ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਕਸ਼ਮੀਰ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਂਟ

ਪੰਜਾਬ

ਉੱਚ ਪੱਧਰੀ ਨਿਆਇਕ ਜਾਂਚ ਦੀ ਮੰਗ

ਰੋਪੜ,25, ਅ੍ਰਪੈਲ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)

ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਕਾਲਜ ਰੋਪੜ ਵਿੱਚ ਕਸ਼ਮੀਰ ਦੇ ਪਹਿਲਗਾਮ ਵਿੱਚ ਅੱਤਵਾਦੀਆਂ ਵੱਲੋਂ ਮਾਰੇ ਗਏ ਲੋਕਾਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਅਤੇ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਪੀਐਸਯੂ ਦੇ ਜ਼ਿਲ੍ਾ ਆਗੂ ਰਾਣਾ ਪ੍ਰਤਾਪ ਰੰਗੀਲਪੁਰ, ਰਾਜਵੀਰ ਸਿੰਘ ਜਗਤਪੁਰਾ, ਸ਼ਮੀਰ ਮੁਹੰਮਦ ਨੇ ਕਿਹਾ ਕਿ ਇਹ ਪਹਿਲਾਂ ਹਮਲਾ ਨਹੀਂ ਹੈ ਜਦੋਂ ਬੇਕਸੂਰ ਲੋਕਾਂ ਨੂੰ ਮਾਰਿਆ ਗਿਆ ਹੈ ਇਸ ਤੋਂ ਪਹਿਲਾਂ ਵੀ ਚਿੱਟੀ ਸਿੰਘਪੁਰਾ ਵਿੱਚ ਬੇਕਸੂਰ ਸਿੱਖਾਂ ਨੂੰ ਮਾਰਿਆ ਗਿਆ ਸੀ, ਪੁਲਵਾਮਾ ਦੇ ਵਿੱਚ ਕਿਰਤੀ ਘਰਾਂ ਦੇ ਬੱਚਿਆਂ ਨੂੰ ਮਾਰਿਆ ਗਿਆ, ਉੜੀ ਵਿੱਚ ਫੌਜੀਆਂ ਨੂੰ ਮਾਰਿਆ ਗਿਆ ਪਰ ਅੱਜ ਤੱਕ ਇਹਨਾਂ ਘਟਨਾਵਾਂ ਦੀ ਕੋਈ ਨਿਰਪੱਖ ਜਾਂਚ ਨਹੀਂ ਕੀਤੀ ਗਈ । ਇਸ ਕਰਕੇ ਇਸ ਮਾਮਲੇ ਦੀ ਉੱਚ ਪੱਧਰੀ ਨਿਆਂਇਕ ਜਾਂਚ ਜ਼ਰੂਰੀ ਹੈ ਤਾਂ ਜ਼ੋ ਇਸ ਪਿੱਛੇ ਕੰਮ ਕਰਦੀਆਂ ਏਜੰਸੀਆਂ ਦਾ ਚਿਹਰਾ ਨੰਗਾ ਹੋ ਸਕੇ। ਆਗੂਆਂ ਨੇ ਕਿਹਾ ਕਿ ਦੇਸ਼ ਅੰਦਰ ਫਿਰਕੂ ਸਿਆਸਤ ਬੰਦ ਹੋਣੀ ਚਾਹੀਦੀ ਹੈ। ਕਸ਼ਮੀਰ ਦੇ ਲੋਕਾਂ ਉੱਪਰ ਭਾਰਤ ਹਮਲੇ ਹੋ ਰਹੇ ਹਨ ।ਡੇਰਾਬਸੀ ਦੇ ਇੱਕ ਕਾਲਜ ਵਿੱਚ ਕਸ਼ਮੀਰ ਦੇ ਵਿਦਿਆਰਥੀਆਂ ਨੂੰ ਕੁੱਟਿਆ ਗਿਆ ਜ਼ੋ ਨਿੰਦਣਯੋਗ ਹੈ। ਕਸ਼ਮੀਰ ਵਿੱਚ ਵੀ ਇਸ ਸਾਰੇ ਮਾਮਲੇ ਖਿਲਾਫ ਪ੍ਰਦਰਸ਼ਨ ਹੋ ਰਹੇ ਹਨ। ਇਸ ਮੌਕੇ ਜਤਿਨ ਵਰਮਾ, ਰਣਵੀਰ ਸਿੰਘ, ਦਵਿੰਦਰ ਸਿੰਘ, ਅਭੀ, ਗੁਰਲੀਨ ਕੌਰ, ਦਲਜੀਤ ਕੌਰ, ਸਿੰਮੀ , ਇੰਦਰ, ਹਰਮਨ, ਅਵਤਾਰ ਸਿੰਘ, ਆਸਿਫ਼, ਸਾਹਿਲ, ਬਲਜੋਤ, ਜੀਵਨਜੋਤ, ਅਦਰਸ਼ਪ੍ਰੀਤ, ਬਹਾਦਰ ਸਿੰਘ , ਪ੍ਰਿੰਸ ਰੰਗੀਲਪੁਰ ਆਦਿ ਸ਼ਾਮਿਲ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।