ਜਲੰਧਰ : ਗੈਰ ਕਾਨੂੰਨੀ ਨਸ਼ਾ ਛੁਡਾਊ ਕੇਂਦਰ ‘ਚ ਛਾਪਾ ਮਾਰ ਕੇ 107 ਨੌਜਵਾਨਾਂ ਨੂੰ ਛੁਡਵਾਇਆ

ਪੰਜਾਬ

ਜਲੰਧਰ, 25 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਐਸ.ਡੀ.ਐਮ ਨੇ ਸਿਵਲ ਹਸਪਤਾਲ ਅਤੇ ਪੁਲਿਸ ਦੀ ਟੀਮ ਨਾਲ ਜੰਡਿਆਲਾ ਨੇੜਲੇ ਪਿੰਡ ਸਮਰਾਵਾਂ ਵਿੱਚ ਗੈਰ-ਕਾਨੂੰਨੀ ਢੰਗ ਨਾਲ ਚਲਾਏ ਜਾ ਰਹੇ ਨਸ਼ਾ ਛੁਡਾਊ ਕੇਂਦਰ ਵਿੱਚ ਛਾਪਾ ਮਾਰ ਕੇ 107 ਨੌਜਵਾਨਾਂ ਨੂੰ ਛੁਡਵਾਇਆ। ਇਨ੍ਹਾਂ ਸਾਰਿਆਂ ਨੂੰ ਸੱਤ ਐਂਬੂਲੈਂਸਾਂ ਵਿੱਚ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਵਿੱਚ ਲਿਆਂਦਾ ਗਿਆ। 
ਡੀਸੀ ਜਲੰਧਰ ਦੇ ਹੁਕਮਾਂ ’ਤੇ ਕਾਰਵਾਈ ਕਰਨ ਤੋਂ ਬਾਅਦ ਇਸ ਸਬੰਧੀ ਕਾਗਜ਼ੀ ਕਾਰਵਾਈ ਦੇਰ ਰਾਤ ਤੱਕ ਜਾਰੀ ਰਹੀ। ਸਾਰੇ ਨੌਜਵਾਨਾਂ ਨੂੰ ਰਾਤ ਕਰੀਬ 10:30 ਵਜੇ ਛੱਡ ਦਿੱਤਾ ਗਿਆ। ਇਲਾਜ ਲਈ ਉੱਥੇ ਦਾਖਲ ਕਰਵਾਉਣ ਵਾਲਿਆਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਦੋਂ ਉਹ ਸਿਵਲ ਪੁੱਜੇ ਤਾਂ ਨੌਜਵਾਨ ਉਥੋਂ ਰਵਾਨਾ ਹੋ ਚੁੱਕੇ ਸਨ।
ਇਸ ਦੇ ਨਾਲ ਹੀ ਨਾਜਾਇਜ਼ ਨਸ਼ਾ ਛੁਡਾਊ ਕੇਂਦਰ ਨੂੰ ਬੰਦ ਕਰਵਾਉਣ ਲਈ ਪੁਲੀਸ ਦੀਆਂ ਟੀਮਾਂ ਮੌਕੇ ’ਤੇ ਮੌਜੂਦ ਰਹੀਆਂ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।