ਗਮਾਡਾ ਅਤੇ ਟੀ.ਡੀ.ਆਈ ਬਿਲਡਰ ਦੀ ਨਲਾਇਕੀ ਕਾਰਨ ਸੈਕਟਰ 111 ਵਿੱਚ ਐਕਸੀਡੈਂਟ ਨਾਲ ਹੋਈ ਮੌਤ

ਪੰਜਾਬ

ਅਸੋਸੀਏਸਨਾਂ ਪਿਛਲੇ ਲੰਮੇ ਸਮੇਂ ਤੋ ਰਸਤਿਆਂ ਦੇ ਹੱਲ ਲਈ ਗਮਾਡਾ ਦੇ ਅਧਿਕਾਰੀਆਂ ਤੋਂ ਕਰਦੀਆਂ ਆ ਰਹੀਆਂ ਮੰਗ

ਮੁਹਾਲੀ 27 ਅਪ੍ਰੈਲ ,ਬੋਲੇ ਪੰਜਾਬ ਬਿਊਰੋ :

ਟੀ.ਡੀ.ਆਈ ਦੇ ਸੈਕਟਰਾਂ 110 ਅਤੇ 111 ਵਿੱਚ ਬਿਲਡਰ ਵੱਲੋ ਗਮਾਡਾ ਦੇ ਅਧਿਕਾਰੀਆਂ ਨਾਲ ਮਿਲ ਕੇ ਬਿਨ੍ਹਾਂ ਰਸਤਿਆਂ ਤੋਂ ਕੱਟੇ ਪਲਾਟਾਂ ਕਾਰਨ ਇੱਥੋਂ ਦੇ ਵਸਨੀਕਾਂ ਨੂੰ ਵੱਖ ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਪਿਛਲੇ ਲੰਮੇ ਸਮੇਂ ਤੋਂ ਜੂਝਣਾ ਪੈ ਰਿਹਾ ਹੈ। ਇੰਨ੍ਹਾ ਸੈਕਟਰਾਂ ਦੀਆਂ ਐਸੋਸੀਏਸਨਾਂ , ਬਿਲਡਰ ਅਤੇ ਗਮਾਡਾ/ਪੁੱਡਾ ਦੇ ਉੱਚ ਅਧਿਕਾਰੀਆਂ ਤੋ ਇੰਨ੍ਹਾਂ ਰਸਤਿਆਂ ਦੇ ਹੱਲ ਲਈ ਮੰਗ ਕਰਦੀਆਂ ਆ ਰਹੀਆਂ ਹਨ, ਪਰ ਬਿਲਡਰ ਅਤੇ ਗਮਾਡਾ/ਪੁੱਡਾ ਦੇ ਅਧਿਕਾਰੀਆਂ ਦੇ ਕੰਨਾਂ ਤੋ ਜੂੰਅ ਨਹੀਂ ਸਰਕਦੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬਿਲਡਰ ਨੇ ਮਾਰਚ 2010 ਵਿੱਚ ਆਪਣੀ ਕੰਪਨੀ ਦੇ ਫੰਕਸਨ ਲਈ ਲਗਭਗ 2 ਬਿਸਵੇ ਜਮੀਨ ਅਮਰੀਕ ਸਿੰਘ ਵਾਸੀ ਪਿੰਡ ਭਾਗੋਮਾਜਰਾ ਤੋ ਲਈ ਸੀ। ਜਿਸ ਨੂੰ ਬਿਲਡਰ ਰਸਤੇ ਲਈ 15 ਸਾਲਾਂ ਤੋ ਵਰਤ ਰਿਹਾ ਸੀ। ਹੁਣ ਇਸ ਜਮੀਨ ਦੇ ਮਾਲਕ ਵੱਲੋ ਨਿਸਾਨਦੇਹੀ ਕਰਵਾ ਕੇ ਛੇ ਮਹੀਨੇ ਪਹਿਲਾਂ ਇਹ ਰਸਤਾ ਤਾਰ-ਕੰਡਾ ਲਾ ਕੇ ਬੰਦ ਕਰ ਦਿੱਤਾ ਗਿਆ ਹੈ। ਪਰ ਛੇ ਮਹੀਨੇ ਵਿੱਚ ਨਾ ਹੀ ਬਿਲਡਰ ਵੱਲੋ ਅਤੇ ਨਾ ਹੀ ਪੁੱਡਾ ਵੱਲੋ ਇਸ ਰਸਤੇ ਨੂੰ ਖੁਲਵਾਉਣ ਲਈ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਦੀ ਗਈ । ਜਿਸ ਕਾਰਨ ਲੋਕ ਛੋਟੀਆਂ ਅੰਦਰੂਨੀ ਸੜਕਾਂ ਨੂੰ ਜਾਣ ਲਈ ਮਜਬੂਰ ਹੋ ਰਹੇ ਹਨ। ਜਿਸ ਕਾਰਨ ਬੀਤੇ ਦਿਨੀ ਇੱਕ ਐਕਸੀਡੈਂਟ ਵਿੱਚ ਇੱਕ ਮੌਤ ਹੋ ਚੁੱਕੀ ਹੈ ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸੈਕਟਰ 110 ਵਿੱਚ ਵੀ ਜੋ ਸੜਕ ਪਿਛਲੇ ਪਾਸੇ ਜਾਣ ਵਾਸਤੇ ਬਣਨੀ ਸੀ, ਬਿਲਡਰ ਵੱਲੋ ਉਹ ਸੜਕ ਵੀ ਰੈਵੀਨਿਊ ਰਸਤੇ ਵਿੱਚ ਪਾਸ ਕਰਵਾਉਣ ਕਰਕੇ ਪੱਕੀ ਨਹੀਂ ਹੋ ਰਹੀ ਕਿਉਂਕਿ ਬਿਲਡਰ ਕੋਲ ਇਸ ਜਗ੍ਹਾ ਦੀ ਮਲਕੀਅਤ ਹੀ ਨਹੀਂ ਹੈ। ਇਸ ਕਰਕੇ ਲੋਕ ਛੋਟੀਆਂ ਸੜਕਾਂ ਅਤੇ ਕੱਚੇ ਰਸਤਿਆਂ ਤੇ ਚੱਲਣ ਲਈ ਮਜਬੂਰ ਹੋ ਰਹੇ ਹਨ।
​​ਇੰਨ੍ਹਾਂ ਸੈਕਟਰਾਂ ਦੀਆਂ ਵੱਖ ਵੱਖ ਐਸੋਸੀਏਸਨਾਂ ਦੀ ਬਣੀ ਕੋਆਰਡੀਨੇਸਨ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਮਿਤੀ 28 ਅਪ੍ਰੈਲ ਦਿਨ ਸੋਮਵਾਰ ਨੂੰ ਗਮਾਡਾ/ਪੁੱਡਾ ਦੇ ਦਫਤਰ ਵਿੱਚ ਸੰਕੇਤਕ ਰੋਸ ਧਰਨਾ ਦਿੱਤਾ ਜਾਵੇਗਾ। ਜੇਕਰ ਫੇਰ ਵੀ ਰਸਤਿਆਂ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਬਿਲਡਰ ਅਤੇ ਗਮਾਡਾ/ਪੁੱਡਾ ਦੇ ਉੱਚ ਅਧਿਕਾਰੀਆਂ ਦੇ ਪੁਤਲੇ ਵਿਸਾਲ ਧਰਨਾ ਦੇ ਕੇ ਫੂਕੇ ਜਾਣਗੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।