ਕੁੱਲੂ : ਪੁਲ ਢਹਿਣ ਕਾਰਨ ਟੈਂਕਰ ਨਦੀ ‘ਚ ਡਿੱਗਾ

ਨੈਸ਼ਨਲ ਪੰਜਾਬ


ਕੁੱਲੂ, 12 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿਚਲੇ ਬੰਜਾਰ ਖੇਤਰ ਵਿੱਚ ਇੱਕ ਭਿਆਨਕ ਹਾਦਸਾ ਵਾਪਰਿਆ ਹੈ। ਪਿਛਲੀ ਰਾਤ ਇਥੇ ਇੱਕ ਪੁਰਾਣਾ ਪੁਲ ਢਹਿ ਜਾਣ ਕਾਰਨ ਆਟ, ਅਨੀ, ਲੁਹਰੀ ਅਤੇ ਰਾਮਪੁਰ ਨੂੰ ਜੋੜਨ ਵਾਲਾ ਰਾਸ਼ਟਰੀ ਰਾਹ ਬੰਦ ਹੋ ਗਿਆ।
ਪੁਲ ਟੁੱਟਣ ਦੇ ਸਮੇਂ ਇੱਕ ਟੈਂਕਰ ਉਸ ਰਾਹ ਤੋਂ ਲੰਘ ਰਿਹਾ ਸੀ ਜੋ ਨਦੀ ਵਿੱਚ ਡਿੱਗ ਪਿਆ। ਹਾਦਸੇ ਮਗਰੋਂ ਲੋਕਾਂ ਨੇ ਟੈਂਕਰ ਚਾਲਕ ਨੂੰ ਕੱਢ ਕੇ ਹਸਪਤਾਲ ਪਹੁੰਚਾਇਆ।
ਦੂਜੇ ਪਾਸੇ, ਰਸਤੇ ਦੇ ਦੋਵੇਂ ਪਾਸੇ ਦਰਜਨਾਂ ਵਾਹਨ ਫਸੇ ਹੋਏ ਹਨ। ਇਹ ਪੁਲ 1980 ਵਿੱਚ ਬਣਾਇਆ ਗਿਆ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।