ਐਸੀ ਬੀਸੀ ਮੋਰਚੇ ਵੱਲੋਂ ਮਹਿਲਾਵਾਂ ਅਤੇ ਬੱਚਿਆਂ ਦੀ ਗੁਰਦੁਆਰਾ ਸਾਹਿਬ ‘ਚ ਹੋਈ ਕੁੱਟਮਾਰ ਬਾਰੇ ਸਿੱਖ ਸੰਸਥਾਵਾਂ ਅਤੇ ਨਿਹੰਗ ਸਿੰਘ ਜਥੇਬੰਦੀਆਂ ਨਾਲ ਰਾਬਤਾ ਕਾਇਮ
ਮੋਹਾਲੀ, 25 ਅਪ੍ਰੈਲ ,ਬੋਲੇ ਪੰਜਾਬ ਬਿਊਰੋ:
ਮਿਤੀ 20 ਅਪ੍ਰੈਲ ਨੂੰ ਮੋਹਾਲੀ ਦੇ ਫੇਸ 11 ਵਿੱਚ ਸਥਿਤ ਗੁਰਦੁਆਰਾ ਭਗਤ ਨਾਮਦੇਵ ਜੀ ਦੇ ਪ੍ਰਬੰਧਕਾਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਮੋਹਨ ਸਿੰਘ ਲੰਗ ਦੀ ਮੌਜੂਦਗੀ ਵਿੱਚ ਪਿੰਡ ਕੁੰਭੜਾ ਦੀਆਂ ਮਹਿਲਾਵਾਂ ਸੋਨੀਆ ਰਾਣੀ, ਸਰੋਜ ਰਾਣੀ ਤੇ ਦੋ ਬੱਚਿਆਂ ਦੀ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਦੇ ਹੋਏ ਸਿਰਾਂ ਚ ਜੁੱਤੀਆਂ ਮਾਰ ਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਸੀ। ਉੱਗੇ ਸਮਾਜ ਸੇਵੀ ਤੇ ਐਸਸੀ ਬੀਸੀ ਮਹਾ ਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਦਖਲੰਦਾਜ਼ੀ ਨਾਲ ਬੰਦੀ ਬਣਾਈਆਂ ਗਈਆਂ ਮਹਿਲਾ ਮਹਿਲਾਵਾਂ ਅਤੇ ਬੱਚੀਆਂ ਨੂੰ ਛੁਡਾਇਆ ਗਿਆ ਤੇ ਪੁਲਿਸ ਥਾਣੇ ਜਾਕੇ ਸ਼ਿਕਾਇਤ ਨੰਬਰ 734/20.4.25 ਦਰਜ ਕਰਾਈ।
ਇਹ ਮਾਮਲਾ ਧਾਰਮਿਕ ਭਾਵਾ ਨਾਲ ਜੁੜਿਆ ਹੋਣ ਕਰਕੇ ਅੱਜ ਮੋਰਚਾ ਆਗੂਆਂ ਦੀ ਹਾਜ਼ਰੀ ਵਿੱਚ ਪੀੜਿਤ ਮਹਿਲਾ ਸੋਨੀਆ ਰਾਣੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਕੁਲਦੀਪ ਸਿੰਘ ਜੀ ਗੜਗੱਜ ਨੂੰ ਬੇਨਤੀ ਪੱਤਰ ਭੇਜਿਆ ਗਿਆ। ਇਸ ਤੋਂ ਇਲਾਵਾ ਨਿਹੰਗ ਸਿੰਘ ਜਥੇਬੰਦੀਆਂ, ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਵੀ ਬੇਨਤੀ ਪੱਤਰ ਭੇਜੇ ਗਏ। ਜਿਸ ਵਿੱਚ ਪੀੜਿਤ ਮਹਿਲਾ ਸੋਨੀਆ ਰਾਣੀ ਦੀ ਸਹਾਇਤਾ ਕਰਨ ਦੀ ਮੋਰਚਾ ਆਗੂਆਂ ਨੇ ਸਿਫਾਰਿਸ਼ ਕੀਤੀ ਹੈ। ਉਹਨਾਂ ਜਥੇਦਾਰ ਸਾਹਿਬ ਨੂੰ ਬੇਨਤੀ ਕੀਤੀ ਕਿ ਇਸ ਮਾਮਲੇ ਵਿੱਚ ਦਖਲ ਅੰਦਾਜੀ ਕਰਕੇ ਇਹਨਾਂ ਮਹਿਲਾਵਾਂ ਦੀ ਸਹਾਇਤਾ ਕੀਤੀ ਜਾਵੇ ਅਤੇ ਸੋਨੀਆ ਰਾਣੀ ਨੂੰ ਸ਼੍ਰੋਮਣੀ ਕਮੇਟੀ ਦੇ ਅਧੀਨ ਆਉਂਦੇ ਗੁਰਦੁਆਰਾ ਸਾਹਿਬ (ਗੁ: ਅੰਬ ਸਾਹਿਬ) ਵਿੱਚ ਸੇਵਾਦਾਰ ਦੀ ਨੌਕਰੀ ਦਾ ਵੀ ਪ੍ਰਬੰਧ ਕੀਤਾ ਜਾਵੇ।


ਦੱਸਣ ਯੋਗ ਹੈ ਕਿ 13 ਨਵੰਬਰ 2024 ਨੂੰ ਪਿੰਡ ਕੁੰਬੜਾ ਵਿੱਚ ਪ੍ਰਵਾਸੀਆਂ ਵੱਲੋਂ ਬੇਰਹਿਮੀ ਨਾਲ ਕੀਤੇ ਦੋ ਨੌਜਵਾਨਾਂ ਦੇ ਕਤਲ ਕੀਤੇ ਗਏ ਸਨ। ਜਿਨਾਂ ਵਿੱਚੋਂ ਇੱਕ ਨੌਜਵਾਨ ਦਮਨ ਪ੍ਰੀਤ ਦੀ ਸੋਨੀਆ ਰਾਣੀ ਮਾਂ ਹੈ ਤੇ ਘਰ ਦਾ ਗੁਜ਼ਾਰਾ ਨਾ ਹੋਣ ਕਰਕੇ ਸੋਨੀਆ ਰਾਣੀ ਵੱਖ-ਵੱਖ ਗੁਰਦੁਆਰਾ ਸਾਹਿਬ ਵਿੱਚ ਜਾਕੇ 500 ਰੁਪਏ ਦਿਹਾੜੀ ਤੇ ਰੋਟੀ ਪਕਾਉਣ ਦਾ ਕੰਮ ਕਰਦੀ ਹੈ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚਲਾ ਰਹੀ ਹੈ ਕਿਉਂਕਿ ਉਸ ਦੇ ਪਤੀ ਦਾ ਐਕਸੀਡੈਂਟ ਹੋ ਜਾਣ ਕਰਕੇ ਉਹ ਕੰਮ ਨਹੀਂ ਕਰ ਪਾ ਰਿਹਾ।
ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਮਾਸਟਰ ਬਨਵਾਰੀ ਲਾਲ ਮੁੱਖ ਸਲਾਹਕਾਰ ਹਰਨੇਕ ਸਿੰਘ ਮਲੋਆ ਅਤੇ ਮੋਰਚੇ ਦੇ ਸੀਨੀਅਰ ਆਗੂ ਸੁਰਿੰਦਰ ਸਿੰਘ ਖੋਡਾ ਅਲੀ ਸ਼ੇਰ ਨੇ ਵੀ ਸਿੰਘ ਸਾਹਿਬ ਨੂੰ ਬੇਨਤੀ ਕੀਤੀ ਕਿ ਇਸ ਮਹਿਲਾਵਾਂ ਦੀ ਸਹਾਇਤਾ ਕੀਤੀ ਜਾਵੇ ਤੇ ਗੁਰਦੁਆਰਾ ਕਮੇਟੀ ਤੇ ਬਣਦੀ ਕਾਰਵਾਈ ਕੀਤੀ ਜਾਵੇ।
ਇਸ ਮੌਕੇ ਕਰਮ ਸਿੰਘ ਕੁਰੜੀ, ਜਸਵੀਰ ਸਿੰਘ ਮਹਿਤਾ, ਬਾਬੂ ਬੇਦ ਪ੍ਰਕਾਸ਼, ਗੁਰਜੀਤ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਹੋਏ।












