“ਰਿਜਰਵੇਸ਼ਨ ਚੋਰ ਫੜੋ ਮੋਰਚਾ” ਤੇ 14 ਅਪ੍ਰੈਲ ਨੂੰ ਬਾਬਾ ਸਾਹਿਬ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਨਾਇਆ ਜਾਵੇਗਾ

ਪੰਜਾਬ

ਪ੍ਰੋਗਰਾਮ ਉਪਰੰਤ ਦੁਖੀ ਹੋਏ ਐਸੀ ਸਮਾਜ ਦੇ ਪੀੜਿਤ ਪਰਿਵਾਰ ਐਸੀ ਕਮਿਸ਼ਨਰਾਂ ਦੇ ਹੁਕਮਾਂ ਦੀਆਂ ਫੂਕਣਗੇ ਕਾਪੀਆਂ

ਐਸੀ ਕਮਿਸ਼ਨ ਸਿਰਫ ਕੁਰਸੀਆਂ ਦੇ ਸ਼ਿੰਗਾਰ, ਹੋ ਰਹੇ ਹਨ ਸਾਬਤ ਚਿੱਟੇ ਹਾਥੀ: ਕੁੰਭੜਾ

ਮੋਹਾਲੀ, 9 ਅਪ੍ਰੈਲ ,ਬੋਲੇ ਪੰਜਾਬ ਬਿਊਰੋ :

ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਕਰੀਬ ਡੇਢ ਸਾਲ ਤੋਂ ਨਿਰੰਤਰ ਚੱਲ ਰਹੇ “ਰਿਜ਼ਰਵੇਸ਼ਨ ਚੋਰ ਫੜੋ ਮੋਰਚਾ” ਤੇ ਮੋਰਚਾ ਆਗੂਆਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਜਿਸ ਜਿਸ ਵਿੱਚ 10 ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਨੇ ਵੀ ਸ਼ਿਰਕਤ ਕੀਤੀ। ਸਾਰਿਆਂ ਦੀ ਸਹਿਮਤੀ ਨਾਲ ਫੈਸਲਾ ਲਿਆ ਗਿਆ ਕਿ ਬਾਬਾ ਸਾਹਿਬ ਦਾ ਜਨਮ ਦਿਹਾੜਾ 14 ਅਪ੍ਰੈਲ 2025 ਨੂੰ ਮੋਰਚਾ ਸਥਾਨ ਤੇ ਸਵੇਰੇ 11 ਵਜੇ ਤੋਂ 1 ਵਜੇ ਤੱਕ ਮਨਾਇਆ ਜਾਵੇਗਾ। ਦੁਪਹਿਰ 12 ਵਜੇ ਬਾਬਾ ਸਾਹਿਬ ਦੇ ਜਨਮ ਦਿਵਸ ਦੀ ਖੁਸ਼ੀ ਵਿੱਚ ਕੇਕ ਕੱਟਿਆ ਜਾਵੇਗਾ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ਨੂੰ ਸਮੂਹ ਆਗੂ ਸਾਹਿਬਾਨਾਂ ਅਤੇ ਐਸੀ ਸਮਾਜ ਵੱਲੋਂ ਧੂਮਧਾਮ ਨਾਲ ਮਨਾਇਆ ਜਾਵੇਗਾ। ਉਨਾਂ ਦੇ ਲਿਖੇ ਗਏ ਸੰਵਿਧਾਨ ਅਨੁਸਾਰ ਹੱਕਾਂ ਪ੍ਰਤੀ ਅਤੇ ਉਨ੍ਹਾਂ ਦੇ ਜੀਵਨ ਬਾਰੇ ਵੱਖ ਵੱਖ ਬੁਲਾਰੇ ਸੰਬੋਧਨ ਕਰਕੇ ਆਏ ਲੋਕਾਂ ਨੂੰ ਜਾਗਰੂਕ ਕਰਨਗੇ।
ਇਸ ਮੌਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਐਸਸੀ ਬੀਸੀ ਸਮਾਜ ਦੇ ਸਮੂਹ ਆਗੂ ਸਾਹਿਬਾਨਾਂ ਨੂੰ ਅਤੇ ਵੱਖ ਵੱਖ ਪਾਰਟੀਆਂ ਵਿੱਚ ਬੈਠੇ ਆਗੂ ਸਾਹਿਬਾਨਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਮੋਰਚਾ ਸਥਾਨ ਦੇ ਇਸ ਪ੍ਰੋਗਰਾਮ ਵਿੱਚ ਪਹੁੰਚਣ ਲਈ ਅਸੀਂ ਸੱਦਾ ਦਿੰਦੇ ਹਾਂ।
ਸ. ਕੁੰਭੜਾ ਨੇ ਕਿਹਾ ਕਿ ਬਾਬਾ ਸਾਹਿਬ ਦੇ ਲਿਖੇ ਸੰਵਿਧਾਨ ਅਨੁਸਾਰ ਨਾ ਤਾਂ ਪੰਜਾਬ ਦਾ ਐਸੀ ਕਮਿਸ਼ਨ ਦੱਬੇ ਕੁਚਲੇ ਲੋਕਾਂ ਦੀਆਂ ਸਮੱਸਿਆ ਦੇ ਹੱਲ ਲਈ ਕੁਛ ਕਰ ਰਿਹਾ ਹੈ, ਨਾ ਹੀ ਉਹਨਾਂ ਦੇ ਹੱਕਾਂ ਦੀ ਰਾਖੀ ਕਰ ਰਿਹਾ ਹੈ ਅਤੇ ਨਾ ਹੀ ਸਮਾਜ ਨੂੰ ਨਿਆ ਇਨਸਾਫ ਦਿਵਾ ਸਕਿਆ ਹੈ। ਇਸੇ ਤਰ੍ਹਾਂ ਰਾਸ਼ਟਰੀ ਐਸ ਸੀ ਕਮਿਸ਼ਨ ਵੀ ਹਰ ਪੱਖੋਂ ਫੇਲ ਹੋ ਚੁੱਕਾ ਹੈ। ਅਸੀਂ ਇਹਨਾਂ ਕਮਿਸ਼ਨਰਾਂ ਨੂੰ ਮਿਲ ਕੇ ਕਈ ਵਾਰ ਇਹਨਾਂ ਵੱਲੋਂ ਕੀਤੇ ਗਏ ਹੁਕਮਾਂ ਦੀਆਂ ਕਾਪੀਆਂ ਦਿਖਾ ਕੇ ਕਾਰਵਾਈ ਕਰਨ ਦੀ ਬੇਨਤੀ ਕਰ ਚੁੱਕੇ ਹਾਂ ਤੇ ਦੱਸ ਚੁੱਕੇ ਹਾਂ ਕਿ ਤੁਹਾਡੇ ਹੁਕਮਾਂ ਨੂੰ ਨਾ ਤਾਂ ਪੰਜਾਬ ਸਰਕਾਰ, ਨਾ ਹੀ ਪੁਲਿਸ ਪ੍ਰਸ਼ਾਸਨ ਅਤੇ ਨਾ ਹੀ ਕੋਈ ਦਫਤਰੀ ਅਫਸਰ ਮੰਨਣ ਨੂੰ ਤਿਆਰ ਹੈ। 14 ਅਪ੍ਰੈਲ ਨੂੰ ਪ੍ਰੋਗਰਾਮ ਦੀ ਸਮਾਪਤੀ ਉਪਰੰਤ ਦੁਖੀ ਹੋਏ ਐਸੀ ਸਮਾਜ ਦੇ ਲੋਕ ਇਨ੍ਹਾਂ ਦੇ ਹੁਕਮਾਂ ਦੀਆਂ ਕਾਪੀਆਂ ਫੂਕਣਗੇ ਤੇ ਇਹਨਾਂ ਵਿਰੁੱਧ ਵੱਡਾ ਰੋਸ ਪ੍ਰਦਰਸ਼ਨ ਕਰਨਗੇ। ਪ੍ਰੈਸ ਸਾਹਮਣੇ ਇਹਨਾਂ ਦੋਨਾਂ ਕਮਿਸ਼ਨਰਾਂ ਦੀ ਮਾੜੀ ਕਾਰਜਕਾਰੀ ਦਾ ਭਾਂਡਾ ਭੰਨਿਆ ਜਾਵੇਗਾ। ਉਹਨਾਂ ਅੱਗੇ ਚੱਲ ਕੇ ਕਿਹਾ ਕਿ ਇਹ ਕਮਿਸ਼ਨ ਸਿਰਫ ਕੁਰਸੀਆਂ ਦੇ ਸ਼ਿੰਗਾਰ ਹੀ ਬਣਦੇ ਹਨ, ਸਮਾਜ ਦੇ ਕਿਸੇ ਵੀ ਹੱਕ ਜਾਂ ਸਮੱਸਿਆ ਬਾਰੇ ਕੁਝ ਨਹੀਂ ਕਰਦੇ। ਇਹ ਸਾਰੇ ਕਮਿਸ਼ਨ ਚਿੱਟੇ ਹਾਥੀ ਸਾਬਤ ਹੋ ਰਹੇ ਹਨ।
ਇਸ ਮੌਕੇ ਮਾਸਟਰ ਬਨਵਾਰੀ ਲਾਲ ਅਤੇ ਲਖਵੀਰ ਸਿੰਘ ਵਡਾਲਾ ਨੇ ਵੀ ਪ੍ਰੈਸ ਨੂੰ ਸੰਬੋਧਨ ਕੀਤਾ ਤੇ 14 ਅਪ੍ਰੈਲ ਨੂੰ ਹੁੰਮਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ।
ਇਸ ਮੌਕੇ ਹਰਨੇਕ ਸਿੰਘ ਮਲੋਆ, ਬਲਜੀਤ ਸਿੰਘ ਕਕਰਾਲੀ, ਸਵਿੰਦਰ ਸਿੰਘ ਲੱਖੋਵਾਲ, ਕਰਮ ਸਿੰਘ ਬੇਗਰਾ, ਦਿਲਬਾਗ ਟਾਂਕ, ਗੁਰਮੀਤ ਸਿੰਘ, ਸਨੀ ਸਿੰਘ, ਬਲਰਾਜ ਸਿੰਘ, ਬਿੰਦਰ ਸਿੰਘ, ਅਵਤਾਰ ਸਿੰਘ, ਗਗਨਦੀਪ ਸਿੰਘ, ਹਰਪਾਲ ਸਿੰਘ ਆਦਿ ਹਾਜ਼ਰ ਹੋਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।