ਨਿੱਜੀ ਹਵਾਬਾਜ਼ੀ ਅਕੈਡਮੀ ਦਾ ਟ੍ਰੇਨਰ ਜਹਾਜ਼ ਕਰੈਸ਼, ਪਾਇਲਟ ਦੀ ਮੌਤ

ਨੈਸ਼ਨਲ


ਗਾਂਧੀਨਗਰ, 23 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਦੇ ਗਿਰੀਆ ਰੋਡ ਇਲਾਕੇ ਵਿਚ ਇਕ ਭਿਆਨਕ ਹਾਦਸਾ ਵਾਪਰਿਆ। ਇਕ ਨਿੱਜੀ ਹਵਾਬਾਜ਼ੀ ਅਕੈਡਮੀ ਦਾ ਟ੍ਰੇਨਰ ਜਹਾਜ਼ ਅਚਾਨਕ ਨਿਯੰਤਰਣ ਤੋਂ ਬਾਹਰ ਹੋ ਕੇ ਹੇਠਾਂ ਡਿੱਗ ਪਿਆ। ਜਹਾਜ਼ ਨੇ ਪਹਿਲਾਂ ਇਕ ਦਰੱਖਤ ਨਾਲ ਟਕਰ ਮਾਰੀ ਅਤੇ ਫਿਰ ਇਕ ਖਾਲੀ ਪਲਾਟ ਵਿਚ ਜਾ ਡਿੱਗਿਆ। ਇਸ ਹਾਦਸੇ ਵਿੱਚ ਟ੍ਰੇਨੀ ਪਾਇਲਟ ਦੀ ਮੌਕੇ ਤੇ ਹੀ ਮੌਤ ਹੋ ਗਈ।
ਸੂਤਰਾਂ ਅਨੁਸਾਰ, ਜਹਾਜ਼ ਨੇ ਦੁਪਹਿਰ ਕਰੀਬ 12:30 ਵਜੇ ਅਮਰੇਲੀ ਦੇ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਪਾਇਲਟ ਇਕੱਲਾ ਉਡਾਣ ’ਤੇ ਸੀ, ਜਿਸ ਸਮੇਂ ਅਣਪਛਾਤੇ ਤੌਰ ’ਤੇ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਅਮਰੇਲੀ ਦੇ ਪੁਲਿਸ ਸੁਪਰਡੈਂਟ ਸੰਜੇ ਖਰਾਤ ਨੇ ਪੁਸ਼ਟੀ ਕੀਤੀ ਕਿ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਵਾਈ ਸੁਰੱਖਿਆ ਵਿਭਾਗ ਨੂੰ ਵੀ ਜਾਣਕਾਰੀ ਦੇ ਦਿੱਤੀ ਗਈ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।