ਗਯਾ, 8 ਅਪ੍ਰੈਲ ,ਬੋਲੇ ਪੰਜਾਬ ਬਿਊਰੋ :
ਗਯਾ ਦੇ ਵਜ਼ੀਰਗੰਜ ਖੇਤਰ ਵਿੱਚ ਸੋਮਵਾਰ ਦੀ ਰਾਤ ਇੱਕ ਭਿਆਨਕ ਹਾਦਸਾ ਵਾਪਰਿਆ, ਇੱਥੇ NH-82 ’ਤੇ ਇੱਕ ਸਕਾਰਪੀਓ ਗੱਡੀ ਬੇਕਾਬੂ ਹੋ ਕੇ ਦਖਿਨਗਾਓਂ ਦੇ ਨੇੜਲੇ ਤਲਾਬ ਵਿੱਚ ਡਿੱਗ ਪਈ। ਇਸ ਕਾਰ ਵਿੱਚ ਸਵਾਰ ਚਾਰ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਸਭ ਵਿਅਕਤੀ ਖਿਜਰਸਰਾਏ ਸਹਿਬਾਜਪੁਰ ਇਲਾਕੇ ਦੇ ਵਸਨੀਕ ਸਨ।
ਗੱਡੀ ਚਲਾ ਰਹੇ ਡਰਾਈਵਰ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਲਈ ਅਤੇ ਹਾਦਸੇ ਤੋਂ ਬਾਅਦ ਰੌਲਾ ਪਾ ਕੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ। ਪਿੰਡ ਦੇ ਲੋਕ ਤੁਰੰਤ ਮੌਕੇ ’ਤੇ ਪੁੱਜੇ ਅਤੇ ਉਨ੍ਹਾਂ ਦੀ ਮਦਦ ਨਾਲ ਸਾਰੀਆਂ ਲਾਸ਼ਾਂ ਤਲਾਬ ਵਿੱਚੋਂ ਬਾਹਰ ਕੱਢੀਆਂ ਗਈਆਂ।
ਥਾਣਾ ਇੰਚਾਰਜ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਪੋਸਟ ਮਾਰਟਮ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਕਾਨੂੰਨੀ ਕਾਰਵਾਈ ਦੇ ਤਹਿਤ ਸਿਰਫ ਪੰਚਨਾਮਾ ਕਰਵਾਇਆ ਗਿਆ ਅਤੇ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ।














