ਬਠਿੰਡਾ, 8 ਅਪ੍ਰੈਲ,ਬੋਲੇ ਪੰਜਾਬ ਬਿਊਰੋ;
ਨਸ਼ਿਆਂ ਦੇ ਖ਼ਿਲਾਫ ਚੱਲ ਰਹੀ ਪੁਲਿਸ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੇ ਤਹਿਤ ਬਰਖ਼ਾਸਤ ਕੀਤੀ ਗਈ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਪੁਲਿਸ ਵਲੋਂ ਉਸ ਨੂੰ ਰਿਮਾਂਡ ਦੀ ਮਿਆਦ ਖ਼ਤਮ ਹੋਣ ’ਤੇ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਸ ’ਤੇ ਅਦਾਲਤ ਨੇ ਉਸ ਨੂੰ 22 ਅਪ੍ਰੈਲ ਤੱਕ ਹਿਰਾਸਤ ’ਚ ਰੱਖਣ ਦੇ ਹੁਕਮ ਜਾਰੀ ਕੀਤੇ।
ਇਹ ਵੀ ਦੱਸਣਾ ਜ਼ਰੂਰੀ ਹੈ ਕਿ ਹਾਲ ਹੀ ਵਿੱਚ ਬਠਿੰਡਾ ਦੇ ਬਾਦਲ ਰੋਡ ’ਤੇ ਨਾਕਾ ਲੱਗਾ ਹੋਇਆ ਸੀ, ਜਿੱਥੇ ਇਕ ਟਰੇਨੀ ਆਈਪੀਐਸ ਅਧਿਕਾਰੀ ਦੀ ਅਗਵਾਈ ਹੇਠ ਚੈਕਿੰਗ ਹੋ ਰਹੀ ਸੀ। ਇਸ ਦੌਰਾਨ ਜਦੋਂ ਅਮਨਦੀਪ ਕੌਰ ਆਪਣੀ ਥਾਰ ਗੱਡੀ ਵਿੱਚ ਆ ਰਹੀ ਸੀ, ਤਾਂ ਪੁਲਿਸ ਨੇ ਉਸ ਦੀ ਗੱਡੀ ਰੋਕੀ। ਤਲਾਸ਼ੀ ਦੌਰਾਨ ਉਸ ਦੀ ਗੱਡੀ ਵਿੱਚੋਂ 17 ਗ੍ਰਾਮ ਤੋਂ ਵੱਧ ਮਾਤਰਾ ਵਿੱਚ ਚਿੱਟਾ ਮਿਲਿਆ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।












