ਮੋਹਾਲੀ ਦੇ ਪਿੰਡ ਕੁੰਭੜਾ ਵਿੱਚ ਦੋ ਭਰਾਵਾਂ ’ਤੇ ਕਾਤਲਾਨਾ ਹਮਲਾ, ਪੰਜ ਲੋਕਾਂ ‘ਤੇ ਕੇਸ ਦਰਜ

ਪੰਜਾਬ

ਮੋਹਾਲੀ, 25 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਪਿੰਡ ਕੁੰਭੜਾ ਵਿੱਚ ਦੋ ਭਰਾਵਾਂ ’ਤੇ ਹੋਏ ਕਾਤਲਾਨਾ ਹਮਲੇ ਤੋਂ ਬਾਅਦ ਥਾਣਾ ਫੇਜ਼-8 ਦੀ ਪੁਲੀਸ ਨੇ ਪੰਜ ਵਿਅਕਤੀਆਂ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿੱਚੋਂ ਇੱਕ ਦੀ ਪਛਾਣ ਰੂਬਲ ਵਜੋਂ ਹੋਈ ਹੈ, ਜਦਕਿ ਬਾਕੀ ਅਣਪਛਾਤੇ ਦੱਸੇ ਜਾਂਦੇ ਹਨ। ਕਮਲਪ੍ਰੀਤ ਸਿੰਘ ਦੇ ਬਿਆਨਾਂ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
ਸੈਕਟਰ-68 ਸਥਿਤ ਕੁੰਭੜਾ ‘ਚ ਸ਼ਾਮ ਕਰੀਬ 7.30 ਵਜੇ ਪੰਜ ਨੌਜਵਾਨਾਂ ਨੇ ਸਬਜ਼ੀ ਵਿਕਰੇਤਾ ਕਮਲਪ੍ਰੀਤ ਸਿੰਘ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਵਿੱਚ ਉਸ ਦਾ ਗੁਆਂਢੀ ਰੁਬਲ ਵੀ ਸ਼ਾਮਲ ਸੀ। ਪਿੰਡ ਕੁੰਭੜਾ ਦੇ ਵਸਨੀਕ ਕਮਲਪ੍ਰੀਤ ਨੇ ਦੱਸਿਆ ਕਿ ਉਸ ਨੇ ਰੋਜ਼ ਦੀ ਤਰ੍ਹਾਂ ਸੈਕਟਰ 68 ਵਿੱਚ ਆਪਣੀ ਸਬਜ਼ੀ ਦੀ ਗੱਡੀ ਖੜ੍ਹੀ ਕੀਤੀ ਸੀ। ਵੱਡਾ ਭਰਾ ਕਮਲਜੀਤ ਸਿੰਘ ਵੀ 200 ਮੀਟਰ ਦੀ ਦੂਰੀ ‘ਤੇ ਆਪਣੀ ਫਾਸਟ ਫੂਡ ਗੱਡੀ ‘ਤੇ ਖੜ੍ਹਾ ਸੀ।
ਸਾਢੇ ਸੱਤ ਦੇ ਕਰੀਬ ਸ਼ਾਮ ਨੂੰ ਅਚਾਨਕ ਉਸ ਦੇ ਗੁਆਂਢ ਦਾ ਇੱਕ ਲੜਕਾ ਰੂਬਲ ਆਪਣੇ ਚਾਰ ਦੋਸਤਾਂ ਨਾਲ ਉੱਥੇ ਪਹੁੰਚ ਗਿਆ ਅਤੇ ਉਸ ਨੇ ਆਉਂਦੇ ਹੀ ਕਮਲਪ੍ਰੀਤ ‘ਤੇ ਹਮਲਾ ਕਰ ਦਿੱਤਾ। ਸਾਰੇ ਹਮਲਾਵਰਾਂ ਕੋਲ ਤੇਜ਼ਧਾਰ ਹਥਿਆਰ ਸਨ। ਜਦੋਂ ਉਸ ਨੇ ਰੌਲਾ ਪਾਇਆ ਤਾਂ ਉਸ ਦਾ ਵੱਡਾ ਭਰਾ ਕਮਲਜੀਤ ਉਸ ਨੂੰ ਛੁਡਾਉਣ ਲਈ ਆਇਆ। ਹਮਲੇ ‘ਚ ਕਮਲਪ੍ਰੀਤ ਦੇ ਸਿਰ ‘ਤੇ 12 ਟਾਂਕੇ ਲੱਗੇ ਹਨ, ਜਦਕਿ ਕਮਲਜੀਤ ਦੀ ਲੱਤ ‘ਤੇ 6 ਟਾਂਕੇ ਲੱਗੇ ਹਨ। ਘਟਨਾ ਤੋਂ ਬਾਅਦ ਹਮਲਾਵਰ ਕਾਰ ਵਿੱਚ ਮੌਕੇ ਤੋਂ ਫਰਾਰ ਹੋ ਗਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।