ਪਟਿਆਲਾ 21 ਅਪ੍ਰੈਲ ,ਬੋਲੇ ਪੰਜਾਬ ਬਿਊਰੋ ;
ਪਿਛਲੇ ਦਿਨੀ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਪਿੰਡ ਚ,ਬੇਰੁਜ਼ਗਾਰ ਅਧਿਆਪਕਾਂ ਤੇ ਹੋਏ ਤਸ਼ੱਦਦ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦਿਆਂ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਜਿਲ੍ਹਾ ਪਟਿਆਲਾ ਦੇ ਆਗੂਆਂ ਹਰੀ ਸਿੰਘ ਦੋਣ ਕਲਾਂ, ਦਰਸ਼ਨ ਬੇਲੂ ਮਾਜਰਾ, ਅਮਰਜੀਤ ਸਿੰਘ ਘਨੌਰ ਤੇ ਮਲਕੀਤ ਸਿੰਘ ਨਿਆਲ ਨੇ ਕਿਹਾ ਕੀ ਚੋਣਾਂ ਤੋਂ ਪਹਿਲਾਂ ਲਭਾਉਣੇ ਵਾਅਦੇ ਕਰਨ ਵਾਲੀ ਸਰਕਾਰ ਕਿ ਕਿਸੇ ਤੇ ਤਸੱਦਦ ਨਹੀਂ ਹੋਵੇਗਾ ਕਿਸੇ ਦੀ ਪੱਗ ਤੇ ਚੁੰਨੀ ਨਹੀਂ ਉਤਰੇਗੀ ਪਰ ਉਸ ਸਰਕਾਰ ਵੱਲੋਂ ਪਹਿਲਾ ਕਿਸਾਨਾਂ ਤੇ ਤਸ਼ੱਦਦ ਕਰਕੇ ਅਤੇ ਉਹਨਾਂ ਦਾ ਸਮਾਨ ਚੋਰੀ ਕਰਕੇ ਸਮੁੱਚੇ ਦੇਸ਼ ਵਿੱਚ ਇੱਕ ਨਵਾਂ ਕੀਰਤੀਮਾਨ ਆਮ ਆਦਮੀ ਦੀ ਸਰਕਾਰ ਨੇ ਜਿੱਥੇ ਸਥਾਪਿਤ ਕੀਤਾ ਹੈ, ਹੁਣ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਬੇਰੁਜਗਾਰ ਅਧਿਆਪਕਾਂ ਤੇ ਜਬਰ ਕਰਕੇ ਸਿੱਖਿਆ ਕ੍ਰਾਂਤੀ ਨੂੰ ਸਿਖਰਾਂ ਤੇ ਪਹੁੰਚਾਉਣ ਦਾ ਇਤਿਹਾਸ ਸਿਰਜ ਦਿਤਾ ਹੈ ਇਸ ਇਕਤਰਤਾ ਚ, ਪੁਜੇ ਪ੍ਰਲਾਦ ਸਿੰਘ ਨਿਆਲ, ਰਾਜਕਿਸਨ ਨੂਰ ਖੇੜੀਆਂ, ਰਾਮ ਸਿੰਘ ਤੇ ਬਲਵਿੰਦਰ ਸਿੰਘ ਸਮਾਨਾ ਨੇ ਕਿਹਾ ਕਿ ਹਜ਼ਾਰਾਂ ਨੌਕਰੀਆਂ ਦੀਆਂ ਟਾਹਰਾਂ ਮਾਰਨ ਵਾਲੀ ਸਰਕਾਰ ਨੇ ਬਹੁਤ ਸਮਾ ਪਹਿਲਾ ਇਹਨਾਂ ਨੌਜਵਾਨ ਵੀ ਜਿਨਾਂ ਨੂੰ ਨਿਯੁਗਤੀ ਪੱਤਰ ਦਿੱਤੇ ਸਨ ਉਹ ਆਪਣੀ ਜੋਇਨਿੰਗ ਦੀ ਮੰਗ ਕਰ ਰਹੇ ਸਨ ਪਰ ਸਰਕਾਰ ਇਹਨਾਂ ਬੇਰੁਜ਼ਗਾਰਾਂ ਦਾ ਮਸਲਾ ਹੱਲ ਕਰਨ ਦੀ ਬਜਾਏ ਇਹਨਾਂ ਤੇ ਤਸ਼ੱਦਦ ਕਰਨ ਤੇ ਉੱਤਰ ਆਈ ਆਗੂਆਂ ਨੇ ਚਿਤਾਵਨੀ ਭਰੇ ਲਹਿਜੇ ਨਾਲ ਕਿਹਾ ਕਿ ਪੰਜਾਬ ਸਰਕਾਰ ਨੂੰ ਕੰਧ ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ, ਇਸ ਸਾਰੇ ਤਸੱਦਦ ਦਾ ਖਮਿਆਜਾ ਆਉਣ ਵਾਲੀਆਂ ਚੋਣਾਂ ਦੇ ਵਿੱਚ ਸਰਕਾਰ ਨੂੰ ਭੁਗਤਣਾ ਪਵੇਗਾ ਪੰਜਾਬ ਦੇ ਲੋਕ ਪਾਈ ਭਾਜੀ ਦੁਗਣੀ ਕਰਕੇ ਮੋੜਨਗੇ,ਉਸ ਸਮੇਂ ਲੋਕ ਰੋਹ ਦਾ ਟਾਕਰਾ ਕਰਨਾ ਇਸ ਸਰਕਾਰ ਲਈ ਔਖਾ ਹੋ ਜਾਵੇਗਾ, ਇਸ ਇਕਤਰਤਾਂ ਚ, ਹੋਰਨਾ ਤੋ ਇਲਾਵਾ ਸੁਖਦੇਵ ਸਿੰਘ ਨਿਆਲ, ਸੁਰੇਸ਼ ਸਮਾਨਾ ਤੇ ਭਗਵਾਨ ਦਾਸ ਹਾਜਰ ਸਨ












