ਮੋਹਾਲੀ, 15 ਅਪ੍ਰੈਲ, ਬੋਲੇ ਪੰਜਾਬ ਬਿਊਰੋ
ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਸੈਕਟਰ 94 ਸਥਿਤ ਨਿਵਾਸ ’ਤੇ ਅੱਜ ਈਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਛਾਪੇਮਾਰੀ ਕੀਤੀ ਗਈ। ਇਹ ਕਾਰਵਾਈ ਮਣੀ ਲਾਂਡਰਿੰਗ ਦੀ ਜਾਂਚ ਦੇ ਤਹਿਤ ਕੀਤੀ ਗਈ, ਜਿਸਦਾ ਸੰਬੰਧ ਪਰਲ ਐਗਰੋਟੈਕ ਕਾਰਪੋਰੇਸ਼ਨ ਲਿਮਟਿਡ (PACL) ਨਾਲ ਜੋੜਿਆ ਜਾ ਰਿਹਾ ਹੈ।ਸੂਤਰਾਂ ਮੁਤਾਬਕ, PACL ਦੇ ਡਾਇਰੈਕਟਰਾਂ ਉਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਨਿਵੇਸ਼ਕਾਂ ਦੇ ਅਰਬਾਂ ਰੁਪਏ ਝੂਠੀਆਂ (ਸ਼ੈੱਲ) ਕੰਪਨੀਆਂ ਰਾਹੀਂ ਘੁਮਾਕੇ, ਇਨ੍ਹਾਂ ਰਕਮਾਂ ਨੂੰ ਨਕਦ ਕਰਵਾਇਆ ਅਤੇ ਫਿਰ ਹਵਾਲੇ ਰਾਹੀਂ ਵਿਦੇਸ਼ੀ ਸੰਪਤੀਆਂ ਵਿੱਚ ਨਿਵੇਸ਼ ਕੀਤਾ। ਇਹ ਰਕਮ ਪਹਿਲਾਂ ਕੁਝ ਨਜ਼ਦੀਕੀ ਸਹਿਯੋਗੀਆਂ ਨੂੰ ਸੌਂਪੀ ਗਈ, ਜਿਸ ਮਗਰੋਂ ਇਸਨੂੰ ਵਿਦੇਸ਼ਾਂ ’ਚ ਟ੍ਰਾਂਸਫਰ ਕੀਤਾ ਗਿਆ।












