ਪੰਚਾਇਤੀ ਰਾਜ ਪੈਨਸ਼ਨਰਜ ਯੂਨੀਅਨ ਪੰਜਾਬ ਵੱਲੋਂ ਮੰਗਾਂ ਨੂੰ ਪ੍ਰਵਾਨ ਕਰਾਉਣ ਲਈ ਧਰਨਾ ਦਿੱਤਾ ਗਿਆ

ਪੰਜਾਬ

ਐੱਸ.ਏ.ਐੰਸ. ਨਗਰ (ਮੁਹਾਲੀ)28 ਫਰਵਰੀ ,ਬੋਲੇ ਪੰਜਾਬ ਬਿਊਰੋ :

ਪੰਚਾਇਤੀ ਰਾਜ ਪੈਨਸ਼ਨਰਜ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਪ੍ਰਵਾਨ ਕਰਾਉਣ ਲਈ ਜਥੇਬੰਦੀ ਦੀ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਕੌਰ ਬਾਠ ਅਤੇ ਮੀਤ ਪ੍ਰਧਾਨ ਲਛਮਣ ਸਿੰਘ ਗਰੇਵਾਲ ਦੀ ਸਾਂਝੀ ਅਗਵਾਈ ਵਿੱਚ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੇ ਮੁੱਖ ਦਫਤਰ ਦੇ ਗੇਟ ਸਾਹਮਣੇ ਧਰਨਾ ਲਾ ਕੇ ਸਰਕਾਰ ਅਤੇ ਸਬੰਧਤ ਅਫਸਰਸ਼ਾਹੀ ਦਾ ਜੋਰਦਾਰ ਰੋਸ ਵਿਖਾਵਾ ਕੀਤਾ। ਮੌਸਮ ਬਹੁਤ ਜਿਆਦਾ ਖਰਾਬ ਹੋਣ ਦੇ ਬਾਵਜੂਦ ਵੀ ਧਰਨਾਕਾਰੀਆਂ ਨੇ ਇਸ ਰੋਸ ਵਿਖਾਵੇ ਵਿੱਚ ਸ਼ਾਮਲ ਹੋਣਾ ਜਰੂਰੀ ਸਮਝਿਆ।
ਬੁਲਾਰਿਆਂ ਨੇ ਕਿਹਾ ਕਿ ਪੰਚਾਇਤ ਸਮਿਤੀਆਂ/ਜ਼ਿਲ੍ਹਾ ਪ੍ਰੀਸ਼ਦਾਂ ਦੇ ਪੈਨਸ਼ਨਰਜ ਆਪਣੀਆਂ ਮੰਗਾਂ ਦੀ ਪੂਰਤੀ ਹੋਣ ਤੱਕ ਟਿਕ ਕੇ ਨਹੀਂ ਬੈਠਣਗੇ ਸਗੋਂ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਰਹਿਣਗੇ। ਸੁਰੱਖਿਆ ਕਰਮਚਾਰੀਆਂ ਨੇ ਜਥੇਬੰਦੀ ਦੇ ਵਫਦ ਦੀ ਮੁਲਾਕਾਤ ਵਿਭਾਗ ਦੇ ਡਾਇਰੈਕਟਰ ਨਾਲ ਉਨ੍ਹਾਂ ਦੇ ਦਫਤਰ ਵਿੱਚ ਕਰਵਾਈ ਜੋ ਕਿ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ। ਡਾਇਰੈਕਟਰ ਸਾਹਿਬ ਨੇ ਪੈਨਸ਼ਨ ਸੈੱਲ ਇੰਚਾਰਜ ਮੈਡਮ ਪ੍ਰਨੀਤ ਕੌਰ ਨੂੰ ਸੱਦ ਕੇ ਕਿਹਾ ਕਿ ਇਨ੍ਹਾਂ ਪੈਨਸ਼ਨਰਾਂ ਦੀਆਂ ਮੰਗਾਂ ਵਿਚਾਰ ਕੇ ਵਿਸ਼ੇਸ਼ ਧਿਆਨ ਦਿਤਾ ਜਾਵੇ ਜਿਸਦੇ ਸਿੱਟੇ ਵਜੋਂ ਮੰਗਾਂ ਤੇ ਪੂਰਨ ਵਿਚਾਰ ਚਰਚਾ ਕੀਤੀ ਗਈ। ਸਹਾਇਕ ਡਾਇਰੈਕਟਰ ਗਪ੍ਰਨੀਤ ਕੌਰ ਨੇ ਵਫਦ ਨੂੰ ਦੱਸਿਆ ਕਿ ਅਪਰੈਲ ਮਹੀਨੇ ਦੀ ਪੈਨਸ਼ਨ ਪੂਰੀ ਤਰ੍ਹਾਂ ਪੇ ਕਮਿਸ਼ਨ ਅਨੁਸਾਰ ਸੋਧ ਕੇ ਦਿੱਤੀ ਜਾਵੇਗੀ। ਜੁਲਾਈ 21 ਤੋਂ ਮਈ 24 ਤੱਕ ਦਾ ਬਕਾਇਆ ਅਪਰੈਲ ਮਈ ਦੇ ਮਹੀਨਿਆਂ ਤੱਕ ਫੰਡ ਦੀ ਉਪਲਭਤਾ ਹੋ ਜਾਣ ਤੇ ਨਿਪਟਾ ਦਿੱਤਾ ਜਾਵੇਗਾ। ਬੁਢਾਪਾ ਭੱੱਤਾ 100 ਸਾਲਾਂ ਤੱਕ ਲਾਗੂ ਕਰਨ ਲਈ ਅਪਰੈਲ ਮਹੀਨੇ ਚ ਆਡਰ ਹੋ ਜਾਣ ਦੀ ਆਸ ਹੈ। ਪੈਨਸ਼ਨ, ਫੈਮਿਲੀ ਪੈਨਸ਼ਨ ਲਾਗੂ ਕਰਨ ਵਿੱਚ ਵੀ ਸੁਧਾਰ ਨਜਰ ਆ ਰਿਹ ਹੈ। ਫਰਵਰੀ ਮਹੀਨੇ ਦੀ ਪੈਨਨ ਅਗਲੇ ਹਫਤੇ ਤੱਥ ਪਾਉਣ ਲਈ ਬਿੱਲ ਤਿਆਰ ਕੀਤੇ ਜਾ ਰਹੇ ਹਨ।
ਅੱਜ ਦੇ ਇਸ ਧਰਨੇ ਨੂੰ ਜਥੇਬੰਦੀ ਦੇ ਅਹੁਦੇਦਾਰਾਂ ਤੋਂ ਇਲਾਵਾ ਸੁਰਿੰਦਰ ਕੁਮਾਰ ਹਾਟਾ, ਸਰਬਜੀਤ ਸਿੰਘ, ਦਰਸ਼ਨ ਸਿੰਘ, ਭਗਵਾਨ ਸਿੰਘ, ਰਬੀ ਸਿੰਘ, ਜਗਤਾਰ ਸਿੰਘ, ਮੁਮਤਾਜ ਬੇਗਮ, ਮਹਿੰਦਰ ਕੌਰ, ਦਰਸ਼ਨਾ, ਦਰਸ਼ਨ ਕੌਰ, ਹਰਪਾਲ ਕੌਰ ਹੁਰਾਂ ਵੱਲੋਂ ਵੀ ਸੰਬੋਧਨ ਕੀਤਾ ਗਿਆ।
ਜਗੀਰ ਸਿੰਘ ਢਿੱਲੋਂ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।