ਜਲੰਧਰ-ਪਠਾਨਕੋਟ ਰੋਡ ‘ਤੇ ਭਿਆਨਕ ਹਾਦਸਾ, 3 ਵਾਹਨਾਂ ਦੀ ਜ਼ਬਰਦਸਤ ਟੱਕਰ, 2 ਦੀ ਮੌਤ, 8 ਜ਼ਖਮੀ

ਪੰਜਾਬ

ਜਲੰਧਰ, 18 ਫ਼ਰਵਰੀ,ਬੋਲੇ ਪੰਜਾਬ ਬਿਉਰੋ :
ਜਲੰਧਰ-ਪਠਾਨਕੋਟ ਹਾਈਵੇ ‘ਤੇ ਅੱਜ ਇੱਕ ਖੌਫ਼ਨਾਕ ਹਾਦਸਾ ਹੋ ਗਿਆ, 3 ਵਾਹਨਾਂ ਦੀ ਜ਼ਬਰਦਸਤ ਟੱਕਰ ਹੋ ਗਈ। ਤੇਜ਼ ਰਫ਼ਤਾਰ ਦੇ ਕਾਰਨ ਹੋਏ ਇਸ ਹਾਦਸੇ ‘ਚ 8 ਲੋਕ ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ, ਜਦੋਂ ਕਿ 2 ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ।
ਜਾਣਕਾਰੀ ਅਨੁਸਾਰ, ਸਵਿਫਟ ਡਿਜ਼ਾਇਰ ਕਾਰ, ਜੋ ਜਲੰਧਰ ਤੋਂ ਮੁਕੇਰੀਆਂ ਜਾ ਰਹੀ ਸੀ, ਵਿੱਚ 2 ਲੜਕੀਆਂ ਅਤੇ 2 ਲੜਕੇ ਸਵਾਰ ਸਨ। ਤੇਜ਼ ਰਫ਼ਤਾਰ ਕਾਰਨ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਡਿਵਾਈਡਰ ਲੰਘਦੇ ਹੋਏ ਦੂਜੇ ਪਾਸੇ ਆ ਰਹੀ ਆਈ-20 ਕਾਰ ਨਾਲ ਟਕਰਾ ਗਈ।
ਆਈ-20 ਵਿੱਚ ਵੀ 4 ਵਿਅਕਤੀ ਸਵਾਰ ਸਨ, ਜੋ ਕਿਸ਼ਨਗੜ੍ਹ ਵਿਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਲੁਧਿਆਣਾ ਜਾ ਰਹੇ ਸਨ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਗੱਡੀਆਂ ਦੇ ਪਰਖੱਚੇ ਉੱਡ ਗਏ।
ਇਹ ਦੋਵੇਂ ਵਾਹਨ ਪਿੱਛੇ ਤੋਂ ਆ ਰਹੀ ਬਿਜਲੀ ਵਿਭਾਗ ਦੇ ਡਿਪਟੀ ਚੀਫ਼ ਦੀ ਕਾਰ ਨਾਲ ਵੀ ਟਕਰਾ ਗਏ। ਹਾਲਾਂਕਿ, ਖੁਸ਼ਕਿਸਮਤੀ ਨਾਲ ਡਿਪਟੀ ਚੀਫ਼ ਹਾਦਸੇ ‘ਚ ਸੁਰੱਖਿਅਤ ਬਚ ਗਏ, ਪਰ ਉਨ੍ਹਾਂ ਦੀ ਕਾਰ ਨੂੰ ਨੁਕਸਾਨ ਪਹੁੰਚਿਆ।
ਟੱਕਰ ਬਾਅਦ ਰਾਹਗੀਰਾਂ ਨੇ ਤੁਰੰਤ ਪੁਲਿਸ ਅਤੇ ਐਂਬੂਲੈਂਸ ਨੂੰ ਸੂਚਨਾ ਦਿੱਤੀ। ਸੜਕ ਸੁਰੱਖਿਆ ਟੀਮ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।