ਯੂਰਪ ’ਚ ਛਾਇਆ ਹਨ੍ਹੇਰਾ, ਫਰਾਂਸ ਸਮੇਤ 4 ਦੇਸ਼ਾਂ ਦੀ ਬੱਤੀ ਗੁੱਲ, ਸਾਈਬਰ ਅਟੈਕ ਦਾ ਖਦਸ਼ਾ

ਸੰਸਾਰ

ਨਵੀਂ ਦਿੱਲੀ28 ਅਪ੍ਰੈਲ ,ਬੋਲੇ ਪੰਜਾਬ ਬਿਊਰੋ :

ਕਈ ਦੇਸ਼ਾਂ ਵਿੱਚ ਬਿਜਲੀ ਗੁੱਲ ਹੋਣ ਕਾਰਨ ਬਲੈਕਆਊਟ ਹੋ ਗਿਆ ਹੈ। 4 ਦੇਸ਼ਾਂ ਵਿੱਚ ਬਿਜਲੀ ਦੀ ਸਪਲਾਈ ਠੱਪ ਹੋ ਗਈ। ਬਿਜਲੀ ਨਾ ਹੋਣ ਕਾਰਨ ਹਵਾਈ ਅਤੇ ਮੈਟਰੋ ਸੇਵਾਵਾਂ ਉਤੇ ਵੱਡਾ ਅਸਰ ਪਿਆ ਹੈ। ਯੂਰਪ ਦੇ ਕਈ ਦੇਸ਼ਾਂ ਵਿੱਚ ਬਲੈਕਆਊਟ ਹੋਇਆ ਹੈ। ਫਰਾਂਸ, ਸਪੇਨ, ਪੁਰਤਗਲ ਅਤੇ ਬੈਲਜ਼ੀਅਮ ਵਿੱਚ ਬਿਜਲੀ ਠੱਪ ਹੋ ਗਈ। ਬਿਜਲੀ ਕਿਉਂ ਕਟੀ ਗਈ ਹੈ ਇਸਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਇਕ ਸਾਈਬਰ ਹਮਲਾ ਵੀ ਹੋ ਸਕਦਾ ਹੈ।ਸਪੇਨ ਦੇ ਨੈਸ਼ਨਲ ਗ੍ਰਿਫ ਆਪਰੇਟਰ ‘ਰੇਡ ਇਲੈਕਿਟ੍ਰਕਾ’ ਨੇ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਪੂਰੇ ਦੇਸ਼ ਵਿੱਚ ਬਿਜਲੀ ਸਪਲਾਈ ਬਹਾਲ ਕਰਨ ਲਈ ਸੈਕਟਰ ਕੰਪਨੀਆਂ ਨਾਲ ਮਿਲਕੇ ਕਈ ਠੋਸ ਕਦਮ ਚੁੱਕੇ ਜਾ ਰਹੇ ਹਨ। ਇਸ ਤੋਂ ਇਲਾਵਾ ਪੁਰਤਗਾਲ ਦੇ ਗ੍ਰਿਡ ਆਪਰੇਟਰ ‘ਈ ਰੇਡੇਸ’ ਨੇ ਵੀ ਦੱਸਿਆ ਕਿ ਸੰਕਟ ਯੂਰਪੀਆ ਪਾਵਰ ਗ੍ਰਿਡ ਵਿੱਚ ਆਈ ਸਮੱਸਿਆ ਕਾਰਨ ਪੈਦਾ ਹੋਇਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।