ਨਵੀਂ ਦਿੱਲੀ, 23 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਮੰਗਲਵਾਰ ਨੂੰ ਜੰਮੂ-ਕਸ਼ਮੀਰ ਵਿੱਚ ਹੋਏ ਖੂਨਖ਼ਰਾਬੇ ਦੇ ਤੁਰੰਤ ਬਾਅਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣਾ ਦੋ ਦਿਨਾਂ ਸਾਊਦੀ ਦੌਰਾ ਅਧੂਰਾ ਛੱਡ ਕੇ ਬੁੱਧਵਾਰ ਸਵੇਰੇ ਦੇਸ਼ ਵਾਪਸੀ ਕੀਤੀ। ਇਹ ਦੌਰਾ ਸਾਊਦੀ ਅਰਬ ਦੇ ਵਲੀਅਹਦ ਮੁਹੰਮਦ ਬਿਨ ਸਲਮਾਨ (MBS) ਦੇ ਸੱਦੇ ’ਤੇ ਹੋ ਰਿਹਾ ਸੀ।
ਮੋਦੀ ਦੇ ਦੌਰੇ ਦੌਰਾਨ ਇੱਕ ਵਿਸ਼ੇਸ਼ ਰਾਤ ਦੇ ਭੋਜਨ ਅਤੇ ਭਾਰਤੀ ਮਜਦੂਰਾਂ ਨਾਲ ਮੁਲਾਕਾਤ ਦੀ ਯੋਜਨਾ ਸੀ, ਪਰ ਜੰਮੂ-ਕਸ਼ਮੀਰ ਹਮਲੇ ਨੇ ਸਾਰੀ ਰਣਨੀਤੀ ਨੂੰ ਝਟਕਾ ਦਿੱਤਾ। ਹਮਲੇ ਤੋਂ ਥੋੜ੍ਹੀ ਦੇਰ ਬਾਅਦ ਹੀ ਮੋਦੀ ਨੇ ਤੁਰੰਤ ਵਾਪਸੀ ਦਾ ਫੈਸਲਾ ਲੈ ਲਿਆ।
ਇਸ ਦੌਰਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੋਦੀ ਨਾਲ ਟੈਲੀਫੋਨ ’ਤੇ ਸੰਪਰਕ ਕਰਕੇ ਹਮਲੇ ਦੀ ਨਿੰਦਾ ਕੀਤੀ ਅਤੇ ਮਾਸੂਮ ਜਾਨਾਂ ਜਾਣ ‘ਤੇ ਡੂੰਘੀ ਸੰਵੇਦਨਾ ਜ਼ਾਹਰ ਕੀਤੀ। ਟਰੰਪ ਨੇ ਭਾਰਤ ਨੂੰ ਭਰੋਸਾ ਦਿੱਤਾ ਕਿ ਅਮਰੀਕਾ ਹਰ ਹਾਲਤ ਵਿੱਚ ਉਸ ਦੇ ਨਾਲ ਖੜਾ ਹੈ।














