ਸੁਲਤਾਨਪੁਰ ਲੋਧੀ, 23 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਅਮਰੀਕਾ ਤੋਂ ਆਈ ਦੁੱਖਦਾਈ ਖ਼ਬਰ ਨੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਭਾਗੋਅਰਾਈਆਂ ਨੂੰ ਗਮਗੀਨ ਕਰ ਦਿੱਤਾ ਹੈ। ਇਥੋਂ ਦੇ 31 ਸਾਲਾ ਨੌਜਵਾਨ ਗੁਰਮਿੰਦਰ ਸਿੰਘ ਉਰਫ ਗੁਰਵਿੰਦਰ ਚੀਮਾ ਦੀ ਅਮਰੀਕਾ ਵਿੱਚ ਇਕ ਭਿਆਨਕ ਸੜਕ ਹਾਦਸੇ ’ਚ ਮੌਤ ਹੋ ਗਈ।
ਗੁਰਮਿੰਦਰ, ਜੋ ਕਿ 2018 ਵਿੱਚ ਰੁਜ਼ਗਾਰ ਅਤੇ ਚੰਗੇ ਭਵਿੱਖ ਦੀ ਆਸ ਵਿੱਚ ਵਿਦੇਸ਼ ਗਿਆ ਸੀ।ਪਿੰਡ ’ਚ ਜਿਥੇ ਉਸਦੇ ਵਿਆਹ ਦੀਆਂ ਗੱਲਾਂ ਚਲ ਰਹੀਆਂ ਸਨ, ਉਥੇ ਹੁਣ ਉਸਦੇ ਵਿਛੋੜੇ ਨੇ ਘਰ ‘ਚ ਸੋਗ ਪਾ ਦਿੱਤਾ ਹੈ। ਗੁਰਮਿੰਦਰ ਕੁਆਰਾ ਸੀ ਅਤੇ ਪਰਿਵਾਰ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ।















