ਮਾਨਯੋਗ ਹਾਈ ਕੋਰਟ ਦੇ ਡੰਡੇ ਤੋਂ ਬਾਅਦ ਜਾਗੀ ਪੰਜਾਬ ਸਰਕਾਰ, 12 ਜਾਅਲੀ ਜਾਤੀ ਸਰਟੀਫਿਕੇਟ ਧਾਰਕਾਂ ਤੇ ਐਫਆਈਆਰ ਦਰਜ

ਪੰਜਾਬ

ਦੋ ਸਾਲ ਤੋਂ ਪੰਜਾਬ ਦੇ ਮੰਤਰੀ ਅਤੇ ਵੈਲਫੇਅਰ ਵਿਭਾਗ ਨਹੀਂ ਕਰ ਰਿਹਾ ਸੀ ਇਸ ਤੇ ਕੋਈ ਕਾਰਵਾਈ

ਬਹੁਤ ਜਲਦ ਬਾਕੀ ਜਾਅਲੀ ਜਾਤੀ ਸਰਟੀਫਿਕੇਟ ਧਾਰਕ ਵੀ ਹੋਣਗੇ ਸਲਾਖਾਂ ਦੇ ਪਿੱਛੇ: ਪ੍ਰਧਾਨ ਕੁੰਭੜਾ

ਮੋਹਾਲੀ, 1 ਅਪ੍ਰੈਲ ,ਬੋਲੇ ਪੰਜਾਬ ਬਿਊਰੋ :

ਐਸ.ਏ.ਐਸ. ਨਗਰ ਮੋਹਾਲੀ ਦੀਆਂ ਲਾਈਟਾਂ ਤੇ ਐਸਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਕਰੀਬ ਡੇਢ ਸਾਲ ਤੋਂ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਜਾਅਲੀ ਜਾਤੀ ਸਰਟੀਫਿਕੇਟ ਧਾਰਕਾਂ ਤੇ ਕਾਰਵਾਈ ਕਰਵਾਉਣ ਲਈ ਨਿਰੰਤਰ ਲੜਾਈ ਲੜ ਰਿਹਾ ਹੈ। ਮੋਰਚਾ ਆਗੂ ਆਏ ਦਿਨ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਜਗਾਉਣ ਲਈ ਯਤਨਸ਼ੀਲ ਰਹਿੰਦੇ ਹਨ। ਅਖੀਰ ਸਰਕਾਰ ਦੇ ਕੰਨਾਂ ਤੇ ਜੂ ਤੱਕ ਨਾ ਸਰਕਦੀ ਦੇਖਕੇ ਮੋਰਚਾ ਆਗੂਆਂ ਨੇ ਮਾਨਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ। ਮਾਨਯੋਗ ਹਾਈਕੋਰਟ ਤੋਂ ਪੰਜਾਬ ਸਰਕਾਰ ਨੂੰ 15 ਮਈ 2025 ਨੂੰ ਰਿਪੋਰਟ ਦੇਣ ਦੇ ਹੁਕਮ ਨੇ ਅਖੀਰ ਪੰਜਾਬ ਸਰਕਾਰ ਦੀਆਂ ਅੱਖਾਂ ਖੋਲੀਆਂ ਤੇ ਪੰਜਾਬ ਸਰਕਾਰ ਨੇ ਮਿਤੀ 30/03/2025 ਨੂੰ 12 ਜਾਅਲੀ ਜਾਤੀ ਸਰਟੀਫਿਕੇਟ ਧਾਰਕਾਂ ਤੇ ਐਫਆਈਆਰ (ਨੰਬਰ 0042/30.3.25/ ਸਦਰ ਥਾਣਾ ਪਟਿਆਲਾ) ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਸਨੂੰ ਮੋਰਚਾ ਆਗੂਆਂ ਵੱਲੋਂ ਅੱਜ ਪ੍ਰੈੱਸ ਕਾਨਫਰੰਸ ਕਰਕੇ ਜਨਤਕ ਕੀਤਾ ਗਿਆ। ਜਿਸ ਤੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਇਹ ਐਫਆਈਆਰ ਹੋਣਾ ਮੋਰਚੇ ਦੀ ਜਿੱਤ ਦੀ ਸ਼ੁਰੂਆਤ ਹੈ। ਬਹੁਤ ਜਲਦ ਇਸ ਮਾਮਲੇ ਤਹਿਤ ਸਾਰੇ ਜਾਅਲੀ ਜਾਤੀ ਸਰਟੀਫਿਕੇਟ ਧਾਰਕ ਸਲਾਖਾਂ ਦੇ ਪਿੱਛੇ ਹੋਣਗੇ ਤੇ ਸਾਡੇ ਸਮਾਜ ਦੇ ਹੱਕਾਂ ਤੇ ਡਾਕਾਂ ਮਾਰਨ ਵਾਲਿਆਂ ਨੂੰ ਮਾਨਯੋਗ ਹਾਈਕੋਰਟ ਦੇ ਹੁਕਮਾਂ ਸਦਕਾ ਉਹਨਾਂ ਦੇ ਕੀਤੇ ਦੀ ਸਜ਼ਾ ਭੁਗਤਣੀ ਪਵੇਗੀ। ਉਹਨਾਂ ਇਹ ਵੀ ਕਿਹਾ ਕਿ ਸਾਡੇ ਸਮਾਜ ਦੀਆਂ ਕੁੱਝ ਕਾਲੀਆਂ ਭੇਡਾਂ ਅੱਜ ਤੱਕ ਜਾਅਲੀ ਜਾਤੀ ਸਰਟੀਫਿਕੇਟ ਧਾਰਕਾਂ ਅਤੇ ਅਫਸਰਾਂ ਨਾਲ ਜੋ ਮੇਲ ਮਿਲਾਪ ਕਰਦੇ ਰਹੇ ਹਨ। ਉਨਾਂ ਨੂੰ ਬਹੁਤ ਜਲਦ ਲੋਕਾਂ ਦੀ ਕਚਹਿਰੀ ਵਿੱਚ ਨੰਗਾ ਕੀਤਾ ਜਾਵੇਗਾ। ਜਿਨਾਂ ਦੇ ਸਬੂਤ ਮੋਰਚੇ ਤੇ ਪਹੁੰਚਣੇ ਸ਼ੁਰੂ ਹੋ ਗਏ ਹਨ।
ਇਸ ਮੌਕੇ ਮੋਰਚੇ ਦੇ ਸੀਨੀਅਰ ਆਗੂ ਮਾਸਟਰ ਬਨਵਾਰੀ ਲਾਲ ਨੇ ਕਿਹਾ ਕਿ ਮੋਰਚੇ ਦੇ ਆਗੂਆਂ ਨੇ ਗਰਮ ਧੁੱਪਾਂ, ਵਰਦੇ ਮੀਂਹ ਅਤੇ ਸਰਦ ਰੁੱਤਾਂ ਵਿੱਚ ਡਟਕੇ ਦੋ ਸਾਲਾਂ ਤੋਂ ਸਮਾਜ ਦੇ ਹੱਕਾਂ ਦੀ ਲੜਾਈ ਲੜੀ ਹੈ। ਜਿਸ ਦੀ ਜਿੱਤ ਦੀ ਇਹ ਸ਼ੁਰੂਆਤ ਹੈ।
ਇਸ ਮੌਕੇ ਮੋਰਚੇ ਦੇ ਸੀਨੀਅਰ ਆਗੂ ਲਖਬੀਰ ਸਿੰਘ ਰੁਪਾਲਹੇੜੀ ਨੇ ਕਿਹਾ ਕਿ ਜੇਕਰ ਸੰਘਰਸ਼ ਕਰਨ ਵਾਲੇ ਆਗੂ ਸਾਫ ਨੀਅਤ ਨਾਲ ਸਮਾਜ ਦੀ ਲੜਾਈ ਲੜਦੇ ਹਨ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਮੇਂ ਦੀਆਂ ਸਰਕਾਰਾਂ ਨੂੰ ਵੀ ਉਹਨਾਂ ਅੱਗੇ ਝੁਕਣਾ ਪੈ ਜਾਂਦਾ ਹੈ।
ਇਸ ਮੌਕੇ ਮੋਰਚੇ ਦੇ ਸੀਨੀਅਰ ਆਗੂ ਹਰਨੇਕ ਸਿੰਘ ਮਲੋਆ ਨੇ ਕਿਹਾ ਕਿ ਇਸ ਐਫਆਈਆਰ ਦਰਜ ਹੋਣ ਤੋਂ ਬਾਅਦ ਮੋਰਚਾ ਆਗੂਆਂ ਦੇ ਚਿਹਰੇ ਤੇ ਰੌਣਕ ਆ ਗਈ ਹੈ। ਪਹਿਲਾਂ ਕਾਰਵਾਈ ਨਾ ਹੋਣ ਕਾਰਣ ਸਮਾਜ ਦੇ ਲੋਕਾਂ ਦਾ ਦਿਲ ਟੁੱਟ ਗਿਆ ਸੀ ਤੇ ਨਮੋਸ਼ੀ ਛਾ ਗਈ ਸੀ। ਪਰ ਮਾਨਯੋਗ ਹਾਈਕੋਰਟ ਦੇ ਦਖਲ ਤੋਂ ਬਾਅਦ ਸਮਾਜ ਦੇ ਲੋਕਾਂ ਨੂੰ ਪੂਰੀ ਆਸ ਬੰਧ ਗਈ ਹੈ। ਮੋਰਚੇ ਤੇ ਅੱਜ ਵਿਆਹ ਵਰਗਾ ਮਾਹੌਲ ਬਣ ਗਿਆ ਹੈ।
ਇਸ ਮੌਕੇ ਦਿਲਬਰ ਖਾਨ, ਪ੍ਰੇਮ ਸਿੰਘ, ਚਰਨਜੀਤ ਸਿੰਘ, ਬਲਵਿੰਦਰ ਕੌਰ, ਰਣਜੀਤ ਸਿੰਘ, ਹਰਪਾਲ ਸਿੰਘ, ਜਰਨੈਲ ਸਿੰਘ, ਪ੍ਰੇਮ ਕੁਮਾਰ, ਵਰਿੰਦਰ ਪਾਂਡੇ, ਕਰਮ ਸਿੰਘ, ਪ੍ਰੋਫੈਸਰ ਗੁਲਾਬ ਸਿੰਘ, ਸਰਵਜੀਤ ਸਿੰਘ, ਲਖਵੀਰ ਸਿੰਘ ਅਤੇ ਕਰਮਜੀਤ ਸਿੰਘ ਆਦਿ ਹਾਜ਼ਰ ਹੋਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।