ਖੰਨਾ : ਗੰਨੇ ਨਾਲ ਭਰੀ ਓਵਰਲੋਡ ਟਰਾਲੀ ਦਾ ਰੱਸਾ ਟੁੱਟਿਆ, ਦੋ ਕਿਸਾਨਾਂ ਦੀ ਮੌਤ

ਖੰਨਾ, 30 ਜਨਵਰੀ,ਬੋਲੇ ਪੰਜਾਬ ਬਿਊਰੋ :ਖੰਨਾ ਦੇ ਪਿੰਡ ਬਾਹੋਮਾਜਰਾ ਦੇ ਕੋਲ ਦੇਰ ਰਾਤ ਗੰਨੇ ਨਾਲ ਭਰੀ ਹੋਈ ਓਵਰਲੋਡ ਟਰਾਲੀ ਦਾ ਰੱਸਾ ਟੁੱਟਣ ਕਾਰਨ ਹੋਏ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਗੁਰਦੀਪ ਸਿੰਘ ਅਤੇ ਦੀਦਾਰ ਸਿੰਘ ਨਿਵਾਸੀ ਮਾਜਰੀ ਵਜੋਂ ਹੋਈ ਹੈ।ਜਾਣਕਾਰੀ ਮੁਤਾਬਕ, ਗੁਰਦੀਪ ਸਿੰਘ ਆਪਣੇ ਗੁਆਂਢੀ ਦੀਦਾਰ ਸਿੰਘ, ਜੋ ਮਾਜਰੀ […]

Continue Reading

ਭਾਜਪਾ ਦੀ ਹਰਪ੍ਰੀਤ ਕੌਰ ਬਬਲਾ ਚੰਡੀਗੜ੍ਹ ਨਗਰ ਨਿਗਮ ਦੀ ਮੇਅਰ ਬਣੀ

ਚੰਡੀਗੜ੍ਹ, 30 ਜਨਵਰੀ,ਬੋਲੇ ਪੰਜਾਬ ਬਿਊਰੋ : ਚੰਡੀਗੜ੍ਹ ਨਗਰ ਨਿਗਮ ‘ਚ ਭਾਜਪਾ ਦਾ ਮੇਅਰ ਬਣ ਗਿਆ ਹੈ। ਇੱਥੋਂ ਭਾਜਪਾ ਦੀ ਹਰਪ੍ਰੀਤ ਕੌਰ ਬਬਲਾ ਨੇ ਚੋਣ ਜਿੱਤੀ ਹੈ। ਉਨ੍ਹਾਂ ਨੂੰ 19 ਵੋਟਾਂ ਮਿਲੀਆਂ। ਜਦੋਂ ਕਿ ‘ਆਪ’ ਅਤੇ ਕਾਂਗਰਸ ਗਠਜੋੜ ਦੀ ਉਮੀਦਵਾਰ ਪ੍ਰੇਮ ਲਤਾ ਨੂੰ 17 ਵੋਟਾਂ ਮਿਲੀਆਂ। ਇੱਥੇ ਭਾਜਪਾ ਦੇ ਹੱਕ ਵਿੱਚ ਕਰਾਸ ਵੋਟਿੰਗ ਹੋਈ ਹੈ।

Continue Reading

ਜੇ ਕਾਂਗਰਸ ਨੇ ਆਮ ਆਦਮੀ ਪਾਰਟੀ ਨਾਲ ਗੱਠਜੋੜ ਕੀਤਾ ਤਾਂ ਸਿਆਸਤ ਛੱਡ ਦਿਆਂਗਾ : ਰਾਜਾ ਵੜਿੰਗ

ਲੁਧਿਆਣਾ, 30 ਜਨਵਰੀ,ਬੋਲੇ ਪੰਜਾਬ ਬਿਊਰੋ :ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਐੱਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਥੇ ਬਚਤ ਭਵਨ ਵਿਖੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨਾਲ ਨਾ ਤਾਂ ਗੱਠਜੋੜ ਕੀਤਾ ਗਿਆ ਹੈ ਅਤੇ ਨਾ ਹੀ ਭਵਿੱਖ ਵਿੱਚ ਹੋਵੇਗਾ। ਜੇਕਰ ਗੱਠਜੋੜ ਹੁੰਦਾ ਹੈ ਤਾਂ ਉਹ ਸਿਆਸਤ ਤੋਂ […]

Continue Reading

ਮੋਹਾਲੀ ‘ਚ ਚਾਇਨਾ ਡੋਰ ਵੇਚਣ ਵਾਲੀ ਔਰਤ ‘ਤੇ ਕੇਸ ਦਰਜ

ਮੋਹਾਲੀ, 30 ਜਨਵਰੀ,ਬੋਲੇ ਪੰਜਾਬ ਬਿਊਰੋ :ਬਲੌਂਗੀ ਵਿਖੇ ਆਪਣੀ ਦੁਕਾਨ ਵਿੱਚ ਪਾਬੰਦੀਸ਼ੁਦਾ ਚਾਇਨਾ ਡੋਰ ਵੇਚਣ ਦੇ ਦੋਸ਼ ਵਿੱਚ ਪੁਲੀਸ ਨੇ ਇੱਕ ਔਰਤ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ਔਰਤ ਦੀ ਪਛਾਣ ਸਰੋਜ ਬਾਲਾ ਵਜੋਂ ਹੋਈ ਹੈ, ਜਿਸ ਨੇ ਬਲੌਂਗੀ ਦੇ ਗੁਰਦੁਆਰਾ ਸਾਹਿਬ ਨੇੜੇ ਦੁਕਾਨ ਖੋਲ੍ਹੀ ਹੋਈ ਹੈ।ਪੁਲੀਸ ਅਨੁਸਾਰ ਬਲੌਂਗੀ ਥਾਣੇ ਦੀ ਪੁਲੀਸ […]

Continue Reading

ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 66ਵੇਂ ਦਿਨ ਵੀ ਜਾਰੀ, ਅੱਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ

ਖਨੌਰੀ, 30 ਜਨਵਰੀ,ਬੋਲੇ ਪੰਜਾਬ ਬਿਊਰੋ :ਕਿਸਾਨੀ ਮੰਗਾਂ ਨੂੰ ਲੈ ਕੇ ਖਨੌਰੀ ਬਾਰਡਰ ਉਪਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਅੱਜ ਵੀਰਵਾਰ ਨੂੰ 66ਵੇਂ ਦਿਨ ਵੀ ਜਾਰੀ ਹੈ।ਅੱਜ ਵੀਰਵਾਰ ਸਵੇਰੇ ਸਾਢੇ 10 ਵਜੇ ਦਾਤਾਸਿੰਘਵਾਲਾ-ਖਨੌਰੀ ਕਿਸਾਨ ਮੋਰਚਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਅਤੇ ਮੋਰਚੇ ਨੂੰ ਹੋਰ ਮਜ਼ਬੂਤ ਕਰਨ ਲਈ ਅਰਦਾਸ […]

Continue Reading

ਕੁਲਦੀਪ ਟੀਟਾ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ

ਚੰਡੀਗੜ੍ਹ, 30 ਜਨਵਰੀ,ਬੋਲੇ ਪੰਜਾਬ ਬਿਊਰੋ :ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਇਸ ਦੇ ਲਈ ਭਾਜਪਾ ਨੇ ਹਰਪ੍ਰੀਤ ਕੌਰ ਬਬਲਾ ਅਤੇ ਆਮ ਆਦਮੀ ਪਾਰਟੀ (ਆਪ) ਨੇ ਪ੍ਰੇਮ ਲਤਾ ਨੂੰ ਉਮੀਦਵਾਰ ਬਣਾਇਆ ਹੈ। ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਇਸ ਚੋਣ ਦੀ ਵੀਡੀਓਗ੍ਰਾਫੀ ਹੋ ਰਹੀ ਹੈ। ਇਸ ਤੋਂ ਇਲਾਵਾ ਸੁਪਰੀਮ ਕੋਰਟ ਦੇ ਸੇਵਾਮੁਕਤ […]

Continue Reading

ਨਵੀਂ ਦਿੱਲੀ ਵਿਖੇ ਪੰਜਾਬ ਸਰਕਾਰ ਲਿਖੀ ਗੱਡੀ ‘ਚੋਂ 8 ਲੱਖ ਰੁਪਏ ਅਤੇ ਸ਼ਰਾਬ ਦੀਆਂ ਬੋਤਲਾਂ ਬਰਾਮਦ

ਨਵੀਂ ਦਿੱਲੀ, 30 ਜਨਵਰੀ,ਬੋਲੇ ਪੰਜਾਬ ਬਿਊਰੋ :ਨਵੀਂ ਦਿੱਲੀ ਜ਼ਿਲ੍ਹੇ ਦੇ ਤਿਲਕ ਮਾਰਗ ਥਾਣਾ ਇਲਾਕੇ ਵਿੱਚ ਪੰਜਾਬ ਨੰਬਰ ਦੀ ਇੱਕ ਗੱਡੀ ਤੋਂ ਨਕਦੀ ਅਤੇ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ। ਜਾਣਕਾਰੀ ਮਿਲਦਿਆਂ ਹੀ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਗੱਡੀ ’ਤੇ “ਪੰਜਾਬ ਸਰਕਾਰ” ਲਿਖਿਆ ਹੋਇਆ ਸੀ।ਪੁਲਿਸ ਅਧਿਕਾਰੀ ਦੇਵੇਸ਼ ਮਹਲਾ ਅਨੁਸਾਰ ਗੱਡੀ ਵਿੱਚੋਂ ਇੱਕ ਰਾਸ਼ਟਰੀ […]

Continue Reading

ਕਿਸਾਨ ਨਾਲ ਮਾਰੀ ਸਾਢੇ 15 ਲੱਖ ਦੀ ਠੱਗੀ, ਆੜ੍ਹਤੀ ਸਮੇਤ ਦੋ ਖਿਲਾਫ ਕੇਸ ਦਰਜ

ਤਰਨਤਾਰਨ, 30 ਜਨਵਰੀ,ਬੋਲੇ ਪੰਜਾਬ ਬਿਊਰੋ :ਪਿੰਡ ਬੂਹ ਵਾਸੀ ਕਿਸਾਨ ਨਾਲ ਕਥਿਤ ਤੌਰ ’ਤੇ ਸਾਢੇ 15 ਲੱਖ ਦੇ ਕਰੀਬ ਰਕਮ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਜਾਂਚ ਉਪਰੰਤ ਥਾਣਾ ਹਰੀਕੇ ਦੀ ਪੁਲਿਸ ਨੇ ਆੜ੍ਹਤੀ ਸਮੇਤ ਦੋ ਜਣਿਆਂ ਖਿਲਾਫ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।ਗੁਰਪਾਲ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ […]

Continue Reading

ਸੁਪਰੀਮ ਕੋਰਟ ਨੇ ਤਿੰਨ ਤਲਾਕ ਦੇਣ ਵਾਲਿਆਂ ‘ਤੇ ਦਰਜ ਐਫਆਈਆਰ ਦਾ ਕੇਂਦਰ ਸਰਕਾਰ ਤੋਂ ਬਿਓਰਾ ਮੰਗਿਆ

ਨਵੀਂ ਦਿੱਲੀ, 30 ਜਨਵਰੀ,ਬੋਲੇ ਪੰਜਾਬ ਬਿਊਰੋ :ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕੇਂਦਰ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਮੁਸਲਿਮ ਵੂਮੈਨ ਐਕਟ, 2019 ਦੀ ਉਲੰਘਣਾ ਕਰਦੇ ਹੋਏ ਆਪਣੀਆਂ ਪਤਨੀਆਂ ਨੂੰ ਤੁਰੰਤ ਤਿੰਨ ਤਲਾਕ ਦੇਣ ਵਾਲੇ ਪੁਰਸ਼ਾਂ ਵਿਰੁੱਧ ਦਰਜ ਐਫਆਈਆਰ ਅਤੇ ਦੋਸ਼ ਪੱਤਰਾਂ ਦਾ ਡਾਟਾ ਪੇਸ਼ ਕਰੇ।ਅਦਾਲਤ ਨੇ ਕਿਹਾ ਕਿ ਹੁਣ ਐਫਆਈਆਰ ਸਾਰੇ ਰਾਜਾਂ ਵਿੱਚ ਕੇਂਦਰੀਕ੍ਰਿਤ ਹਨ, ਸਾਨੂੰ […]

Continue Reading

ਪੰਜਾਬ ਵਿੱਚ ਫੈਂਸੀ ਅਤੇ ਛੋਟੇ ਨੰਬਰ ਲੈਣ ਵਾਲਿਆਂ ਨੂੰ ਝਟਕਾ, ਕੀਮਤਾਂ ‘ਚ ਭਾਰੀ ਵਾਧਾ

ਲੁਧਿਆਣਾ, 30 ਜਨਵਰੀ,ਬੋਲੇ ਪੰਜਾਬ ਬਿਊਰੋ :ਪੰਜਾਬ ਵਿੱਚ ਫੈਂਸੀ ਅਤੇ ਛੋਟੇ ਨੰਬਰ ਲੈਣ ਵਾਲਿਆਂ ਲਈ ਡੀ ਖ਼ਬਰ ਸਾਹਮਣੇ ਆਈ ਹੈ। ਰਾਜ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਫੈਂਸੀ ਅਤੇ ਨੰਬਰ ਵਾਲੇ ਵਾਹਨਾਂ ਦੀਆਂ ਰਿਜ਼ਰਵ ਕੀਮਤਾਂ ਵਿੱਚ ਕਈ ਗੁਣਾ ਵਾਧਾ ਕੀਤਾ ਗਿਆ ਹੈ। ਵਿਭਾਗ ਨੇ ਪਿਛਲੇ 3 ਮਹੀਨਿਆਂ ਤੋਂ ਫੈਂਸੀ ਨੰਬਰਾਂ ਦੀ ਆਨਲਾਈਨ ਨਿਲਾਮੀ ਨੂੰ ਰੋਕ ਦਿੱਤਾ ਸੀ […]

Continue Reading