ਗਾਂਧੀਨਗਰ, 23 ਅਪ੍ਰੈਲ, ਬੋਲੇ ਪੰਜਾਬ ਬਿਊਰੋ :
ਗੁਜਰਾਤ ਦੇ ਕੱਛ ਇਲਾਕੇ ‘ਚ ਮੰਗਲਵਾਰ ਦੀ ਰਾਤ ਭੂਚਾਲ ਦੇ ਝਟਕੇ ਨਾਲ ਜ਼ਮੀਨ ਦੇ ਕੰਬਣ ਨੂੰ ਮਹਿਸੂਸ ਕੀਤਾ। 4.3 ਤੀਬਰਤਾ ਵਾਲਾ ਭੂਚਾਲ ਰਾਤ 11:26 ਵਜੇ ਆਇਆ। ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਰਾਜਕੋਟ ਤੋਂ 160 ਕਿਲੋਮੀਟਰ ਉੱਤਰ-ਪੱਛਮ ਵੱਲ, 20 ਕਿਲੋਮੀਟਰ ਡੂੰਘਾਈ ’ਤੇ ਸੀ।
ਭੂਚਾਲ ਆਉਣ ਦੇ ਸਮੇਂ ਜ਼ਿਆਦਾਤਰ ਲੋਕ ਸੁੱਤੇ ਪਏ ਸਨ। ਹਾਲਾਂਕਿ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਮਿਲੀ।














