ਥੰਡਰ ਵੈਰੀਅਰਜ ਦੀ ਟੀਮ ਨੇ ਡੋਮਿਨਟ ਲੋਇਨਜ ਦੀ ਟੀਮ ਨੂੰ ਹਰਾ ਕੇ ਜਿੱਤੀ ਟਰਾਫੀ
ਮੋਹਾਲੀ 22 ਅਪ੍ਰੈਲ ,ਬੋਲੇ ਪੰਜਾਬ ਬਿਊਰੋ :
ਪਹਿਲੀ ਵਾਰ 90-91 ਸੈਕਟਰ ਵਿੱਚ ਲੀਗ ਟੂਰਨਾਮੈਂਟ ਬੱਚਿਆਂ ਨੇ ਆਪ ਆਰਗੇਨਾਈਜ ਕੀਤਾ, ਇਸ ਮੌਕੇ ਤੇ ਜੇਤੂਆਂ ਨੂੰ ਇਨਾਮ ਤੇ ਮੈਡਲ – ਸਾਂਝਾ ਵੈੱਲਫੇਅਰ ਵੈੱਲਫੇਅਰ ਸੁਸਾਇਟੀ ਵੱਲੋਂ ਪ੍ਰਦਾਨ ਕੀਤੇ ਗਏ, ਸੁਸਾਇਟੀ ਦੇ ਪ੍ਰਧਾਨ – ਫੂਲਰਾਜ ਸਿੰਘ, ਉਪ ਪ੍ਰਧਾਨ ਗੁਰਦੀਪ ਸਿੰਘ ਟਿਵਾਣਾ, ਫਾਈਨਾਸ ਸੈਕਟਰੀ- ਗੁਰਮੀਤ ਸਿੰਘ ਸੈਣੀ, ਮਹਿੰਦਰ ਸਿੰਘ ਐਡਵੋਕੇਟ ਤੇ ਹੋਰ ਪਤਵੰਤੇ ਸੱਜਣਾਂ ਨੇ ਬੱਚਿਆਂ ਦੀ ਹੋਸਲਾ ਅਫਜਾਈ ਕੀਤੀ, ਅਤੇ ਹਰ ਵਰੇ ਵੱਡਾ ਟੂਰਨਾਮੈਂਟ ਕਰਨ ਦਾ ਵਿਸ਼ਵਾਸ ਦਵਾਇਆ, ਪ੍ਰਧਾਨ ਫੂਲਰਾਜ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਅਗਾਂਹ ਤੋਂ ਕਰਵਾਏ ਜਾਣ ਵਾਲੇ ਵੱਡੇ ਟੂਰਨਾਮੈਂਟ ਦੇ ਵਿੱਚ ਹੋਰ ਖੇਡਾਂ ਵੀ ਸ਼ਾਮਲ ਕੀਤੀਆ ਜਾਣਗੀਆਂ, ਤਾਂ ਕਿ ਇਲਾਕੇ ਭਰ ਦੇ ਖਿਡਾਰੀ ਆਪੋ -ਆਪਣੀ ਖੇਡ ਕਲਾ ਦਾ ਪ੍ਰਗਟਾਵਾ ਕਰ ਸਕਣ ਅਤੇ ਅਸੀਂ ਵੀ ਇੱਕ- ਤੰਦਰੁਸਤ ਪੰਜਾਬ -ਦੀ ਸਿਰਜਣਾ ਦੇ ਵਿੱਚ ਆਪਣਾ ਯੋਗਦਾਨ ਪਾ ਸਕੀਏ, ਫੂਲਰਾਜ ਸਿੰਘ ਹੋਰਾਂ ਕਿਹਾ ਕਿ ਅਜਿਹੇ ਟੂਰਨਾਮੈਂਟਾਂ ਨੂੰ ਵਧੇਰੇ ਸਫਲ ਕਰਨ ਦੇ ਲਈ ਖੇਡ ਜਗਤ ਨਾਲ ਜੁੜੇ ਖੇਡ- ਪ੍ਰੇਮੀਆ ਨਾਲ ਬਕਾਇਦਾ ਮੀਟਿੰਗਾਂ ਦਾ ਦੌਰ ਸ਼ੁਰੂ ਕਰਕੇ ਉਹਨਾਂ ਨੂੰ ਅਜਿਹੇ ਟੂਰਨਾਮੈਂਟ ਦੇ ਵਿੱਚ ਆਪਣੀ ਹਾਜ਼ਰੀ ਯਕੀਨੀ ਬਣਾਏ ਜਾਣ ਦੇ ਲਈ ਪ੍ਰੇਰਿਤ ਕੀਤਾ ਜਾਵੇਗਾ, ਤਾਂ ਕਿ ਨਵੀਂ ਪਨੀਰੀ ਦੇ ਵਿੱਚ ਖੇਡਾਂ ਦੇ ਪ੍ਰਤੀ ਇੱਕ ਢੁਕਵਾਂ ਮਾਹੌਲ ਪੈਦਾ ਕੀਤਾ ਜਾ ਸਕੇ, ਉਹ ਆਪਣਾ ਸਮਾਂ ਖੇਡ ਮੈਦਾਨ ਵਿੱਚ ਹੀ ਬਤੀਤ ਕੀਤੇ ਜਾਣ ਨੂੰ ਹੀ ਪਹਿਲ ਦੇਣ, ਉਹਨਾਂ ਕਿਹਾ ਕਿ ਇਹਨਾਂ ਟੂਰਨਾਮੈਂਟਾਂ ਦੇ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਖੇਡਾਂ ਨਾਲ ਸੰਬੰਧਿਤ ਲੋੜੀਂਦਾ ਸਮਾਨ ਸੁਸਾਇਟੀ ਵੱਲੋਂ ਉਪਲਬਧ ਕਰਵਾਇਆ ਜਾਂਦਾ ਰਹੇਗਾ, ਤਾਂ ਕਿ ਕੋਈ ਵੀ ਖਿਡਾਰੀ ਆਪਣੀ ਖੇਡ ਪ੍ਰਤਿਭਾ ਦਾ ਪ੍ਰਗਟਾਵਾ ਕਰਨ ਤੋਂ ਵਾਂਝਾ ਨਾ ਰਹਿ ਸਕੇ,












