ਚੰਡੀਗੜ੍ਹ, 10 ਅਪ੍ਰੈਲ ,ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ)
ਬਿਰਲਾ ਸਮੂਹ ਦੀ ਯੂਨਿਟ ਐੱਚ.ਆਈ.ਐੱਲ ਦਾ ਨਾਂ ਹੁਣ ਬਿਰਲਾਨੂ ਲਿਮਿਟਡ ਰੱਖਿਆ ਗਿਆ ਹੈ।
ਬਿਰਲਾਨੂ ਬਿਲਡਿੰਗ ਪ੍ਰੋਡਕਟਸ ਸੈਕਟਰ ਵਿੱਚ ਵਿਸ਼ਵ ਪੱਧਰੀ ਪ੍ਰੋਡਕਟਸ ਪ੍ਰਦਾਨ ਕਰ ਰਹੀ ਹੈ।
ਇੱਥੇ ਪ੍ਰੈਸ ਕਾਨਫਰੰਸ ਦੌਰਾਨ ਅਵੰਤੀ ਬਿਰਲਾ, ਪ੍ਰੈਸੀਡੈਂਟ, ਬਿਰਲਾਨੂ ਨੇ ਕਿਹਾ ਕਿ ਅਸੀਂ ਹੋਮ ਓਨਰਸ, ਬਿਲਡਰਸ ਜਾਂ ਡਿਜ਼ਾਈਨਰਸ ਲਈ ਬਿਹਤਰ ਅਤੇ ਕਿਫਾਇਤੀ ਕੰਸਟ੍ਰਕਸ਼ਨ ਸਮਗਰੀ ਦਾ ਨਿਰਮਾਣ ਕਰ ਰਹੇ ਹਾਂ।
ਅਕਸ਼ਤ ਸੇਠ, ਮੈਨੇਜਿੰਗ ਡਾਇਰੈਕਟਰ ਅਤੇ ਸੀਈਓ, ਬਿਰਲਾਨੂ ਨੇ ਕਿਹਾ ਕਿ
ਕੰਪਨੀ ਦੇ ਭਾਰਤ ਅਤੇ ਯੂਰਪ ਵਿੱਚ 32 ਮੈਨਿਊਫੈਕਚਰਿੰਗ ਪਲਾਂਟਸ ਹਨ ਅਤੇ ਦੁਨੀਆਂ ਦੇ 80 ਤੋਂ ਜ਼ਿਆਦਾ ਦੇਸ਼ਾਂ ਵਿੱਚ ਇਸਦੇ ਗਾਹਕ ਅਤੇ ਪਾਰਟਨਰਸ ਹਨ।
ਸਾਡੀ ਕੰਸਟ੍ਰਕਸ਼ਨ ਸਮਗਰੀ ਵਿੱਚ ਅਜਿਹੇ ਪਾਈਪ, ਕੰਸਟ੍ਰਕਸ਼ਨ ਕੈਮੀਕਲਸ, ਪੁੱਟੀ, ਰੂਫ, ਵਾੱਲ ਅਤੇ ਫਲੋਰਿੰਗ ਬ੍ਰਾਂਡ ਪੈਰਾਡੋਰ ਸ਼ਾਮਿਲ ਹਨ ਜੋ ਮਾਡਰਨ ਕੰਸਟ੍ਰਕਸ਼ਨ ਦੀਆਂ ਲੋੜ੍ਹਾਂ ਨੂੰ ਪੂਰਾ ਕਰਦੇ ਹਨ। ਪਟਨਾ ਵਿੱਚ ਅਸੀਂ ਲੀਕਪਰੂਫ ਯੂ.ਪੀ.ਵੀ.ਸੀ ਪਾਈਪਾਂ ਤੇ ਚੇਨਈ ਵਿੱਚ ਏ.ਏਸੀ ਬਲਾਕ ਪਲਾਂਟ ਵੀ ਲਾ ਚੁੱਕੇ ਹਾਂ।












