚ-32 ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।ਮ੍ਰਿਤਕ ਦੇ ਭਰਾ ਦਲਜੀਤ ਸਿੰਘ ਨੇ ਪੁਲਸ ਨੂੰ ਦਿੱਤੇ ਆਪਣੇ ਬਿਆਨ ‘ਚ ਦੱਸਿਆ ਕਿ ਸ਼ੁੱਕਰਵਾਰ ਨੂੰ ਉਹ ਆਪਣੇ ਵੱਡੇ ਭਰਾ ਦਿਲਾਵਰ ਅਤੇ ਆਪਣੇ ਦੋਸਤ ਸ਼ੁਭਮ ਨਾਲ ਚੰਡੀਗੜ੍ਹ ਤੋਂ ਢਕੋਲੀ ਵੱਲ ਆ ਰਿਹਾ ਸੀ। ਦਲਜੀਤ ਬਲਟਾਣਾ ਦੇ ਪੈਟਰੋਲ ਪੰਪ ‘ਤੇ ਸਕੂਟਰ ‘ਚ ਹਵਾ ਭਰਨ ਲਈ ਰੁਕਿਆ, ਜਦਕਿ ਦਿਲਾਵਰ ਅਤੇ ਸ਼ੁਭਮ ਅੱਗੇ ਨਿਕਲ ਗਏ।

ਐਕਟਿਵਾ ‘ਤੇ ਸਵਾਰ ਦੋ ਹਮਲਾਵਰਾਂ ਨੇ ਬਿਗ ਬਾਜ਼ਾਰ ਮਾਲ ਨੇੜੇ ਦਿਲਾਵਰ ਅਤੇ ਸ਼ੁਭਮ ਨੂੰ ਰੋਕ ਕੇ ਉਨ੍ਹਾਂ ‘ਤੇ ਤਲਵਾਰ ਅਤੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ ‘ਚ ਦਿਲਾਵਰ ਦੀ ਛਾਤੀ ‘ਤੇ ਕਈ ਵਾਰ ਕੀਤੇ ਗਏ, ਜਦਕਿ ਸ਼ੁਭਮ ਦੀ ਪਿੱਠ ‘ਤੇ ਚਾਕੂ ਮਾਰਿਆ ਗਿਆ। ਗੰਭੀਰ ਜ਼ਖਮੀ ਹੋਣ ਤੋਂ ਬਾਅਦ ਦੋਵੇਂ ਸੜਕ ‘ਤੇ ਡਿੱਗ ਗਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।