ਮਾਰਚ 2025 ਤੋਂ ਵਧੇ ਰੇਟ ਲਾਗੂ ਕਰਨ ਦਾ ਦਿੱਤਾ ਭਰੋਸਾ
ਮੱਤੇਵਾੜਾ,25, ਅ੍ਰਪੈਲ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);
ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਦੇ ਰੇਜ ਮੱਤੇਵਾੜਾ ਦੇ ਪ੍ਰਧਾਨ ਕੁਲਦੀਪ ਸੇਲਕਿਆਣਾ ਸੁਰਜੀਤ ਸਿੰਘ ਮਲਕੀਤ ਸਿੰਘ ਜਸਪਾਲ ਸਿੰਘ ਬਲਵੀਰ ਸਿੰਘ ਗੁਰਮੀਤ ਸਿੰਘ ਵਲੋਂ ਰੇਂਜ ਅਫ਼ਸਰ ਮੱਤੇਵਾੜਾ ਸ ਮੋਹਨ ਸਿੰਘ ਜੀ ਨਾਲ ਵਰਕਰਾਂ ਦੀਆ ਮੰਗਾ ਹੱਲ ਕਰਨ ਲਈ ਮਿਟਿੰਗ ਕੀਤੀ ਗਈ ਜਿਸ ਵਿੱਚ ਵਰਕਰਾਂ ਦੀ ਵਧੇ ਰੇਟਾਂ ਅਨੁਸਾਰ ਤਨਖਾਹ ਦਿੱਤੀ ਜਾਵੇ ਅਤੇ ਵਰਕਰਾਂ ਦਾ ਰਹਿੰਦਾ ਰਿਕਾਰਡ ਸੀਨੀਆਰਤਾ ਸੂਚੀ ਵਿਚ ਦਰਜ ਕੀਤਾ ਜਾਵੇ ਇਸ ਮੌਕੇ ਰੇਂਜ ਅਫ਼ਸਰ ਮੱਤੇਵਾੜਾ ਵਲੋਂ ਵਰਕਰਾਂ ਦੀਆ ਕੲਈ ਮੰਗਾ ਦਾ ਮੌਕੇ ਤੇ ਹੱਲ ਕੀਤਾ ਗਿਆ ਅਤੇ ਰਹਿੰਦੀਆਂ ਮੰਗਾਂ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਇਸ ਮੌਕੇ ਦਵਿੰਦਰ ਸਿੰਘ ਬਲਾਕ ਅਫ਼ਸਰ ਸਲੇਮਪੁਰ ਕੁਲਵਿੰਦਰ ਸਿੰਘ ਬਲਾਕ ਅਫ਼ਸਰ ਮੱਤੇਵਾੜਾ ਅਤੇ ਵਰਕਰ ਹਾਜ਼ਰ ਸਨ












