ਲਿਬਰੇਸ਼ਨ ਵਲੋਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ
ਮਾਨਸਾ, 21 ਅਪਰੈਲ 25.
ਸੀਪੀਆਈ ਐਮ ਐਲ ਲਿਬਰੇਸ਼ਨ ਨੇ ਇਨਕਲਾਬੀ ਗਾਇਕ ਅਜਮੇਰ ਅਕਲੀਆ ਅਤੇ ਮੇਹਰ ਸਿੰਘ ਅਕਲੀਆ ਦੇ ਮਾਤਾ ਗੁਰਦੇਵ ਕੌਰ ਸਦੀਵੀ ਵਿਛੋੜਾ ਦੇ ਜਾਣ ‘ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪਰਿਵਾਰ ਨਾਲ ਹਮਦਰਦੀ ਦੀ ਇਜ਼ਹਾਰ ਕੀਤਾ ਹੈ।
ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਦਸਿਆ ਕਿ ਮਾਤਾ ਜੀ ਦੀ ਉਮਰ ਕਰੀਬ 85 ਸਾਲ ਸੀ। ਇਕ ਸੜਕ ਹਾਦਸੇ ਵਿੱਚ ਫੱਟੜ ਹੋ ਜਾਣ ਕਾਰਨ 13 ਅਪਰੈਲ ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ। ਮਾਤਾ ਗੁਰਦੇਵ ਕੌਰ ਦੀ ਅੰਤਮ ਅਰਦਾਸ 22 ਅਪ੍ਰੈਲ ਨੂੰ ਗੁਰਦੁਆਰਾ ਕੇਰਵਾਲਾ ਸਾਹਿਬ ਪਿੰਡ ਅਕਲੀਆ ਵਿਖੇ ਦੁਪਹਿਰ 12 ਵਜੇ ਹੋਵੇਗੀ। ਪਿੰਡ ਅਕਲੀਆ ਮਾਨਸਾ ਬਰਨਾਲਾ ਸੜਕ ‘ਤੇ ਕਸਬਾ ਜੋਗਾ ਦੇ ਨੇੜੇ ਹੈ। ਬਿਆਨ ਵਿੱਚ ਇਨਕਲਾਬੀ ਲਹਿਰ ਤੇ ਜਨਤਕ ਜਥੇਬੰਦੀਆਂ ਦੇ ਆਗੂਆਂ ਤੇ ਵਰਕਰਾਂ ਨੂੰ ਇਸ ਮੌਕੇ ਪਹੁੰਚਣ ਤੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ ਹੈ।












