ਯੂਪੀ-ਬਿਹਾਰ ਵਿੱਚ ਮੀਂਹ, ਤੂਫ਼ਾਨ ਤੇ ਅਸਮਾਨੀ ਬਿਜਲੀ ਡਿੱਗਣ ਕਾਰਨ 83 ਲੋਕਾਂ ਦੀ ਮੌਤ

ਨੈਸ਼ਨਲ


ਨਵੀਂ ਦਿੱਲੀ, 11 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਦੇਸ਼ ਵਿੱਚ ਮੌਸਮ ਦਾ ਦੋਹਰੀ ਮਾਰ ਜਾਰੀ ਹੈ। ਇੱਕ ਪਾਸੇ ਅੱਤ ਦੀ ਗਰਮੀ ਹੈ ਅਤੇ ਦੂਜੇ ਪਾਸੇ ਹਨੇਰੀ ਅਤੇ ਮੀਂਹ ਦਾ ਕਹਿਰ ਹੈ। ਯੂਪੀ-ਬਿਹਾਰ ਵਿੱਚ 10 ਅਪਰੈਲ ਨੂੰ ਮੀਂਹ, ਤੂਫ਼ਾਨ ਤੇ ਅਸਮਾਨੀ ਬਿਜਲੀ ਡਿੱਗਣ ਕਾਰਨ 83 ਲੋਕਾਂ ਦੀ ਮੌਤ ਹੋ ਗਈ ਸੀ।ਇਨ੍ਹਾਂ ਵਿੱਚੋਂ 61 ਮੌਤਾਂ ਬਿਹਾਰ ਵਿੱਚ ਅਤੇ 22 ਮੌਤਾਂ ਯੂਪੀ ਵਿੱਚ ਹੋਈਆਂ ਹਨ।
ਮੌਸਮ ਵਿਭਾਗ ਮੁਤਾਬਕ ਅੱਜਨਸ਼ੁੱਕਰਵਾਰ ਨੂੰ ਵੀ ਜੰਮੂ-ਕਸ਼ਮੀਰ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਬਿਹਾਰ, ਝਾਰਖੰਡ, ਉੜੀਸਾ, ਕੇਰਲ, ਤਾਮਿਲਨਾਡੂ, ਅਸਮ, ਮੇਘਾਲਿਆ ਵਿੱਚ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੂਫ਼ਾਨੀ ਹਵਾਵਾਂ ਚੱਲ ਸਕਦੀਆਂ ਹਨ। ਬਿਜਲੀ ਡਿੱਗਣ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਭਾਰੀ ਮੀਂਹ ਦੀ ਵੀ ਸੰਭਾਵਨਾ ਰਹੇਗੀ। ਉੱਤਰਾਖੰਡ ਦੇ ਚਮੋਲੀ ‘ਚ ਵੀਰਵਾਰ ਨੂੰ ਬੱਦਲ ਵੀ ਫਟਿਆ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।