ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ ਦੇ ਜੋਨ ਪ੍ਰਧਾਨ ਮਲਾਗਰ ਸਿੰਘ ਖਮਾਣੋ ਨੂੰ ਕੀਤਾ ਸਨਮਾਨਤ

ਪੰਜਾਬ


ਮੋਰਿੰਡਾ,23, ਅਪ੍ਰੈਲ ,ਬੋਲੇ ਪੰਜਾਬ ਬਿਊਰੋ ;

ਬੀਬੀਐਮਬੀ ਵਰਕਰ ਯੂਨੀਅਨ ਰਜਿ ਨੰਬਰ 33 ਨੰਗਲ ਜ਼ਿਲ੍ਹਾ ਰੋਪੜ ਵੱਲੋਂ ਪਿੰਡ ਥਲੂਹ ਦੇ ਕਮਿਊਨਿਟੀ ਹਾਲ ਵਿਖੇ ਪ੍ਰਭਾਵਸ਼ਾਲੀ ਸਨਮਾਨ ਸਮਰੋਹ ਕੀਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਪ੍ਰਧਾਨ ਰਾਮ ਕੁਮਾਰ,ਜਨਰਲ ਸਕੱਤਰ ਦਿਆਨੰਦ ਜੋਸ਼ੀ ਨੇ ਦੱਸਿਆ ਕਿ ਇਸ ਸਨਮਾਨ ਸਮਰੋਹ ਦੇ ਮੁੱਖ ਮਹਿਮਾਨ ਗੁਰਚਰਨ ਸਿੰਘ ਖਰੋਟਾ ਅਤੇ ਉਨਾਂ ਦਾ ਪਰਿਵਾਰ ਸੀ। ਉਹਨਾਂ ਦੱਸਿਆ ਕਿ ਬੀਬੀਐਮਬੀ ਦੀ ਮੈਨੇਜਮੈਂਟ ਵੱਲੋਂ 1990 ਤੋਂ ਭਾਰਤੀ ਕੀਤੇ ਦਿਹਾੜੀਦਾਰ ਕਾਮਿਆਂ ਦੀ ਆਰਥਿਕ ਅਤੇ ਮਾਨਸਿਕ ਲੁੱਟ ਕੀਤੀ ਜਾ ਰਹੀ ਸੀ। ਇਸ ਲੁੱਟ ਵਿੱਚ ਕੇਂਦਰੀ ਤੇ ਸੂਬਾਈ ਸਰਕਾਰਾਂ ਦੀਆਂ ਨੀਤੀਆਂ ਵੀ ਸਰੀਕ ਸਨ, 2002 ਵਿੱਚ ਸਮੁੱਚੇ ਕਾਮਿਆਂ ਨੇ ਜਥੇਬੰਦ ਹੋ ਕੇ ਦ੍ਰਿੜ ਲੰਮੇ ਤੇ ਖਾੜਕੂ ਘੋਲਾਂ ਦੀ ਦਿਸ਼ਾ ਤਹਿਤ ਪਰਿਵਾਰਾਂ ਸਮੇਤ ਲੰਬਾ ਸੰਘਰਸ਼ ਲੜਿਆ ਗਿਆ, ਇਹਨਾਂ ਸੰਘਰਸ਼ਾਂ ਵਿੱਚ ਟੈਕਨੀਕਲ ਐਂਡ ਮਕੈਨਿਕਲ ਇੰਪਲਾਈਜ ਯੂਨੀਅਨ ਦੀ ਜਿਸ ਦੀ ਅਗਵਾਈ ਮਲਾਗਰ ਸਿੰਘ ਖਮਾਣੋ ਕਰਦੇ ਸਨ ,1990 ਤੋਂ ਸਾਡੇ ਸੰਘਰਸ਼ਾਂ ਵਿੱਚ ਡਟਵਾਂ ਸਹਿਯੋਗ ਅਤੇ ਅਗਵਾਈ ਦਿੰਦੇ ਰਹੇ, ਇਹਨਾਂ ਦੱਸਿਆ ਕਿ ਜਿੱਥੇ ਬੀਬੀਐਮਬੀ ਦੇ ਸਮੁੱਚੇ ਵਰਕਰ ਰੈਗੂਲਰ ਹੋਣ ਤੇ ਗੁਰਚਰਨ ਸਿੰਘ ਖਰੋਟਾ ਨੂੰ ਸਲਾਮ ਭੇਟ ਕੀਤੀ ਗਈ ਉੱਥੇ ਹੀ ਟੈਕਨੀਕਲ ਮਕੈਨੀਕਲ ਜਥੇਬੰਦੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰਪ੍ਰਸਾਦ, ਸਿਕੰਦਰ ਸਿੰਘ , ਮੰਗਤ ਰਾਮ ,ਦਿਆਨੰਦ, ਟੀਐਮਯੂ ਵੱਲੋਂ ਤਰਲੋਚਨ ਸਿੰਘ ਬਰਾਂਚ ਪ੍ਰਧਾਨ ਫਤਿਹਗੜ੍ਹ ਸਾਹਿਬ, ਸੁਖਰਾਮ ਕਾਲੇਵਾਲ, ਬਲਜਿੰਦਰ ਸਿੰਘ ਕਜੌਲੀ ਕਰਮ ਸਿੰਘ ਜੋਨ ਆਗੂ ਹਾਜ਼ਰ ਸਨ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।