ਐਸਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਵਿਖੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦਾ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ

ਪੰਜਾਬ

ਵੱਖ ਵੱਖ ਆਗੂਆਂ ਨੇ ਬਾਬਾ ਸਾਹਿਬ ਦੇ ਜੀਵਨ ਬਾਰੇ ਚਾਨਣਾ ਪਾਇਆ ਤੇ ਉਹਨਾਂ ਦੇ ਦਿੱਤੇ ਉਪਦੇਸ਼ਾਂ ਤੇ ਚੱਲਣ ਤੇ ਜ਼ੋਰ ਦਿੱਤਾ


ਇਸ ਮੌਕੇ ਐਸੀ ਕਮਿਸ਼ਨ ਤੋਂ ਪੀੜਤ ਲੋਕਾਂ ਨੇ ਐਸ ਸੀ ਕਮਿਸ਼ਨਾਂ ਦੇ ਹੁਕਮਾਂ ਦੀਆਂ ਕਾਪੀਆਂ ਨੂੰ ਫੂਕਿਆ ਤੇ ਉਨ੍ਹਾਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ

ਮੋਹਾਲੀ, 14 ਅਪ੍ਰੈਲ ,ਬੋਲੇ ਪੰਜਾਬ ਬਿਊਰੋ ;

ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਨਿਰੰਤਰ ਚੱਲ ਰਹੇ ਐਸੀ ਬੀ ਸੀ ਮੋਰਚੇ ਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ 135ਵਾਂ ਜਨਮ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ। ਜਨਮ ਦਿਨ ਦੀ ਖੁਸ਼ੀ ਵਿੱਚ ਕੇਕ ਕੱਟੇ ਗਏ, ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਤੇ ਮਿਠਾਈਆਂ ਵੰਡੀਆਂ ਗਈਆਂ। ਇਸ ਮੌਕੇ ਸਮੂਹ ਆਗੂਆਂ ਅਤੇ ਆਏ ਲੋਕਾਂ ਨੇ ਬਾਬਾ ਸਾਹਿਬ ਦੇ ਪ੍ਰਤਿਮਾ ਤੇ ਫੁੱਲ ਚੜਾ ਕੇ ਖੁਸ਼ੀ ਮਨਾਈ। ਇਸ ਮੌਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ, ਅਵਤਾਰ ਸਿੰਘ ਨਗਲਾ, ਲਖਵੀਰ ਸਿੰਘ ਬੋਬੀ, ਮਾਸਟਰ ਬਨਵਾਰੀ ਲਾਲ, ਹਰਚੰਦ ਸਿੰਘ ਜਖਵਾਲੀ, ਸੁਰਿੰਦਰ ਸਿੰਘ ਖੁੱਡਾ ਅਲੀ ਸ਼ੇਰ, ਸੁਖਦੇਵ ਸਿੰਘ ਚਪੜਚਿੜੀ, ਐਸ.ਐਸ. ਸੁਮਨ ਅਤੇ ਰਣਜੀਤ ਸਿੰਘ ਖੰਨਾ ਨੇ ਆਏ ਲੋਕਾਂ ਨੂੰ ਸੰਬੋਧਨ ਕੀਤਾ। ਉਹਨਾਂ ਸਮੂਹ ਸਮਾਜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਬਾਬਾ ਸਾਹਿਬ ਵੱਲੋਂ ਦਿੱਤੇ ਗਏ ਉਪਦੇਸ਼ਾਂ ਤੇ ਚੱਲ ਕੇ ਆਪਣੇ ਹੱਕਾਂ ਨੂੰ ਲਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ਦੀਆਂ ਸਰਕਾਰਾਂ ਸਾਡੇ ਸਮਾਜ ਦੇ ਹੱਕਾਂ ਉੱਤੇ ਡਾਕਾ ਮਾਰਦੀਆਂ ਰਹੀਆਂ ਹਨ। ਸਾਨੂੰ ਸਭ ਨੂੰ ਮਿਲ ਕੇ ਹੰਭਲਾ ਮਾਰਨਾ ਚਾਹੀਦਾ ਹੈ।
ਮੋਰਚਾ ਆਗੂਆਂ ਨੇ ਕੇਕ ਕੱਟਣ ਤੋਂ ਬਾਅਦ ਫੇਸ ਸੱਤ ਦੇ ਚੌਂਕ ਵਿੱਚ ਜਾਕੇ ਪੀੜਤ ਪਰਿਵਾਰਾਂ ਵੱਲੋਂ ਲਿਆਂਦੇ ਰਾਸ਼ਟਰੀ ਅਤੇ ਪੰਜਾਬ ਦੇ ਐਸ ਸੀ ਕਮਿਸ਼ਨਾਂ ਦੇ ਹੁਕਮਾਂ ਦੀਆਂ ਕਾਪੀਆਂ ਨੂੰ ਫੂਕਿਆ ਤੇ ਉਹਨਾਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਉਹਨਾਂ ਨੇ ਕਿਹਾ ਕਿ ਰਾਸ਼ਟਰੀ ਅਤੇ ਪੰਜਾਬ ਦੇ ਐਸ ਸੀ ਕਮਿਸ਼ਨ ਚਿੱਟੇ ਹਾਥੀ ਸਾਬਤ ਹੋ ਰਹੇ ਹਨ। ਇਹਨਾਂ ਦੇ ਹੁਕਮਾਂ ਨੂੰ ਨਾ ਤਾਂ ਪੰਜਾਬ ਸਰਕਾਰ ਮੰਨਦੀ ਹੈ ਅਤੇ ਨਾ ਹੀ ਪੁਲਿਸ ਪ੍ਰਸ਼ਾਸਨ ਜਾਂ ਅਫਸਰ ਮੰਨਦੇ ਹਨ। ਉਹਨਾਂ ਕਿਹਾ ਕਿ ਐਸੀ ਕਮਿਸ਼ਨਾਂ ਵੱਲੋਂ ਕੀਤੇ ਹੁਕਮਾਂ ਉੱਤੇ ਦੁਬਾਰਾ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਐਸੀ ਸਮਾਜ ਦੇ ਪੀੜਤ ਪਰਿਵਾਰਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ। ਇਸ ਮੌਕੇ ਪੁਲਿਸ ਤੋਂ ਪੀੜਿਤ ਪਿੰਡ ਕੈਲੋ ਦੇ ਪਰਿਵਾਰ ਨੇ ਪ੍ਰੈੱਸ ਸਾਹਮਣੇ ਆਪਣੇ ਨਾਲ ਹੋਈ ਵਿਥਿਆ ਦੱਸੀ ਤੇ ਆਗੂਆਂ ਨੇ ਐਲਾਨ ਕੀਤਾ ਕਿ ਜੇ ਪੁਲਿਸ ਇੱਕ ਹਫਤੇ ਅੰਦਰ ਕਾਰਵਾਈ ਨਹੀ ਕਰਦੀ ਤਾਂ ਐਸਐਸਪੀ ਮੋਹਾਲੀ ਦੇ ਘਿਰਾਓ ਦਾ ਐਲਾਨ ਕੀਤਾ ਜਾਵੇਗਾ।
ਇਸ ਮੌਕੇ ਹਰਨੇਕ ਸਿੰਘ ਮਲੋਆ, ਸਵਿੰਦਰ ਸਿੰਘ ਲੱਖੋਵਾਲ, ਪ੍ਰਵੀਨ ਟਾਂਕ, ਸਰਬਜੀਤ ਰੌਕੀ, ਬਲਜੀਤ ਸਿੰਘ ਕਕਰਾਲੀ, ਸਿਮਰਨਜੀਤ ਸਿੰਘ ਸ਼ੈਕੀ, ਦਿਲਵਰ ਖਾਨ, ਦਿਲਬਾਗ ਟਾਂਕ ਆਦਿਵਾਸੀ, ਬਾਬੂ ਵੇਦ ਪ੍ਰਕਾਸ਼, ਬਲਵਿੰਦਰ ਸਿੰਘ ਸਰਪੰਚ ਮੱਕੜਿਆਂ, ਗੁਰਨਾਮ ਕੌਰ ਸਾਬਕਾ ਬਲਾਕ ਸੰਮਤੀ ਮੈਂਬਰ, ਪਰਮਜੀਤ ਕੌਰ, ਸਤਵਿੰਦਰ ਕੌਰ ਕੈਲੌ, ਬਲਵਿੰਦਰ ਸਿੰਘ ਧੀਮਾਨ, ਅਜੀਤ ਸਿੰਘ ਪ੍ਰਧਾਨ, ਰਿਸ਼ੀਰਾਜ ਮਹਾਰ, ਸੁਰਜੀਤ ਸਿੰਘ ਜਖਵਾਲੀ, ਜੈ ਸਿੰਘ ਬਾੜਾ, ਹਜ਼ਾਰਾ ਸਿੰਘ ਸਾਬਕਾ ਸਰਪੰਚ, ਬਲਵਿੰਦਰ ਸਿੰਘ ਨੰਬਰਦਾਰ, ਬੱਗਾ ਸਿੰਘ ਚੂਹੜ ਮਾਜਰਾ, ਸੁਖਦੇਵ ਸਿੰਘ ਸਮਗੋਲੀ, ਭੁਪਿੰਦਰ ਸਿੰਘ, ਹਰਮੀਤ ਸਿੰਘ ਆਦਿ ਹਾਜ਼ਰ ਹੋਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।