ਨਸ਼ਿਆਂ ਤੇ ਚੋਟ ਕਰਦਾ ਮਿੱਟੀ ਰੁਦਨ ਕਰੇ ਭਗਤ ਸਿੰਘ ਦੇ ਜੀਵਨ ਤੇ,ਛਿਪਣ ਤੋਂ ਪਹਿਲਾਂ, ਨਾਟਕਾਂ ਨੇ ਦਰਸ਼ਕਾਂ ਦੀ ਰੂਹ ਨੂੰ ਦਿੱਤਾ ਹਲੂਣਾ
ਨੰਗਲ, 21ਅਪ੍ਰੈਲ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)
ਬੀ.ਬੀ.ਐਮ.ਬੀ ਵਰਕਰਜ਼ ਯੂਨੀਅਨ ਰਜਿ 33 ਨੰਗਲ ਰੋਪੜ ਵੱਲੋਂ ਗੁਰਚਰਨ ਸਿੰਘ ਖਰੋਟਾ ਸਮੇਤ ਵੱਖ ਵੱਖ ਜਥੇਬੰਦੀਆਂ, ਸਮਾਜਿਕ ਸ਼ਖਸ਼ੀਅਤਾਂ,ਦਾ ਸਨਮਾਨ ਸਮਾਰੋਹ ਪਿੰਡ ਥਲੁਹ ਦੇ ਕਮਿਊਨਿਟੀ ਹਾਲ ਵਿੱਚ ਪ੍ਰਧਾਨ ਰਾਮ ਕੁਮਾਰ ਦੀ ਪ੍ਰਧਾਨਗੀ ਹੇਠ ਕੀਤਾ ਗਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੇ ਜ/ਸ ਦਿਆ ਨੰਦ ਜੋਸ਼ੀ ਨੇ ਦੱਸਿਆ ਕਿ ਬੀ.ਬੀ.ਐਮ.ਬੀ ਵਿੱਚ 1990 ਤੋਂ ਦਿਹਾੜੀਦਾਰ ਕੰਮ ਕਰਦੇ ਆ ਰਹੇ ਸੀ। ਬੀ.ਬੀ.ਐਮ.ਬੀ ਮੈਨੇਜਮੈਂਟ ਵਲੋ ਸਮੁੱਚੇ ਕਾਮਿਆਂ ਦੀ 12 ਸਾਲਾਂ ਤੋਂ ਆਰਥਿਕ ਤੇ ਮਾਨਸਿਕ ਲੁੱਟ ਕੀਤੀ ਜਾ ਰਹੀ ਸੀ। ਕਾਮਿਆਂ ਦੀ ਹੁੰਦੀ ਲੁੱਟ ਵਿਰੁੱਧ 2002ਵਿੱਚ ਜਥੇਬੰਦੀ ਬਣਾ ਕੇ ਪਰਿਵਾਰਾਂ ਸਮੇਤ ਸੰਘਰਸ਼ ਸ਼ੁਰੂ ਕੀਤਾ ਗਿਆ। ਇਤਿਹਾਸਿਕ ਮੋੜਾਂ ਘੋੜ੍ਹਾ ਚ ਗੁਜ਼ਰਦਿਆਂ , ਦ੍ਰਿੜ ,ਖਾੜਕੂ ਤੇ ਲੰਮੇ ਘੋਲ਼ ਨੀਤੀ ਨੂੰ ਅਪਣਾਉਂਦਾ ਸੰਘਰਸ਼ ਜਾਰੀ ਰੱਖਿਆ। ਸੰਘਰਸ਼ ਦੇ ਦਬਾਅ ਸਦਕਾ ਮੈਨੇਜਮੈਂਟ ਵਲੋ ਡੇਲੀਵੇਜ ਕਿਰਤੀਆਂ ਨੂੰ ਲਗਾਤਾਰ ਕੰਮ ਦਿੱਤਾ ਗਿਆ, ਲਗਾਤਾਰ ਕੰਮ ਦੀ ਪ੍ਰਾਪਤੀ ਉਪਰੰਤ, ਕੱਚੀ ਨੌਕਰੀ ਦੇ ਕੋਹੜ ਨੂੰ ਖਤਮ ਕਰਨ ਲਈ ਪੱਕੇ ਰੁਜ਼ਗਾਰ ਲਈ 12-6-2011 ਤੋਂ ਸ਼ੁਰੂ ਕੀਤਾ ਲਗਾਤਾਰ ਦਿਨ ਰਾਤ ਦਾ ਧਰਨਾ, ਭੁੱਖ ਹੜਤਾਲ਼ ਵਿੱਚ ਤਬਦੀਲ ਕੀਤਾ ਗਿਆ । ਮੈਨੇਜਮੈਂਟ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ, ਲੋਕ ਵਿਰੋਧੀ ਨਵੀਆਂ ਆਰਥਿਕ ਨੀਤੀਆਂ,ਮੈਨੇਜਮੈਂਟ ਨੇ ਫੈਸਲਾ ਦਿੱਤਾ ਕਿ ਕਾਮਿਆਂ ਨੂੰ ਪੱਕੇ ਨਹੀਂ ਕੀਤਾ ਜਾ ਸਕਦਾ, ਦੂਜੇ ਪਾਸੇ ਜਥੇਬੰਦੀ ਦੀ ਅਗਵਾਈ ਵਿੱਚ ਕਰੋ ਜਾਂ ਮਰੋ ਦੀ ਲੜਾਈ ਦੇ ਐਲਾਨ ਦੌਰਾਨ 9-10-2011 ਤੋਂ ਭੁੱਖ ਹੜਤਾਲ ਨੂੰ ਮਰਨ ਵਰਤ ਵਿੱਚ ਤਬਦੀਲ ਕਰ ਦਿੱਤਾ ਗਿਆ । ਮਰਨ ਵਰਤ ਤੇ ਬੈਠੇ ਗੁਰਚਰਨ ਸਿੰਘ ਖਰੋਟਾ ਦੀ ਜਿਵੇਂ ਤਬੀਅਤ ਖਰਾਬ ਹੁੰਦੀ ਗਈ , ਉਸ ਦੇ ਨਾਲ ਸੰਘਰਸ਼ ਵੀ ਤੇਜ ਹੁੰਦਾ ਗਿਆ, ਇਸ ਸੰਘਰਸ਼ ਵਿੱਚ ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਔਰਤਾਂ ਤੇ ਬੱਚਿਆਂ ਨੇ ਇਤਿਹਾਸਕ ਜਿੰਮੇਵਾਰੀ ਨਿਭਾਈ, ਚੈਅਰਮੈਨ ਦਾ ਬੇਲੀਆਂ ਵਿੱਖੇ ਨੈਸ਼ਨਲ ਹਾਈਵੇਜ਼ ਤੇ ਲੰਮੇ ਘਿਰਾਓ ਕਰਨ ਲਈ ਮਜਬੂਰ ਹੋਣਾ ਪਿਆ । ਚੇਅਰਮੈਨ ਨੇ ਜਥੇਬੰਦੀ ਨਾਲ ਮੀਟਿੰਗ ਕੀਤੀ ਜਿਸ ਵਿੱਚ ਆਗੂਆਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਡੇਲੀਵੇਜ ਕੰਮ ਕਰਦੇ ਕਾਮਿਆਂ ਨੂੰ ਪੱਕਾ ਕਰਨ ਦੀ ਮੰਗ ਰੱਖੀ, ਲੰਮੇ ਸੰਘਰਸ਼ ਅਤੇ ਚਲਦੇ ਮਰਨ ਵਰਤ ਦੌਰਾਨ ਮੈਨੇਜਮੈਂਟ ਨੇ ਡੇਲੀਵੇਜ ਵਿੱਚ ਕਾਮਿਆਂ ਨੂੰ ਪੱਕੇ ਕਰਨ ਦੀ ਮੰਗ ਮੰਨ ਲਈ, ਉਸ ਸਮੇਂ ਗੁਰਚਰਨ ਸਿੰਘ ਪਿੰਡ ਖਰੋਟਾ ਦਾ ਮਰਨ ਵਰਤ 82ਵੇਂ ਦਿਨਾਂ ਵਿੱਚ ਦਾਖਲ ਹੋ ਗਿਆ ਸੀ , । ਖਰੋਟੇ ਦਾ ਲੰਬਾ ਮਰਨ ਵਰਤ, ਲਗਾਤਾਰ ਘੋਲ, ਖਰੋਟਾ ਦੀ ਕੁਰਬਾਨੀ ਸਦਕਾ ਸੈਂਕੜੇ ਦਿਹਾੜੀਦਾਰ ਕਾਮੇ ਕੱਚੇ ਰੁਜ਼ਗਾਰ ਦੇ ਕੋਹੜ ਤੋਂ ਮੁਕਤ ਹੋ ਗਏ, ਖਰੋਟਾ ਸਮੇਤ ਪਰਿਵਾਰ ਦਾ ਵਿਸ਼ਾਲ ਇਕੱਠ ਕਰਕੇ ਸਮੁੱਚੇ ਕਾਮਿਆ ਤੇ ਉਹਨਾਂ ਦੇ ਪਰਿਵਾਰਾਂ ਨੇ ਸਲਾਮ ਭੇਟ ਕਰਦਿਆਂ ਸਨਮਾਨ ਕੀਤਾ ਗਿਆ । ਇਸ ਸਮਰੋਹ ਵਿਚ ਇਨਕਲਾਬੀ ਆਗੂ ਸ਼ਖਸ਼ੀਅਤ ਜਸਵੰਤ ਸਿੰਘ , ਕਿਸਾਨ ਆਗੂ ਜੈਮਲ ਭੜੀ,
ਸੇਵਾ ਮੁਕਤ ਐਸਡੀਓ ਹਰਬੰਸ ਲਾਲ ,ਗੁਰਦਿਆਲ ਸਿੰਘ ,
ਪੱਤਰਕਾਰ ਸ਼ੁਭਾਸ਼ ਸ਼ਰਮਾ,
ਟੈਕਨੀਕਲ ਅਤੇ ਮੈਕਨਿਕਲ ਯੂਨੀਅਨ ਦੇ ਪ੍ਰਧਾਨ ਮਲਾਗਰ ਸਿੰਘ ਖਮਾਣੋਂ, ਡੀਟੀਐਫ ਦੇ ਪ੍ਰਧਾਨ ਗਿਆਨ ਚੰਦ ,
ਪੀਐਸਯੂ ਰਾਣਾ ਪ੍ਰਤਾਪ ਸਿੰਘ, ਜੰਗਲਾਤ ਤੋਂ ਬਲਦੇਵ ਕੁਮਾਰ, ਜਲ ਸਪਲਾਈ ਤੋਂ ਕਪਿਲ ਮੇਂਦਲੀ ,
ਨੰਗਲ ਭਾਖੜਾ ਮਜ਼ਦੂਰ ਸੰਘ ਇੰਟਕ ਪ੍ਰਧਾਨ ਸਤਨਾਮ ਜਰਨਲ ਸਕੱਤਰ ਨਵਿੰਨ ਕੁਮਾਰ ,ਹਰਪਾਲ ਰਾਣਾ। ਸੀਟੂ ਦੇ ਪ੍ਰਧਾਨ ਵਿਨੋਦ ਭੱਟੀ ਅਤੇ ਰਾਜੇਸ਼ ਕੁਮਾਰ ,ਬ੍ਰਾਹਮਣ ਸਭਾ ਨੰਗਲ ਤੋਂ ਰਮਨ ਕੁਮਾਰ ਸ਼ਰਮਾ,ਸੀਟੂ ਹਿਮਾਚਲ ਬਿਲਾਸਪੁਰ ਤੋਂ ਪ੍ਰਧਾਨ ਵਿਜੈ ਕੁਮਾਰ ਸ਼ਰਮਾ,ਅਜੇ ਕੁਮਾਰ,ਕਮਲ ਦੇਵ ਜੋਸ਼ੀ , ਪ੍ਰੇਮ ਸਿੰਘ ਬਾਸੋਵਾਲ, ਸੁਰੇਸ਼ ਕੁਮਾਰ ਜੋਸ਼ੀ, ਦੀਪਕ ਜੋਸ਼ੀ , ਡ. ਨੰਦ ਲਾਲ ਜੋਸ਼ੀ , ਅਵਤਾਰ ਕਿਸ਼ਨ ਜੋਸ਼ੀ, ਵਿੱਕੀ ਜੋਸ਼ੀ, ਪ੍ਰੇਮ ਲਾਲ,ਦਿਨੇਸ਼ ਜੋਸ਼ੀ, ਮੁਕੇਸ਼ ਨੱਢਾ , ਇੰਦਰ ਮੋਹਨ ਜੋਸ਼ੀ, ਸਰਦਾਰੀ ਲਾਲ ਜੋਸ਼ੀ, ਸੋਨੂੰ ਜੋਸ਼ੀ , ਕਪਿਲ ਦੇਵ ਜੋਸ਼ੀ ।
ਦੀਪਕ ਨੱਢਾ, ਰਾਹੁਲ ਨੱਢਾ
ਨੀਲਮ ਭੈਣ , ਗੀਤਾ ਭੈਣ, ਸੰਤੋਸ਼ ਭੈਣ, ਸਮਾਜਿਕ ਸ਼ਖਸ਼ੀਅਤਾਂ,ਮਹਿਲਾ ਤਾਲਮੇਲ ਸੰਘਰਸ਼ ਕਮੇਟੀ ਤੋਂ ਪੂਨਮ ਸ਼ਰਮਾ , ਆਸ਼ਾ ਜੋਸ਼ੀ, ਅਨੀਤਾ ਜੋਸ਼ੀ ,ਸਵਿਤਾ ਜੋਸ਼ੀ, ਸੀਮਾ ਸ਼ਰਮਾ , ਸੋਮਾ ਦੇਵੀ , ਸੁਰਿੰਦਰ ਕੌਰ, ਸੰਕੁੰਤਲਾ ਦੇਵੀ,ਰਾਧਾ ਰਾਣੀ , ਮਮਤਾ , ਕਾਂਤਾ ਦੇਵੀ,
ਬੇਟੀ, ਖਾਲਸਾ ਕਾਲਜ ਦੀ ਵਿਦਿਆਰਥਣ ਊਸ਼ਾ ਜੋਸ਼ੀ ,ਪਕੁਲਦੀਪ ਚੰਦ ਵਿਦਿਅਕ ਮੁਕਾਬਲਿਆ ਵਿੱਚੋ ਪੰਜਾਬ ਜੋ ਪਹਿਲਾਂ ਸਥਾਨ ਹਾਸਲ ਕਰਨ ,
ਮੰਗਤ ਰਾਮ, ਗੁਰਪ੍ਰਸਾਦ, ਸਿਕੰਦਰ ਸਿੰਘ, ਬੰਤ ਸਿੰਘ, ਰਾਜਿੰਦਰ ਸਿੰਘ, ਰਾਮ ਸਮਰ, ਹੇਮ ਰਾਜ, ਗੁਰਦਿਆਲ ਸਿੰਘ, ਕੁਲਦੀਪ ਸਿੰਘ, ਬਲਜਿੰਦਰ ਸਿੰਘ, ਦਰਸ਼ਨ ਸਿੰਘ ਪਠੀ, ਰਾਜਾ ਰਾਮ , ਚੰਨਣ ਬਾਬਾ ਤੋਂ ਇਲਾਵਾ ਸਤਿਕਾਰ ਰੰਗ ਮੰਚ ਰਜਿ ਮੋਹਾਲੀ ਦੇ ਨਿਰਦੇਸ਼ਕ ਜਸਬੀਰ ਗਿੱਲ ਤੇ ਸਮੁੱਚੀ ਟੀਮ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮਾਗਮ ਵਿੱਚ ਜਿੱਥੇ ਵੱਖ-ਵੱਖ ਬੁਲਾਰਿਆਂ ਵੱਲੋਂ ਕੇਂਦਰੀ ਤੇ ਸਵਾਈ ਹਾਕਮ ਸਰਕਾਰਾਂ ਦੀਆਂ ਆਰਥਿਕ ਨੀਤੀਆਂ ਸਮੇਤ ਫਿਰਕੂ ਫਾਂਸੀ ਹਮਲੇ ਬਾਰੇ ਲੋਕਾਂ ਨੂੰ ਸੁਚੇਤ ਕਰਦਿਆਂ ਜਥੇਬੰਦ ਹੋਣ ਦਾ ਸੱਦਾ ਦਿੱਤਾ। ਜਸਵੀਰ ਗਿੱਲ ਦੀ ਨਿਰਦੇਸ਼ਕਾ ਹੇਠ ਕੋਰਗਰਾਫੀ ਦਸਤਾਰ, ਨਸ਼ਿਆਂ ਤੇ ਚੋਟ ਕਰਦਾ ਨਾਟਕ ,ਮਿੱਟੀ ਰੁਧਨ ਕਰੇ, ਭਗਤ ਸਿੰਘ ਦੀ ਜੀਵਨ ਦੇ ਅਧਾਰਤ ਨਾਟਕ,ਛਿਪਣ ਤੋਂ ਪਹਿਲਾਂ, ਪੇਸ਼ ਕੀਤੇ, ਨਾਟਕਾਂ ਨੇ ਦਰਸ਼ਕਾਂ ਨੂੰ ਅੰਦਰੋਂ ਹਲੂਣ ਕੇ ਰੱਖ ਦਿੱਤਾ। ਸਟੇਜ ਦ ਜਿੰਮੇਵਾਰੀ ਤੇ ਦਿਆਂ ਨੰਦ ਨੇ ਨਿਭਾਈ।












