ਬਾਈ ਹਰਦੀਪ ਵਰਗੇ ਕਲਾਕਾਰਾਂ ਦੀ ਬਦੌਲਤ ਪੰਜਾਬੀ ਸਭਿਆਚਾਰ ਨੂੰ ਦੁਨੀਆ ਭਰ ਵਿੱਚ ਇੱਜ਼ਤ ਤੇ ਪਹਚਾਣ ਮਿਲੀ ਹੈ: ਕੁਲਤਾਰ ਸਿੰਘ ਸੰਧਵਾਂ
ਚੰਡੀਗੜ੍ਹ, 24 ਅਪ੍ਰੈਲ ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ)
ਪੰਜਾਬੀ ਸੰਗੀਤ ਵੀਡੀਓ ‘ਜਵਾਨੀਏ ਬੱਲੇ ਨੀ ਬੱਲੇ’ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਦਾ ਲਾਂਚ ਕੀਤੀ।
ਇਸ ਮੌਕੇ ਸ. ਕੁਲਤਾਰ ਸੰਧਵਾਂ ਨੇ ਕਿਹਾ ਕਿ ਬਾਈ ਹਰਦੀਪ ਵਰਗੇ ਕਲਾਕਾਰਾਂ ਦੀ ਬਦੌਲਤ ਪੰਜਾਬੀ ਸਭਿਆਚਾਰ ਨੂੰ ਦੁਨੀਆ ਭਰ ਵਿੱਚ ਇੱਜ਼ਤ ਤੇ ਪਹਚਾਣ ਮਿਲੀ ਹੈ। ਗੀਤ ਦੀ ਪਹਿਲੀ ਝਲਕ ਹੀ ਦਰਸ਼ਕਾਂ ਨੂੰ ਮੋਹ ਲੈਂਦੀ ਹੈ। ਇਹ ਗੀਤ ਨੌਜਵਾਨਾਂ ਦੇ ਉਤਸ਼ਾਹ ਨੂੰ ਜੀਵੰਤ ਢੰਗ ਨਾਲ ਪੇਸ਼ ਕਰਦਾ ਹੈ।
ਨਿਰਦੇਸ਼ਕ ਦਰਸ਼ਨ ਔਲਖ ਨੇ ਕਿਹਾ, ‘ਇਹ ਸਿਰਫ਼ ਇੱਕ ਗੀਤ ਨਹੀਂ, ਸਗੋਂ ਅੱਜ ਦੀ ਪੀੜ੍ਹੀ ਦੀ ਸੋਚ ਅਤੇ ਜ਼ਜ਼ਬੇ ਦੀ ਅਗਵਾਈ ਕਰਦਾ ਹੈ। ਇਹ ਗੀਤ ਹਰ ਨੌਜਵਾਨ ਦੇ ਦਿਲ ਦੀ ਆਵਾਜ਼ ਬਣੇਗਾ।’
ਗਾਇਕ ਬਾਈ ਹਰਦੀਪ ਨੇ ਦੱਸਿਆ ਕਿ ਇਹ ਰਚਨਾ ਨੌਜਵਾਨਾਂ ਨੂੰ ਜ਼ਿੰਦਗੀ ਦਾ ਆਨੰਦ ਲੈਣ ਅਤੇ ਆਪਣੇ ਆਪ ਤੇ ਭਰੋਸਾ ਕਰਨ ਦਾ ਸੰਦੇਸ਼ ਦਿੰਦੀ ਹੈ।
ਨਿਰਮਾਤਾ ਗੁਰਤੇਜ ਸੰਧੂ ਨੇ ਕਿਹਾ ਕਿ ਅਜਿਹੇ ਸਾਫ-ਸੁਥਰੇ ਗੀਤ ਅਤੇ ਟ੍ਰੈਕਸ ਦੀ ਬੜੀ ਲੋੜ ਹੈ ਜੋ ਪੂਰੇ ਪਰਿਵਾਰ ਸਮੇਤ ਵੇਖੇ ਜਾਂ ਸਕਣ।
ਦਰਸ਼ਨ ਔਲਖ ਅਤੇ ਈਜ਼ੀਵੇ ਐਂਟਰਟੇਨਮੈਂਟ ਦੇ ਬੈਨਰ ਹੇਠ ਤਿਆਰ ਕੀਤਾ ਇਹ ਗੀਤ ਡਿਜੀਟਲ ਪਲੇਟਫਾਰਮਾਂ ’ਤੇ ਵੀ ਉਪਲਬਧ ਹੈ।












