ਕ੍ਰਾਂਤੀ ਕਲਾ ਰੋਪੜ ਦੀ ਟੀਮ ਖੇਡੇਗੀ ਇਨਕਲਾਬੀ ਨਾਟਕ
ਸ੍ਰੀ ਚਮਕੌਰ ਸਾਹਿਬ, 26, ਅਪ੍ਰੈਲ ,ਬੋਲੇ ਪੰਜਾਬ ਬਿਊਰੋ :
ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਰਜਿ ਸਬੰਧਤ ਇਫਟੂ ਬਲਾਕ ਸ੍ਰੀ ਚਮਕੌਰ ਸਾਹਿਬ ਦੀ ਮਈ ਦਿਵਸ਼ ਮਨਾਉਣ ਲਈ ਸਮਾਗਮ ਦੀ ਤਿਆਰੀ ਹਿੱਤ ਲੇਬਰ ਚੌਂਕ ਵਿਖੇ ਜਨਤਕ ਮੀਟਿੰਗ ਬਲਵਿੰਦਰ ਸਿੰਘ ਭੈਰੋ ਮਾਜਰਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜਰਨਲ ਸਕੱਤਰ ਮਿਸਤਰੀ ਮਨਮੋਹਨ ਸਿੰਘ ਕਾਲਾ ਨੇ ਦੱਸਿਆ 3 ਵਜੇ ਲੇਬਰ ਚੌਂਕ ਵਿਖੇ ਯੂਨੀਅਨ ਦਾ ਝੰਡਾ ਲਹਿਰਾਇਆ ਜਾਵੇਗਾ। ਇਸ ਉਪਰੰਤ ਕ੍ਰਾਂਤੀ ਕਲਾ ਰੋਪੜ ਵੱਲੋਂ ਅਰਵਿੰਦਰ ਸਿੰਘ ਰਾਜੂ ਦੀ ਨਿਰਦੇਸ਼ਕਾ ਹੇਠ ਨਾਟਕ ਤੇ ਕੋਰੋਗਰਾਫੀ ਪੇਸ਼ ਕੀਤੇ ਜਾਣਗੇ ਅਤੇ ਅਨਮੋਲਪ੍ਰੀਤ ਕੋਰ ਮਾਨ ਵੀ ਦੇਸ਼ ਭਗਤੀ ਦੇ ਗੀਤ ਪੇਸ਼ ਕਰੇਗੀ। ਸਮਾਗਮ ਨੂੰ ਜ਼ਿਲ੍ਹਾ ਤੇ ਸੂਬਾ ਪੱਧਰੀ ਵੱਖ-ਵੱਖ ਜਥੇਬੰਦੀਆਂ ਦੇ ਆਗੂ ਮਜ਼ਦੂਰ ਜਮਾਤ ਦੇ ਮੁੱਦਿਆਂ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਸਮਾਗਮ ਉਪਰੰਤ ਨਗਰ ਕੌਂਸਲ ਦੇ ਦਫਤਰ ਤੱਕ ਰੋਸ ਮਾਰਚ ਕੀਤਾ ਜਾਵੇਗਾ ।ਸਮਾਗਮ ਸਮਾਗਮ ਵਿੱਚ ਚਾਹ ਪਕੌੜਿਆਂ ਦਾ ਲੰਗਰ ਵੀ ਲਾਇਆ ਜਾਵੇਗਾ। ਮੀਟਿੰਗ ਵਿੱਚ ਪਹਿਲਗਾਮ ਵਿੱਚ ਅੱਤਵਾਦੀਆਂ ਵੱਲੋਂ ਮਾਰੇ ਗਏ ਨਿਰਦੋਸ਼ ਲੋਕਾਂ ਨਾਲ ਦੁੱਖ ਸਾਂਝਾ ਕਰਦਿਆਂ ਇਸ ਦੀ ਜੋਰਦਾਰ ਨਿਖੇਦੀ ਕੀਤੀ ਗਈ। ਮੀਟਿੰਗ ਵਿੱਚ ਅਜੈਬ ਸਿੰਘ ਸਮਾਣਾ ਗੁਰਮੇਲ ਸਿੰਘ, ਸਤਵਿੰਦਰ ਸਿੰਘ ਨੀਟਾ, ਸੁਰਿੰਦਰ ਸਿੰਘ, ਰਘਬੀਰ ਸਿੰਘ, ਜਗਮੀਤ ਸਿੰਘ, ਕਮਲਜੀਤ ਸਿੰਘ ,ਗੁਲਾਬ ਚੰਦ ਚੌਹਾਨ, ਰਜਿੰਦਰ ਸਿੰਘ ਰਾਜੂ, ਦਲਜੀਤ ਸਿੰਘ ਬਿੱਟੂ ,ਦਲਵੀਰ ਸਿੰਘ ਜਟਾਣਾ, ਮਲਾਗਰ ਸਿੰਘ ਆਦਿ ਹਾਜ਼ਰ ਸਨ।












