ਜ਼ੀਰਾ, 23 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਜ਼ੀਰਾ-ਤਲਵੰਡੀ ਰੋਡ ਨੇੜਲੇ ਪਿੰਡ ਸੇਖਵਾਂ ਅਤੇ ਰਟੌਲ ਰੋਹੀ ’ਚ ਅਚਾਨਕ ਲੱਗੀ ਅੱਗ ਨੇ ਖੇਤਾਂ ’ਚ ਕਣਕ ਅਤੇ ਨਾੜ ਨੂੰ ਤਾਂ ਸਾੜਿਆ ਹੀ, ਨਾਲ ਹੀ ਦੋ ਨੌਜਵਾਨਾਂ ਦੀ ਵੀ ਮੌਤ ਹੋ ਗਈ।
ਕਰਨਪਾਲ ਸਿੰਘ ਅਤੇ ਅਰਜੁਨ ਸਿੰਘ, ਦੋਵੇਂ ਨੌਜਵਾਨ ਮੋਟਰਸਾਈਕਲ ’ਤੇ ਸਵਾਰ ਜ਼ੀਰਾ ਵੱਲ ਆ ਰਹੇ ਸਨ, ਜਦੋਂ ਅਚਾਨਕ ਅੱਗ ਦੀ ਲਪੇਟ ਵਿੱਚ ਆ ਕੇ ਖੇਤਾਂ ’ਚ ਡਿੱਗ ਪਏ। ਕਰਨਪਾਲ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਅਰਜੁਨ ਸਿੰਘ ਨੂੰ ਗੰਭੀਰ ਹਾਲਤ ’ਚ ਹਸਪਤਾਲ ਲਿਜਾਇਆ ਗਿਆ। ਇਸ ਦੌਰਾਨ ਉਸ ਦੀ ਵੀ ਮੌਤ ਹੋ ਗਈ।
ਮੌਕੇ ’ਤੇ ਮੋਟਰਸਾਈਕਲ ਵੀ ਸੜ ਕੇ ਸੁਆਹ ਹੋ ਗਿਆ। ਇਲਾਕਾ ਵਾਸੀਆਂ ਨੇ ਘਟਨਾ ’ਤੇ ਗਹਿਰਾ ਦੁੱਖ ਜ਼ਾਹਰ ਕੀਤਾ ਹੈ। ਸਮਾਜ ਸੇਵੀ ਸੰਸਥਾਵਾਂ ਅਤੇ ਨਾਗਰਿਕਾਂ ਵੱਲੋਂ ਸਰਕਾਰ ਤੋਂ ਪੀੜਤ ਪਰਿਵਾਰਾਂ ਦੀ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ।












