ਬਠਿੰਡਾ 24 ਅਪ੍ਰੈਲ ,ਬੋਲੇ ਪੰਜਾਬ ਬਿਊਰੋ ;
ਪੀ ਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਬਰਾਂਚ ਸੀਵਰੇਜ ਬੋਰਡ ਬਠਿੰਡਾ ਵੱਲੋਂ ਲੋਕਲ ਅਤੇ ਮੰਡੀਆਂ ਦੇ ਰੈਗੂਲਰ ਅਤੇ ਕੰਟਰੈਕਟ ਕਰਮਚਾਰੀਆਂ ਨੂੰ ਤਨਖਾਹਾਂ ਨਾਂ ਮਿਲਣ ਕਾਰਨ ਅਤੇ ਈਪੀਐਫ ਸਮੇਂ ਸਿਰ ਜਮਾਂ ਨਾਂ ਕਰਨ ਅਤੇ ਮੇਨ ਵਾਟਰ ਵਰਕਸ, ਸਬ ਵਾਟਰ ਵਰਕਸਾਂ ਅਤੇ ਸੀਵਰੇਜ ਸਕੀਮਾਂ ਉੱਤੇ ਵਰਕਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਰਕਾਂ ਤੇ ਕੰਮ ਨਾਂ ਹੋਣ ਕਰਕੇ ਕਾਰਜਕਾਰੀ ਇੰਜੀਨੀਅਰ ਨੰ: 2 ਬਠਿੰਡਾ ਤੇ ਉਪ ਮੰਡਲ ਇੰਜੀਨੀਅਰ ਨੰਬਰ 3 ਬਠਿੰਡਾ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਖਿਲਾਫ ਬਰਾਂਚ ਪ੍ਰਧਾਨ ਦਰਸ਼ਨ ਰਾਮ ਸ਼ਰਮਾ ਦੀ ਅਗਵਾਈ ਹੇਠ ਭਰਮੀ ਰੋਸ ਰੈਲੀ ਕੀਤੀ ਗਈ ਰੈਲੀ ਨੂੰ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਮੌੜ ਸੀਨੀਅਰ ਆਗੂ ਕਿਸ਼ੋਰ ਚੰਦ ਗਾਜ ਜਨਰਲ ਸਕੱਤਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੰਟਰੈਕਟ ਕਰਮਚਾਰੀ ਜੋ ਪਿਛਲੇ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਹਨ ਉਹਨਾਂ ਨੂੰ ਪਿਛਲੇ ਸੱਤ ਅੱਠ ਮਹੀਨਿਆਂ ਤੋਂ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਲੋਕਲ ਅਤੇ ਮੰਡੀਆਂ ਦੇ ਫੀਲਡ ਕਰਮਚਾਰੀ ਜਿਨਾਂ ਦਾ ਪੀਐਫ ਲੰਮੇ ਸਮੇਂ ਤੋਂ ਪੈਡਿੰਗ ਪਿਆ ਹੈ ਉਹ ਸਮੇਂ ਸਿਰ ਜਮ੍ਹਾਂ ਨਹੀਂ ਕਰਵਾਇਆ ਜਾ ਰਿਹਾ ਨਾਂ ਹੀ ਕੰਟਰੈਕਟ ਕਰਮਚਾਰੀਆਂ ਨੂੰ ਵਧੇ ਹੋਏ ਰੇਟ ਲਾਗੂ ਕਰਕੇ ਉਹਨਾਂ ਦੇ ਬਣਦੇ ਏਰੀਆ ਦਿੱਤੇ ਗਏ ਹਨ ਇਸ ਦੇ ਨਾਲ ਹੀ ਮੇਨ ਵਾਟਰ ਸਪਲਾਈ ਤੇ ਸੀਵਰੇਜ ਸਕੀਮਾਂ ਉੱਪਰ ਜੋ ਕਿ ਮੈਂਟੀਨੈਸ ਦਾ ਕੰਮ ਤ੍ਰਿਵੈਣੀ ਕੰਪਨੀ ਨੂੰ ਦਿੱਤਾ ਹੋਇਆ ਹੈ ਉਹਦੇ 10 ਸਾਲ ਪੂਰੇ ਹੋਣ ਵਾਲੇ ਹਨ ਉਹਨਾਂ ਨੇ ਸਕੀਮਾਂ ਉੱਪਰ ਕੰਮ ਕਰਾਉਣਾ ਬਿਲਕੁਲ ਬੰਦ ਕੀਤਾ ਹੋਇਆ ਹੈ ਤੇ ਸਾਡੇ ਅਧਿਕਾਰੀ ਬਿਲਕੁਲ ਚੁੱਪ ਹਨ ਅਤੇ ਸਕੀਮਾਂ ਦਾ ਬੁਰਾ ਹਾਲ ਹੈ ਮੇਨ ਵਾਟਰ ਵਰਕਸ ਉੱਪਰ ਸਕਾਵਰ ਬਿੱਲ ਗਾਰ ਨਾਲ ਭਰੇ ਪਏ ਹਨ ਟਰੀਟਮੈਂਟ ਪਲਾਂਟ ਫਿਲਟਰ ਪਾਣੀ ਨਹੀਂ ਕੱਢ ਰਹੇ ਸਲੂਸ ਵਾਲ ਲਗਾਤਾਰ ਪਿਛਲੇ ਤਿੰਨ ਚਾਰ ਸਾਲਾਂ ਤੋਂ ਖਰਾਬ ਪਏ ਹਨ ਜੋ ਬਾਲਾਂ ਦੀ ਇਨੀ ਲੀਕਜ ਹੈ ਜੋ ਟੈਂਕੀ ਪਹਿਲਾਂ ਲਗਾਤਾਰ ਚਾਰ ਤੋਂ ਪੰਜ ਘੰਟਿਆਂ ਵਿੱਚ ਭਰ ਜਾਂਦੀ ਸੀ ਉਹੀ ਟੈਂਕੀ ਹੁਣ ਸੱਤ ਤੋ ਅੱਠ ਘੰਟਿਆਂ ਵਿੱਚ ਵੀ ਨਹੀਂ ਭਰਦੀ ਇਨਾ ਪਾਣੀ ਰਸਤੇ ਵਿੱਚ ਹੀ ਲੀਕ ਹੋ ਰਿਹਾ ਹੈ ਅਤੇ ਅਧਿਕਾਰੀ ਵੱਲੋਂ ਕੋਈ ਬਣਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਫੀਲਡ ਵਿੱਚ ਮੁਲਾਜ਼ਮਾਂ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਇਥੋਂ ਤੱਕ ਕਿ ਮੇਨ ਵਾਟਰ ਵਰਕਸ ਅਤੇ ਸਭ ਵਾਟਰ ਵਰਕਸਾਂ ਤੇ ਲਾਈਟਾਂ ਦਾ ਵੀ ਬੁਰਾ ਹਾਲ ਹੈ ਸਫਾਈ ਦਾ ਕੋਈ ਪ੍ਰਬੰਧ ਨਹੀਂ ਹੈ ਅਧਿਕਾਰੀ ਵਾਟਰ ਸਪਲਾਈ ਸਕੀਮਾਂ ਤੇ ਗੇੜਾ ਤੱਕ ਨਹੀਂ ਮਾਰ ਰਹੇ ਦਫਤਰ ਬੈਠੇ ਹੀ ਆਪਦਾ ਬੁੱਤਾ ਸਾਰ ਰਹੇ ਹਨ ਜਿਸ ਕਾਰਨ ਫੀਲਡ ਮੁਲਾਜ਼ਮਾਂ ਨੇ ਅੱਜ ਤਨਖਾਹਾਂ ਅਤੇ ਸਕੀਮਾਂ ਦਾ ਹੋ ਰਿਹਾ ਬੁਰਾ ਹਾਲ ਨੂੰ ਲੈ ਕੇ ਕਾਰਜਕਾਰੀ ਇੰਜੀਨੀਅਰ ਨੰਬਰ ਦੋ ਅਤੇ ਉਪ ਮੰਡਲ ਇੰਜੀਨੀਅਰ ਨੰਬਰ ਤਿੰਨ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਬਠਿੰਡਾ ਦੇ ਖਿਲਾਫ ਰੋਸ ਰੈਲੀ ਕੀਤੀ ਗਈ ਅਧਿਕਾਰੀਆਂ ਵੱਲੋਂ ਅਜੇ ਤੱਕ ਫੀਲਡ ਮੁਲਾਜ਼ਮਾਂ ਦੇ ਕਿਸੇ ਵੀ ਮਸਲੇ ਦਾ ਕੋਈ ਹੱਲ ਨਹੀਂ ਕੀਤਾ ਗਿਆ ਜਿਸ ਕਾਰਨ ਗੁੱਸੇ ਵਿੱਚ ਮੁਲਾਜ਼ਮਾਂ ਨੇ ਇਹਨਾਂ ਅਧਿਕਾਰੀਆਂ ਦੇ ਖਿਲਾਫ ਜਮ ਕੇ ਨਾਹਰੇਬਾਜੀ ਕੀਤੀ ਅਤੇ ਆਉਣ ਵਾਲੀ 8 ਮਈ ਨੂੰ ਉਕਤ ਅਧਿਕਾਰੀਆਂ ਦੇ ਖਿਲਾਫ ਇਹਨਾਂ ਦੇ ਦਫਤਰ ਅੱਗੇ ਰੋਸ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ। ਅੱਜ ਦੀ ਰੈਲੀ ਨੂੰ ਕ੍ਰਿਸ਼ਨ ਕੁਮਾਰ ਮੌੜ,ਹਰਮਨਪ੍ਰੀਤ ਸਿੰਘ ਸਨੀਲ ਕੁਮਾਰ,ਗੁਰਪਾਲ ਸਿੰਘ ਸਿਵੀਆਂ,ਅਮਨਦੀਪ ਸਿੰਘ ਅਮਨਾ, ਅੰਮ੍ਰਿਤਪਾਲ ਸਿੰਘ ਜਗਲਾਤ ਵਰਕਰ ਯੂਨੀਅਨ, ਸੰਦੀਪ ਸਿੰਘ ਮੌੜ ਹਰਮਨ ਸਿੰਘ ਆਦਿ ਆਗੂਆਂ ਨੇ ਆਪਣੇ ਵਿਚਾਰ ਰੱਖੇ।












