ਇੰਫਾਲ, 5 ਮਾਰਚ,ਬੋਲੇ ਪੰਜਾਬ ਬਿਊਰੋ :
,ਮਨੀਪੁਰ ਦੀ ਰਾਜਧਾਨੀ ਇੰਫਾਲ ਅੱਜ ਸਵੇਰੇ 5.6 ਤੀਬਰਤਾ ਦੇ ਭੂਚਾਲ ਨਾਲ ਹਿਲ ਗਈ। ਭੂਚਾਲ ਦੇ ਝਟਕੇ ਅਸਾਮ ਅਤੇ ਹੋਰ ਉੱਤਰ-ਪੂਰਬੀ ਰਾਜਾਂ ’ਚ ਵੀ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕ ਘਬਰਾਹਟ ਵਿੱਚ ਘਰਾਂ ਤੋਂ ਬਾਹਰ ਨਿਕਲ ਆਏ।ਭੂਚਾਲ ਦੀ ਕੇਂਦਰੀ ਜਗ੍ਹਾ ਇੰਫਾਲ ਨੇੜੇ 10 ਕਿਲੋਮੀਟਰ ਦੀ ਡੂੰਘਾਈ ’ਤੇ ਸੀ। ਯੂਐਸ ਜਿਓਲੌਜੀਕਲ ਸਰਵੇ ਮੁਤਾਬਕ, ਇਹ ਮਨੀਪੁਰ ਦੇ ਚੋਂਗਦਾਨ ਤੋਂ 29 ਕਿਲੋਮੀਟਰ ਦੂਰ ਸੀ।ਭਾਰਤ ਅਤੇ ਮਿਆਂਮਾਰ ਦੇ ਕਈ ਇਲਾਕਿਆਂ ’ਚ ਝਟਕੇ ਮਹਿਸੂਸ ਹੋਏ।ਲੋਕਾਂ ਵਿੱਚ ਕੁਝ ਸਮੇਂ ਲਈ ਦਹਿਸ਼ਤ ਦਾ ਮਾਹੌਲ ਰਿਹਾ। ਇਸ ਦੌਰਾਨ ਕੋਈ ਵੱਡਾ ਮਾਲੀ ਜਾਂ ਜਾਨੀ ਨੁਕਸਾਨ ਨਹੀਂ ਹੋਇਆ।














