ਮਲੋਟ, 21 ਅਪ੍ਰੈਲ, ਬੋਲੇ ਪੰਜਾਬ ਬਿਊਰੋ :
ਮਲੋਟ ਦੇ ਬਠਿੰਡਾ ਰੋਡ ’ਤੇ ਸਥਿਤ 132 ਕੇਵੀ ਗਰਿੱਡ ਪਾਵਰ ਹਾਊਸ ਵਿੱਚ ਬੀਤੇ ਕੱਲ੍ਹ ਲੱਗੀ ਅੱਗ ਨੇ ਗੰਭੀਰ ਰੂਪ ਲੈ ਲਿਆ। ਇਹ ਅੱਗ ਆਲੇ-ਦੁਆਲੇ ਦੀਆਂ ਝਾੜੀਆਂ ਵਿੱਚ ਵੀ ਫੈਲ ਗਈ। ਅਸਮਾਨ ਵਿੱਚ ਧੂੰਆਂ ਫੈਲ ਗਿਆ। ਅੱਗ ’ਤੇ ਕਾਬੂ ਪਾਉਣ ਲਈ ਮਲੋਟ ਤੋਂ ਇਲਾਵਾ ਹੋਰ ਸ਼ਹਿਰਾਂ ਤੋਂ ਫਾਇਰ ਬ੍ਰਿਗੇਡ ਮੰਗਵਾਏ ਗਏ। ਇਸ ਬਿਜਲੀ ਘਰ ਵਿੱਚ ਵੱਡੀ ਗਿਣਤੀ ਵਿੱਚ ਟਰਾਂਸਫਾਰਮਰ ਵੀ ਮੌਜੂਦ ਸਨ। ਇਹਤਿਆਤ ਵਜੋਂ ਬਿਜਲੀ ਸਪਲਾਈ ਕੱਟ ਦਿੱਤੀ ਗਈ। ਪਤਾ ਲੱਗਾ ਹੈ ਕਿ ਇਸ ਅੱਗ ਕਾਰਨ ਬਿਜਲੀ ਬੋਰਡ ਦੇ ਸਟੋਰ ਰੂਮ ਦਾ ਕੁਝ ਨੁਕਸਾਨ ਹੋਇਆ ਹੈ। ਜਦੋਂ ਕਿ ਗਰਿੱਡ ਨੂੰ ਬਚਾ ਲਿਆ ਗਿਆ। ਬਿਜਲੀ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ, ਪੁਲਿਸ ਕਰਮਚਾਰੀ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਬਚਾਅ ਲਈ ਮੌਕੇ ‘ਤੇ ਪਹੁੰਚ ਗਈਆਂ। 4 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।












