ਪਹਿਲਗਾਮ ਘਟਨਾ …..  

ਸਾਹਿਤ ਚੰਡੀਗੜ੍ਹ ਨੈਸ਼ਨਲ ਪੰਜਾਬ

ਪਹਿਲਗਾਮ ਘਟਨਾ …..  

        ਦੁਨੀਆਂ ਸਾਹਮਣੇ ਪਾਕਿਸਤਾਨ ਦਾ ਚਿਹਰਾ ਬੇਨਕਾਬ ਕਰਨ ਦਾ ਵਕਤ ਆ ਗਿਆ !

    ————————————————————————
ਬੀਤੀ ਕੱਲ ਜੰਮੂ-ਕਸ਼ਮੀਰ ਦੇ ਪਹਾੜੀ ਸਟੇਸ਼ਨ ਪਹਿਲਗਾਮ ਵਿੱਚ ਹੋਈ ਖੌਫਨਾਕ ਵਾਰਦਾਤ ਨੇ ਸਮੁੱਚੇ ਦੇਸ਼ ਦੇ ਲੋਕਾਂ ਨੂੰ ਪੂਰੀ ਤਰਾਂ ਝੰਜੋੜ ਕੇ ਰੱਖ ਦਿੱਤਾ ਹੈ।ਹਰ ਦੇਸ਼ ਵਾਸੀ ਬੇਸ਼ੱਕ ਕਿਸੇ ਵੀ ਧਰਮ ਜਾਂ ਜਾਤ ਦਾ ਹੋਵੇ ਉਸ ਵੱਲੋਂ ਇਸ ਖਤਨਾਕ ਵਰਤਾਰੇ ਦੀ ਖੁੱਲ੍ਹ ਕੇ ਨਿਖੇਧੀ ਕੀਤੀ ਜਾ ਰਹੀ ਹੈ ਤੇ ਜੋ ਕਰਨੀ ਵੀ ਬਣਦੀ ਹੈ।ਇਸ ਹਮਲੇ ਨਾਲ ਹਰ ਇਨਸਾਨ ਦਾ ਦਿਲ ਵਲੂੰਧਰਿਆ ਗਿਆ ਹੈ।ਅੱਤਵਾਦੀਆਂ ਵੱਲੋਂ ਨਿਹੱਥੇ ਲੋਕਾਂ ਉੱਤੇ ਜਿਸ ਢੰਗ ਤਰੀਕੇ ਨਾਲ ਬੇਰਹਿਮੀ ਵਰਤਦਿਆਂ ਇਸ ਕਾਰੇ ਨੂੰ ਅੰਜਾਮ ਦਿੱਤਾ ਗਿਆ ਉਹ ਬੇਹੱਦ ਮਾੜਾ ਹੈ।ਜਿਸਦੀ ਸਾਨੂੰ ਸਭ ਨੂੰ ਨਿੰਦਾ ਕਰਨੀ ਚਾਹੀਦੀ ਹੈ। ਕੋਈ ਵੀ ਧਰਮ ਕਿਸੇ ਮਨੁੱਖ ਨੂੰ ਮਾਰਨ ਦੀ ਖੁੱਲ੍ਹ ਨਹੀਂ ਦਿੰਦਾ।

    ਸਭ ਤੋਂ ਡਰਾਉਣੀ ਗੱਲ ਇਹ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਵੱਲੋਂ ਮਹਜਬ ਪੁੱਛ ਕੇ ਗੋਲੀਆਂ ਚਲਾਈਆਂ ਹਨ।ਜੋ ਹੋਰ ਵੀ ਜਿਆਦਾ ਮਾੜਾ ਕਿਹਾ ਜਾ ਸਕਦਾ ਹੈ।ਦਸ ਦਈਏ ਕਿ ਇਸ ਹਮਲੇ ਚ 28 ਮਾਸੂਮ ਸੈਲਾਨੀਆਂ ਦੀ ਜਾਨ ਲੈਣ ਵਾਲੇ ਅੱਤਵਾਦੀਆਂ ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈ।ਇਹ ਦਹਿਸ਼ਤ ਫੈਲਾਉਣ ਵਾਲੇ ਅੱਤਵਾਦੀ ਆਸਿਫ਼ ਫੌਜੀ, ਸੁਲੇਮਾਨ ਸ਼ਾਹ ਅਤੇ ਅਬੂ ਤਲਹਾ ਵਜੋਂ ਪਛਾਣੇ ਗਏ ਹਨ ਤੇ ਇਨ੍ਹਾਂ ਦੇ ਸਕੈਚ ਵੀ ਜਾਰੀ ਕਰ ਦਿੱਤੇ ਗਏ ਹਨ।ਇਹ ਜਾਣਕਾਰੀ ਵੀ ਆ ਰਹੀ ਹੈ ਕਿ ਇਹ ਕਹਿਰ ਢਾਹਣ ਤੋਂ ਬਾਅਦ, ਤਿੰਨੇ ਅੱਤਵਾਦੀ ਨੇੜਲੇ ਪਹਾੜੀ ਜੰਗਲਾਂ ਵਿੱਚ ਲੁਕ ਗਏ ਹਨ।ਸੁਰੱਖਿਆ ਏਜੰਸੀਆਂ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ।ਰਿਪੋਰਟਾਂ ਚ ਇਹ ਵੀ ਖੁਲਾਸਾ ਵੀ ਹੋਇਆ ਹੈ ਕਿ ਇਹ ਅੱਤਵਾਦੀ ਲਗਭੱਗ ਦੋ ਹਫ਼ਤੇ ਪਹਿਲਾਂ ਭਾਰਤੀ ਸਰਹੱਦ ਪਾਰ ਕਰਕੇ ਰਾਜੌਰੀ, ਵਧਾਵਨ ਰਾਹੀਂ ਪਹਿਲਗਾਮ ਵਿੱਚ ਦਾਖਲ ਹੋਏ।ਇਸ ਰੂਟ ਦੀ ਵੀ ਪਛਾਣ ਹੋ ਚੁੱਕੀ ਹੈ।ਜਿਸ ਰਾਹੀਂ ਇਹ ਘੁਸਪੈਠ ਕੀਤੀ ਗਈ। ਜਿੱਥੇ ਭਾਰਤੀ ਏਜੰਸੀਆਂ ਇਸ ਵਾਰਦਾਤ ਪਿੱਛੇ ਪਾਕਿਸਤਾਨ ਦੀ ਭੂਮਿਕਾ ਵੱਲ ਇਸ਼ਾਰਾ ਕਰ ਰਹੀਆਂ ਹਨ,ਉਥੇ ਹੀ ਪਾਕਿਸਤਾਨ ਨੇ ਹਮੇਸ਼ਾਂ ਦੀ ਤਰਾਂ ਆਪਣੇ ਉੱਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।ਪਾਕਿਸਤਾਨ ਵੱਲੋਂ ਇਨਕਾਰੇ ਜਾਣਾ ਕਿੰਨਾ ਕੁ ਸੱਚ ਹੈ ?ਇਸ ਨੂੰ ਬੇਨਕਾਬ ਕਰਕੇ ਸੱਚ ਸਾਹਮਣੇ ਲਿਆਉਣਾ ਭਾਰਤ ਸਰਕਾਰ ਲਈ ਜਰੂਰੀ ਹੈ।ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਨੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ।ਇਸ ਹਮਲੇ ’ਚ ਜਾਨ ਗੁਆ ਚੁੱਕੇ ਮਾਸੂਮ ਲੋਕਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਰੇ ਮਨ ਨਾਲ ਅੰਤਿਮ ਵਿਦਾਈ ਦਿੱਤੀ।ਉਨਾਂ ਸਖ਼ਤ ਲਫ਼ਜ਼ਾਂ ’ਚ ਕਿਹਾ, “ਭਾਰਤ ਕਦੇ ਵੀ ਅੱਤਵਾਦ ਅੱਗੇ ਨਹੀਂ ਝੁਕੇਗਾ।ਇਸ ਘਿਨਾਉਣੇ ਹਮਲੇ ਦੀ ਸਾਜ਼ਿਸ਼ ਰਚਣ ਵਾਲਿਆਂ ਨੂੰ ਹਰਗਿਜ਼ ਬਖਸ਼ਿਆ ਨਹੀਂ ਜਾਵੇਗਾ।ਉਹ ਆਪਣੇ ਅੰਜਾਮ ਤੱਕ ਪਹੁੰਚਾਏ ਜਾਣਗੇ।”ਗ੍ਰਹਿ ਮੰਤਰੀ ਦਾ ਬਿਆਨ ਕੇਂਦਰ ਸਰਕਾਰ ਦੀ ਅੱਤਵਾਦ ਵਿਰੋਧੀ ਨੀਤੀ ਨੂੰ ਇੱਕ ਵਾਰ ਮੁੜ ਸਪੱਸ਼ਟ ਕਰਦਾ ਵਿਖਾਈ ਦਿੰਦਾ ਨਜ਼ਰ ਆ ਰਿਹਾ ਹੈ। ਸਰਕਾਰ ਨੇ ਸੁਰੱਖਿਆ ਏਜੰਸੀਆਂ ਨੂੰ ਸਖ਼ਤ ਕਾਰਵਾਈ ਲਈ ਤਿਆਰ ਰਹਿਣ ਦੇ ਹੁਕਮ ਜਾਰੀ ਕਰ ਦਿੱਤੇ ਹਨ।ਹਮਲੇ ਦੇ ਮਾਮਲੇ ’ਚ ਜਾਂਚ ਜਾਰੀ ਹੈ, ਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਵੱਡਾ ਆਪਰੇਸ਼ਨ ਚਲਾਇਆ ਜਾ ਰਿਹਾ ਹੈ।

ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਸਖ਼ਤ ਕਦਮ ਪੁੱਟਦਿਆਂ ਪਾਕਿਸਤਾਨ ਚ ਭਾਰਤੀ ਦੂਤਾਵਾਸ ਬੰਦ ਕਰ ਦਿੱਤਾ ਗਿਆ ਹੈ ਤੇ ਪਾਕਿਸਤਾਨੀਆਂ ਦੇ ਵੀਜੇ ਰੋਕ ਦਿੱਤੇ ਗਏ ਹਨ।ਅਟਾਰੀ ਚੈੱਕ ਪੋਸਟ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।ਅਗਲੇ 48ਘੰਟਿਆਂ ਚ ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤ ਛੱਡਣ ਦੇ ਅਦੇਸ਼ ਦਿੱਤੇ ਗਏ ਹਨ। ਸਿੰਧੂ ਜਲ ਸਮਝੌਤਾ ਵੀ ਮੁਅੱਤਲ ਕਰ ਦਿੱਤਾ ਗਿਆ ਹੈ।ਇਸ ਤੋ ਇਲਾਵਾ ਪਾਕਿਸਤਾਨ ਦੇ ਡਿਪਲੋਮੈਂਟ ਨੂੰ ਭਾਰਤ ਛੱਡਣ ਦੇ ਹੁਕਮ ਵੀ ਦਿੱਤੇ ਗਏ ਹਨ।ਅਸੀ ਕੇਂਦਰ ਸਰਕਾਰ  ਦੇ ਇੰਨਾ ਕਦਮਾਂ ਦੀ ਸ਼ਲਾਘਾ ਕਰਦੇ ਹਾਂ ਤੇ ਨਾਲ  ਹੀ ਅਪੀਲ ਵੀ ਕਰਦੇ ਹਾਂ ਕਿ ਅਜਿਹੀ ਵਾਰਦਾਤ ਮੁੜ ਨਾ ਵਾਪਰੇ ਇਸ ਵਾਸਤੇ ਹੋਰ ਵਧੇਰੇ ਸਖ਼ਤ ਕਦਮ ਚੁੱਕੇ ਜਾਣ ।ਅਜਿਹੀ ਘਿਨੌਣੀ ਵਾਰਦਾਤ ਨੂੰ ਅੰਜਾਮ ਦੇਣ ਪਿੱਛੇ ਪਾਕਿਸਤਾਨ ਵਰਗੀਆਂ ਛੁਪੀਆਂ ਤਾਕਤਾਂ ਨੂੰ ਬੇਨਕਾਬ ਕਰਨ ਦਾ ਵਕਤ ਆ ਗਿਆ ਹੈ ਤਾਂ ਜੋ ਦੇਸ਼ ਵਾਸੀਆਂ ਨੂੰ ਸਰਕਾਰ ਦੇ ਕਦਮਾਂ ਉੱਤੇ ਭਰੋਸਾ ਬੱਝ ਸਕੇ।ਕਿਉਂਕਿ ਇਹ ਮਾਮਲਾ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ।

         ਦੂਜੇ ਪਾਸੇ ਪਹਿਲਗਾਮ ਹਮਲੇ ਨਾਲ ਪੂਰੇ ਦੇਸ਼ ਉੱਤੇ ਆਰਥਕ ਪ੍ਰਭਾਵ ਵੀ ਪਿਆ ਹੈ।ਇਕ ਅਨੁਮਾਨ ਮੁਤਾਬਕ  ਉਸ ਹਮਲੇ ਦੇ ਸਿੱਟੇ ਵੱਜੋਂ ਇਕੱਲੇ ਪੰਜਾਬ ਤੋ 12000 ਟੈਕਸੀਆਂ ਦੀ ਬੁਕਿੰਗ ਰੱਦ ਹੋ ਗਈ ਹੈ ।ਜਸ ਨੱਕ ਟੈਕਸੀ ਕਾਰੋਬਾਰ ਤੇ ਬੁਰਾ ਅਸਰ ਪੈਣਾ ਸੁਭਾਵਕ ਹੈ ਤੇ ਇਸ ਹਮਲੇ ਨਾਲ ਜੰਮੂ ਕਸ਼ਮੀਰ ਦੇ ਟੂਰਿਜ਼ਮ ਉੱਤੇ ਵੀ ਸਿੱਧਾ ਅਸਰ ਪਿਆ ਹੈ।

    ਅਜੀਤ ਖੰਨਾ 

     (ਲੈਕਚਰਾਰ)

ਮੋਬਾਈਲ:76967-54669 

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।