ਨਵੀਂ ਦਿੱਲੀ, 9 ਦਸੰਬਰ,ਬੋਲੇ ਪੰਜਾਬ ਬਿਊਰੋ :
ਦਿੱਲੀ ਅਤੇ ਐਨਸੀਆਰ ’ਚ ਐਤਵਾਰ ਰਾਤ ਪਏ ਮੀਂਹ ਕਾਰਨ ਪਾਰਾ ਡਿੱਗ ਗਿਆ ਹੈ। ਠੰਢੀਆਂ ਹਵਾਵਾਂ ਚਲਣ ਨਾਲ ਲੋਕਾਂ ਨੂੰ ਸਰਦੀਆਂ ਦਾ ਅਹਿਸਾਸ ਹੋਇਆ। ਇਸ ਦੇ ਨਾਲ, ਸ਼ਿਮਲਾ ’ਚ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ।
ਮੌਸਮ ਵਿਭਾਗ ਨੇ ਅੰਦਾਜ਼ਾ ਲਗਾਇਆ ਹੈ ਕਿ ਅੱਜ ਸੋਮਵਾਰ ਨੂੰ ਵੀ ਪੰਜਾਬ, ਹਰਿਆਣਾ ਅਤੇ ਦਿੱਲੀ-ਐਨਸੀਆਰ ’ਚ ਹਲਕਾ ਮੀਂਹ ਪੈ ਸਕਦੀ ਹੈ। ਇਸ ਤੋਂ ਇਲਾਵਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਦੇ ਪਹਾੜੀ ਇਲਾਕਿਆਂ ’ਚ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਉੱਤਰੀ ਭਾਰਤ ’ਚ ਅਗਲੇ ਦਿਨਾਂ ਵਿੱਚ ਸ਼ੀਤ ਲਹਿਰ ਤੇਜ਼ ਹੋ ਸਕਦੀ ਹੈ।
ਐਨਸੀਆਰ ’ਚ ਐਤਵਾਰ ਸਵੇਰੇ ਹਲਕੀ ਧੁੱਪ ਖਿੜੀ ਹੋਈ ਸੀ, ਪਰ ਸ਼ਾਮ ਨੂੰ 6 ਤੋਂ 7 ਵਜੇ ਦੇ ਦੌਰਾਨ ਦਿੱਲੀ, ਗਾਜ਼ੀਆਬਾਦ ਅਤੇ ਨੋਇਡਾ ’ਚ ਮੀਂਹ ਪੈਣ ਕਾਰਨ ਤਾਪਮਾਨ 2-3 ਡਿਗਰੀ ਤੱਕ ਘਟ ਗਿਆ। ਮੌਸਮ ਵਿਭਾਗ ਮੁਤਾਬਕ, ਇਹ ਬਦਲਾਅ ਮੱਧ ਪਾਕਿਸਤਾਨ ਅਤੇ ਉਸਦੇ ਆਲੇ-ਦੁਆਲੇ ਬਣੀ ਪੱਛਮੀ ਗੜਬੜੀ ਕਾਰਨ ਆਇਆ ਹੈ।
ਮੌਸਮ ਵਿਭਾਗ ਨੇ ਅਨੁਮਾਨ ਲਗਾਇਆ ਹੈ ਕਿ ਸੋਮਵਾਰ ਨੂੰ ਦਿੱਲੀ ’ਚ ਅਧਿਕਤਮ ਤਾਪਮਾਨ 23 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 8 ਡਿਗਰੀ ਰਹੇਗਾ।














