ਪੰਜਾਬ ਵਿਜੀਲੈਂਸ ਬਿਊਰੋ ਨੇ 8 ਅਫਸਰਾਂ ਨੂੰ ਐਸਐਸਪੀ ਬਣਾਇਆ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ, 11 ਮਾਰਚ,ਬੋਲੇ ਪੰਜਾਬ ਬਿਊਰੋ :
ਪੰਜਾਬ ਵਿਜੀਲੈਂਸ ਬਿਊਰੋ ਨੇ 10 ਅਧਿਕਾਰੀਆਂ ਨੂੰ ਤਾਇਨਾਤ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਦੌਰਾਨ 8 ਅਧਿਕਾਰੀਆਂ ਨੂੰ ਵਿਜੀਲੈਂਸ ਦੀਆਂ ਵੱਖ-ਵੱਖ ਰੇਂਜਾਂ ਅਤੇ EWO ਵਿੰਗ ਵਿੱਚ SSP ਵਜੋਂ ਤੈਨਾਤ ਕੀਤਾ ਗਿਆ ਹੈ।
IPS ਅਧਿਕਾਰੀ D. ਹਰੀਸ਼ ਕੁਮਾਰ ਓਮਪ੍ਰਕਾਸ਼ ਨੂੰ ਜੋਇੰਟ ਡਾਇਰੈਕਟਰ (ਐਡਮਿਨ) ਦੇ ਨਾਲ SSP ਵਿਜੀਲੈਂਸ ਬਿਊਰੋ, ਬਠਿੰਡਾ ਰੇਂਜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਇਸ ਤੋਂ ਇਲਾਵਾ, ਮਨਜੀਤ ਸਿੰਘ ਨੂੰ SSP ਵਿਜੀਲੈਂਸ ਫਿਰੋਜ਼ਪੁਰ ਰੇਂਜ, ਅਰੁਣ ਸੈਣੀ ਨੂੰ SSP ਵਿਜੀਲੈਂਸ ਰੂਪਨਗਰ ਰੇਂਜ, ਲਖਬੀਰ ਸਿੰਘ ਨੂੰ SSP ਵਿਜੀਲੈਂਸ ਅੰਮ੍ਰਿਤਸਰ ਰੇਂਜ, ਹਰਪ੍ਰੀਤ ਸਿੰਘ ਨੂੰ SSP ਵਿਜੀਲੈਂਸ ਜਲੰਧਰ ਰੇਂਜ, ਜਗਤਪ੍ਰੀਤ ਸਿੰਘ ਨੂੰ SSP ਵਿਜੀਲੈਂਸ ਲੁਧਿਆਣਾ ਰੇਂਜ, ਰਾਜਪਾਲ ਸਿੰਘ ਨੂੰ SSP ਵਿਜੀਲੈਂਸ ਪਟਿਆਲਾ ਰੇਂਜ ਅਤੇ ਰੁਪਿੰਦਰ ਕੌਰ ਨੂੰ SSP ਵਿਜੀਲੈਂਸ ਬਿਊਰੋ EWO ਵਿੰਗ ਲੁਧਿਆਣਾ ਬਣਾਇਆ ਗਿਆ ਹੈ।
ਇਸ ਤੋਂ ਪਹਿਲਾਂ, 9 ਮਾਰਚ ਨੂੰ 16 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਸਨ, ਜਿਨ੍ਹਾਂ ਵਿੱਚ 6 ਵਿਜੀਲੈਂਸ ਦੇ SSP ਹਟਾਏ ਗਏ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।