ਤਰਸ ਦੇ ਅਧਾਰ ਤੇ ਨੌਕਰੀਆਂ ਅਤੇ ਪ੍ਰਮੋਸ਼ਨਾਂ ਕਰਨ ਦਾ ਦਿੱਤਾ ਭਰੋਸਾ
ਮੋਰਿੰਡਾ,17, ਅਪ੍ਰੈਲ ,ਬੋਲੇ ਪੰਜਾਬ ਬਿਊਰੋ :
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਫੀਲਡ ਮੁਲਾਜ਼ਮਾਂ ਦੀਆਂ ਵੱਖ-ਵੱਖ ਜਥੇਬੰਦੀਆਂ ਅਧਾਰਤ ਪੀ ਡਬਲਿਊ ਡੀ ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੀ 27 ਫਰਵਰੀ ਨੂੰ ਵਿਭਾਗ ਦੇ ਕੈਬਿਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨਾਲ ਪੈਨਲ ਮੀਟਿੰਗ ਹੋਈ ਸੀ। ਮੀਟਿੰਗ ਦੌਰਾਨ ਫੀਲਡ ਮੁਲਾਜ਼ਮਾਂ ਦੀਆਂ ਵਿਭਾਗੀ ਤੇ ਸਰਕਾਰ ਪੱਧਰ ਦੀਆਂ ਮੰਗਾਂ ਬਾਰੇ ਵਿਚਾਰ ਚਰਚਾ ਕੀਤੀ ਗਈ ਸੀ। ਉਕਤ ਮੀਟਿੰਗ ਦੇ ਫੈਸਲੇ ਮੁਤਾਬਕ ਵਿਭਾਗੀ ਮੰਗਾਂ ਸਬੰਧੀ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਡਿਪਟੀ ਡਾਇਰੈਕਟਰ ਪ੍ਰਸ਼ਾਸਨ ਪੀ ਸੀ ਐਸ ਸਿਮਰਨਪ੍ਰੀਤ ਕੌਰ ਨਾਲ ਮੀਟਿੰਗ ਹੋਈ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਸੰਘਰਸ਼ ਕਮੇਟੀ ਦੇ ਕਨਵੀਨਰ ਮਹਿਮਾ ਸਿੰਘ ਧਨੌਲਾ, ਮਨਜੀਤ ਸਿੰਘ ਧਾਲੀਵਾਲ ਕੋ ਕਨਵੀਨਰ ਮਲਾਗਰ ਸਿੰਘ ਖਮਾਣੋ ਨੇ ਦੱਸਿਆ ਕਿ ਮੀਟਿੰਗ ਵਿੱਚ ਤਰਸ ਦੇ ਅਧਾਰ ਤੇ ਨੌਕਰੀ ਦੇ ਕੇਸ ਮੁਕੰਮਲ ਹੋ ਚੁੱਕੇ ਹਨ, ਪੁਲਿਸ ਵੈਰੀਫਿਕੇਸ਼ਨ ਉਪਰੰਤ ਜੂਨ ਦੇ ਪਹਿਲੇ ਹਫਤੇ ਨਿਯੁਕਤੀ ਪੱਤਰ ਦਿੱਤੇ ਜਾਣਗੇ ,ਵਿਕਰਮਜੀਤ ਸਿੰਘ ਨੂੰ ਨਿਯੁਕਤੀ ਪੱਤਰ ਪਹਿਲ ਦੇ ਅਧਾਰ ਤੇ ਜਾਰੀ ਕੀਤਾ ਜਾਵੇਗਾ ,ਬਾਕੀ ਉਕਤ ਪੋਲਸੀ ਤਹਿਤ ਕਾਰਵਾਈ ਕੀਤੀ ਜਾਵੇਗੀ। ਪ੍ਰਮੋਸ਼ਨਾਂ ਸਬੰਧੀ 6% ਤੇ 15% ਕੋਟੇ ਤਹਿਤ ਟੈਕਨੀਸ਼ੀਅਨ ਦੀ ਸੇਵਾ ਮੁਕਤ ਤੋਂ ਪਹਿਲਾਂ ਖਾਲੀ ਹੋਈਆਂ ਪੋਸਟਾਂ ਤੇ ਜੂਨੀਅਰ ਇੰਜੀਨੀਅਰ ਦੇ ਹੁਕਮ ਜਾਰੀ ਕੀਤੇ ਜਾਣਗੇ। ਜੇ ਡੀ ਐਮ ਸਬੰਧੀ 58 ਸਾਲਾ ਉਮਰ ਹੋਣ ਸਬੰਧੀ ਵਿੱਤ ਵਿਭਾਗ ਨੂੰ ਕੇਸ ਭੇਜਿਆ ਜਾਵੇਗਾ। ਦਰਜਾ ਚਾਰ ਦੀਆਂ ਪ੍ਰਮੋਸ਼ਨਾਂ ਸਬੰਧੀ ਇਹਨਾਂ ਦੱਸਿਆ ਕਿ 4 ਮਈ ਦੇ ਵਿਭਾਗੀ ਪ੍ਰੀਖਿਆ ਵਿੱਚ ਕੋਈ ਵੀ ਮੁਲਾਜ਼ਮ ਪਾਸ ਨਹੀਂ ਹੋਇਆ। ਜਿਸ ਕਾਰਨ ਦਰਜਾ ਮੁਲਾਜ਼ਮਾਂ ਦੀ ਕੋਈ ਪ੍ਰਮੋਸ਼ਨ ਨਹੀਂ ਕੀਤੀ ਜਾ ਰਹੀ। ਕੈਬਨਿਟ ਮੰਤਰੀ ਦੇ ਫੈਸਲੇ ਮੁਤਾਬਕ ਅਗਲੀ ਪ੍ਰੀਖਿਆ 40% ਨੰਬਰਾਂ ਦੀ ਹੋਵੇਗੀ। ਫੀਲਡ ਮੁਲਾਜ਼ਮਾਂ ਦੀਆਂ ਬਕਾਇਆ ਵਰਦੀਆਂ,20/30/ 50 ਟੈਕਨੀਸ਼ੀਅਨ ਸਕੇਲਾਂ ਦੇ ਬਕਾਏ ਆਦਿ ਸਬੰਧੀ ਈਡੀਐਫ ਦੇ ਨਾਲ ਮੀਟਿੰਗ ਕਰਵਾਈ ਜਾਵੇਗੀ, ਪਾਵਰਾ ਦੀ ਵੰਡ ਸਬੰਧੀ ਉਹਨਾਂ ਨੇ ਦੱਸਿਆ ਕਿ 30 ਦਿਨਾਂ ਦੀ ਛੁੱਟੀ ਸੰਬੰਧਿਤ ਡੀਡੀਓ ਹੀ ਦੇਣਗੇ, ਐਨਓਸੀ, ਮੈਡੀਕਲ, ਵਿਦੇਸ਼ ਛੁੱਟੀ ਲਈ ਵਿਭਾਗੀ ਪ੍ਰਮੁੱਖ ਸਕੱਤਰ ਕੋਲ ਫਾਇਲ ਵਿਚਾਰ ਅਧੀਨ ਹੈ , ਕਮੇਟੀ ਆਗੂਆਂ ਨੇ ਮੰਗ ਕੀਤੀ ਕਿ ਦਰਜ਼ਾ ਚਾਰ ਮੁਲਾਜ਼ਮਾਂ ਸਾਰੀ ਨੌਕਰੀ ਦੌਰਾਨ ਘੱਟੋ ਘੱਟ ਇੱਕ ਪ੍ਰਮੋਸ਼ਨ ਦੇਣ ਦੀ ਮੰਗ ਨੂੰ ਰੱਦ ਕਰ ਦਿੱਤਾ, ਜੋ ਫੀਲਡ ਮੁਲਾਜ਼ਮ ਦਫਤਰਾਂ ਵਿੱਚ ਤੈਨਾਤ ਕੀਤੇ ਗਏ ਹਨ ਉਹਨਾਂ ਤੇ 12% ਹਾਊਸ ਰੈਂਟ ਲਾਗੂ ਕਰਨ ਸਬੰਧੀ ਵੀ ਵਿੱਤ ਵਿਭਾਗ ਤੋਂ ਦਿਸ਼ਾ ਨਿਰਦੇਸ਼ ਮੰਗਣ ਲਈ ਫਾਇਲ ਭੇਜੀ ਜਾਵੇਗੀ, ਬਰਾਬਰ ਕੰਮ ਬਰਾਬਰ ਤਨਖਾਹ ਸਮੇਤ ਅਦਾਲਤੀ ਫ਼ੈਸਲਿਆਂ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਆਈ ਐਚ ਆਰ ਐਮ ਚ ਤਰੁੱਟੀਆਂ ਸਬੰਧੀ ਸਾਰੇ ਡੀ ਡੀ ਓ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ, ਇਨਲਿਸਟਮੈਂਟ, ਆਊਟਸੋਰਸਿੰਗ ਕਾਮਿਆਂ ਦੀ ਪੋਲਸੀ ਸਬੰਧੀ ਪਰਸੋਲਨ ਵਿਭਾਗ ਦੇ ਇਤਰਾਜ਼ ਮੁਤਾਬਿਕ ਰਜਿਰਵੇਸ਼ਨ ਨੀਤੀ ਨੂੰ ਲਾਗੂ ਕਰਨ ਲਈ ਸਮਾਜ ਭਲਾਈ ਵਿਭਾਗ ਨਾਲ ਮੀਟਿੰਗ ਕੀਤੀ ਜਾਵੇਗੀ। ਮੀਟਿੰਗ ਵਿੱਚ ਡਿਪਟੀ ਡਾਇਰੈਕਟਰ ਤੋਂ ਇਲਾਵਾ ਸਤਨਾਮ ਸਿੰਘ ਸੁਪਰਡੈਂਟ, ਜਸਵਿੰਦਰ ਸਿੰਘ ਸੀਨੀਅਰ ਸਹਾਇਕ ,ਸੁਰੇਸ਼ ਕੁਮਾਰ ਤੋਂ ਇਲਾਵਾ ਤੋਂ ਹਰਜੀਤ ਸਿੰਘ ਬਾਲੀਆ, ਬਿਕਰ ਸਿੰਘ ਮਾਖਾ, ਹਰਦੀਪ ਕੁਮਾਰ ਸੰਗਰੂਰ, ਗੁਰਚਰਨ ਸਿੰਘ ਅਕੋਈ ਸਾਹਿਬ, ਸੁੱਖ ਰਾਮ ਕਾਲੇਵਾਲ, ਹਰਦੀਪ ਸਿੰਘ ਲਹਿਰਾਂ ਆਦਿ ਹਾਜ਼ਰ ਸਨ।












