ਇਸ ਵਿੱਚ ਪੁਰਾਣੇ ਵਿਦਿਆਰਥੀ ਅਤੇ ਸੇਵਾ ਮੁਕਤ ਅਧਿਆਪਕ ਵੀ ਸ਼ਾਮਿਲ ਹੋਏ
ਸ੍ਰੀ ਚਮਕੌਰ ਸਾਹਿਬ,26, ਅਪ੍ਰੈਲ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);
ਇਤਿਹਾਸਿਕ ਨਗਰੀ ਸ੍ਰੀ ਚਮਕੌਰ ਸਾਹਿਬ ਵਿਖੇ 1952 ਵਿੱਚ ਹੋਂਦ ਵਿੱਚ ਆਇਆ ਭਲਵਾਲ ਐਸਡੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਚਮਕੌਰ ਸਾਹਿਬ ਦਾ ਸਲਾਨਾ ਇਨਾਮ ਵੰਡ ਸਮਾਰੋਹ ਸਕੂਲ ਦੇ ਵਿਹੜੇ ਵਿੱਚ ਹੋਇਆ । ਸਕੂਲ ਦੀ ਪ੍ਰਿੰਸੀਪਲ ਕਿਰਨ ਚੌਧਰੀ ਨੇ ਜਿੱਥੇ ਸਮਾਗਮ ਵਿੱਚ ਆਏ ਮਹਿਮਾਨਾਂ, ਸਕੂਲ ਦੇ ਪੁਰਾਣੇ ਵਿਦਿਆਰਥੀਆਂ, ਸੇਵਾ ਮੁਕਤ ਹੋਏ ਅਧਿਆਪਕਾਂ, ਦੇਸ਼ ਵਿਦੇਸ਼ ਵਿੱਚ ਬੈਠੇ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ।ਉੱਥੇ ਸਕੂਲ ਦੇ ਇਤਿਹਾਸ ਤੇ ਮੌਜੂਦਾ ਹਾਲਤਾਂ ਤੇ ਸੰਖੇਪ ਝਾਤ ਪਾਈ ਗਈ ,ਇਹਨਾਂ ਦੱਸਿਆ ਕਿ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਅਕੈਡਮਿਕ ਪ੍ਰਾਪਤੀਆਂ ਲਈ ਸਾਬਕਾ ਪ੍ਰਿੰਸੀਪਲ ਸ੍ਰੀ ਅਮਰੀਕ ਸਿੰਘ , ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਰਾਮ ਲਾਲ ਲੱਖਾ, ਪੁਰਾਣੇ ਵਿਦਿਆਰਥੀਆਂ ਮਲਾਗਰ ਸਿੰਘ, ਅਮਰਜੀਤ ਢਿੱਲੋਂ, ਸੰਜੀਵ ਕੁਮਾਰ, ਮਲਕੀਤ ਸਿੰਘ ਮੁੰਡੀਆਂ, ਰਜੇਸ਼ ਕੁਮਾਰ ਸਹਿਦੇਵ, ਬਹਾਦਰ ਸਿੰਘ ਸੱਲੋ ਮਾਜਰਾ,, ਦੀਪਕ ਸੂਦ ਆਕਾਸ਼ਦੀਪ , ਗੁਰਦੀਪ ਸਿੰਘ ਬਸੀ ਗੁਜਰਾ, ਸੰਜੀਵ ਕੁਮਾਰ , ਮੈਡਮ ਵਿਜੇ ਲਕਸ਼ਮੀ, ਸੇਵਾ ਮੁਕਤ ਅਧਿਆਪਕਾ ਜਸਪਾਲ ਕੌਰ ਵੱਲੋਂ ਇਨਾਮ ਦੇ ਕੇ ਹੌਸਲਾ ਅਫਜਾਈ ਕੀਤੀ ਗਈ। ਸ੍ਰੀ ਤਰੂਨ ਕਪੂਰ, ਡਾਕਟਰ ਆਕਾਸ਼ ਦੀਪ ਸਿੰਘ ਕੇ ਪੀ ਮਨੋਜ ਭੱਟ, ਦੀਪਕ ਸੂਦ, ਸ੍ਰੀ ਰਾਮ ਕੌਰ, ਪ੍ਰਿੰਸ ਮਨਪ੍ਰੀਤ ਸਿੰਘ ,ਵਿਜੇ ਕੁਮਾਰ ਆਦਿ ਵੀ ਇਸ ਸਮਾਗਮ ਵਿੱਚ ਹਾਜ਼ਰ ਹੋਏ। ਉਹਨਾਂ ਦੁਆਰਾ ਸਮੇਂ ਸਮੇਂ ਤੇ ਸਕੂਲ ਵਿੱਚ ਵਾਸ਼ਰੂਮ ਤੇ ਆਰਓ ਆਦਿ ਦੀ ਸੇਵਾ ਵੀ ਕਰਵਾਈ ਗਈ ਸੀ।ਸਕੂਲ ਦੇ ਅਕਾਦਮੀ ਇੱਕ ਪੱਖ ਤੋਂ ਇਲਾਵਾ ਸਕੂਲ ਦੇ ਕਾਵਿਲ ਅਧਿਆਪਕਾਂ ਮਿਸ ਨੈਣਾ ,ਰਾਣਾ ਮਿਸ ਅੰਜੂ ਰਾਣਾ ,ਮਿਸ ਜਸਪ੍ਰੀਤ ਕੌਰ ਤੇ ਮਿਸ ਸੰਦੀਪ ਕੌਰ ਦੁਆਰਾ ਬੱਚਿਆਂ ਨੂੰ ਦੁਆਰਾ ਸੱਭਿਆਚਾਰਕ ਪ੍ਰੋਗਰਾਮ ਵੀ ਤਿਆਰ ਕਰਵਾਇਆ ਗਿਆ ਜੋ ਕਿ ਬਹੁਤ ਹੀ ਸ਼ਿਲਾਗਾ ਯੋਗ ਸੀ, ਮਿਸ ਮਨਪ੍ਰੀਤ ਕੌਰ, ਸ੍ਰੀਮਤੀ ਮਨਦੀਪ ਕੌਰ ਮਨਪ੍ਰੀਤ ਕੁਮਾਰੀ, ਮਿਸ ਜਿੰਦਰ ਕੌਰ, ਮਿਸ ਅਰਸ਼ਦੀਪ ਸਿੰਘ ਦੁਆਰਾ ਸਜਾਵਟ ਦਾ ਤੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ , ਇਸ ਮੌਕੇ ਸਕੂਲ ਦੇ ਪੁਰਾਣੇ ਵਿਦਿਆਰਥੀ ਮਲਾਗਰ ਸਿੰਘ ਮੁਲਾਜ਼ਮ ਆਗੂ, ਅਮਰਜੀਤ ਸਿੰਘ ਢਿੱਲੋਂ, ਰਕੇਸ਼ ਕੁਮਾਰ ਸਹਿਦੇਵ, ਮਲਕੀਤ ਸਿੰਘ, ਗੁਰਦੀਪ ਸਿੰਘ ਬਾਸੀ ਗੁਜਰਾਂ ਨੇ ਸੰਬੋਧਨ ਕਰਦਿਆਂ ਸਕੂਲ ਦੇ ਨਾਲ ਜੁੜੀਆਂ ਯਾਦਾਂ ਤਾਜ਼ੀਆਂ ਕਰਦਿਆਂ ਸਕੂਲ ਦੀ ਮਿੱਟੀ ਨੂੰ ਸਲਾਮ ਭੇਟ ਕੀਤੀ ਗਈ। ਇਸ ਮੌਕੇ ਇਸ ਸਕੂਲ ਵਿੱਚ ਪੜੇ ਪੁਰਾਣੇ ਵਿਦਿਆਰਥੀ ਜੋ ਦੇਸ਼ ਵਿਦੇਸ਼ ਵਿੱਚ ਬੈਠੇ ਹਨ ਉਹਨਾਂ ਨੇ ਵੀ ਸਕੂਲ ਲਈ ਆਪਣੀਆਂ ਸ਼ੁਭਕਾਮਨਾਵਾਂ ਭੇਜੀਆਂ। ਇਸ ਮੌਕੇ ਤਰਨ ਕੁਮਾਰ, ਸੰਜੀਵ ਕੁਮਾਰ ਮੁਰਾਰੀ ਲਾਲ, ਬਲਜੀਤ ਸਿੰਘ ਚੀਨਾ, ਬਹਾਦਰ ਸਿੰਘ, ਮਲਕੀਤ ਸਿੰਘ ਮੁੰਡੀਆਂ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।












