ਲਿਵਾਸਾ ਨੇ ਭਾਰਤ ਦਾ ਪਹਿਲਾ ਐਮਰਜੈਂਸੀ ਰਿਸਪਾਂਸ ਸਿਸਟਮ ਲਾਂਚ ਕੀਤਾ

ਚੰਡੀਗੜ੍ਹ

60 ਸੈਕਿੰਡ ਵਿੱਚ ਹੈਲਪਲਾਈਨ ਨੰਬਰ 80788 80788 ਰਾਹੀਂ ਡਾਕਟਰ ਨਾਲ ਸੰਪਰਕ

ਚੰਡੀਗੜ੍ਹ, 23 ਅਪ੍ਰੈਲ ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ)

ਲਿਵਾਸਾ ਹਸਪਤਾਲ ਨੇ ਭਾਰਤ ਦਾ ਪਹਿਲਾ ਐਮਰਜੈਂਸੀ ਰਿਸਪਾਂਸ ਸਿਸਟਮ ਸ਼ੁਰੂ ਕੀਤਾ ਹੈ ਜਿਸ ਰਾਹੀਂ ਲੋਕ ਸਿਰਫ 60 ਸੈਕਿੰਡ ਵਿੱਚ ਡਾਕਟਰ ਨਾਲ ਸੰਪਰਕ ਕਰ ਸਕਦੇ ਹਨ। ਹੈਲਪਲਾਈਨ ਨੰਬਰ 80788 80788 ‘ਤੇ ਕਾਲ ਕਰਕੇ ਸਟਰੋਕ, ਹਾਦਸੇ, ਟਰੌਮਾ ਆਦਿ ਜਿਹੀਆਂ ਐਮਰਜੈਂਸੀ ਸਥਿਤੀਆਂ ਵਿੱਚ ਤੁਰੰਤ ਮਦਦ ਮਿਲੇਗੀ।
ਡਾ. ਪਵਨ ਕੁਮਾਰ, ਡਾਇਰੈਕਟਰ ਲਿਵਾਸਾ ਹਸਪਤਾਲ ਤੇ ਡਾ. ਰੋਹਿਤ ਜੱਸਵਾਲ ਨੇ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ
ਚੌਵੀ ਘੰਟਿਆਂ ਵਾਲੀ ਇਹ ਸੁਵਿਧਾ ਟਰੌਮਾ ਸੇਵਾਵਾਂ, ਅਡਵਾਂਸ ਡਾਇਗਨੋਸਟਿਕ ਸੁਵਿਧਾਵਾਂ, ਪੰਜਾਬ ਦੇ ਵੱਡੇ ਆਈਸੀਯੂ ਕੇਅਰ ਅਤੇ ਮਾਡਿਊਲਰ ਓਪਰੇਟਿੰਗ ਥੀਏਟਰਾਂ ਨਾਲ ਸੰਚਾਲਿਤ ਕੀਤੀ ਜਾ ਰਹੀ ਹੈ ਜੋ ਕਿ ਐਮਰਜੈਂਸੀ ਸਿਹਤ ਸੇਵਾਵਾਂ ਦੇਵੇਗੀ ।
ਮੋਹਾਲੀ, ਅੰਮ੍ਰਿਤਸਰ, ਹੋਸ਼ਿਆਰਪੁਰ, ਖੰਨਾ ਅਤੇ ਨਵਾਂਸ਼ਹਿਰ ਵਿੱਚ ਸਥਿਤ ਪੰਜ ਯੂਨਿਟਾਂ ਰਾਹੀਂ ਕੰਮ ਕਰ ਰਹੀ ਇਸ ਮਲਟੀ-ਸਪੈਸ਼ਲਟੀ ਟੀਮ ਵਿੱਚ ਕਾਰਡੀਓਲੋਜੀ, ਨਿਊਰੋਸਰਜਰੀ, ਆਰਥੋਪੀਡਿਕਸ, ਜਨਰਲ ਸਰਜਰੀ, ਪਲਾਸਟਿਕ ਸਰਜਰੀ, ਟਰਾਂਸਪਲਾਂਟੇਸ਼ਨ ਅਤੇ ਕਰਿਟੀਕਲ ਕੇਅਰ ਦੇ ਮਾਹਿਰ ਸ਼ਾਮਲ ਹਨ। ਇਹ ਸਿਸਟਮ ਵਿਸ਼ੇਸ਼ ਟੀਮਾਂ ਰਾਹੀਂ ਜੀਵਨ ਦਾਨ ਅਤੇ ਰੋਗ ਨਿਵਾਰਨ ਦੇ ਨਤੀਜਿਆਂ ਨੂੰ ਬਿਹਤਰ ਬਣਾਏਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।