ਮੁਕਟ ਹਸਪਤਾਲ ਅਤੇ ਹਾਰਟ ਇੰਸਟੀਟੂਟ ਵਿੱਚ ਅਜ਼ਯੂਰੀਅਨ ਕੈਥ ਲੈਬ ਦੀ ਸ਼ੁਰੂਆਤ

ਚੰਡੀਗੜ੍ਹ

ਚੰਡੀਗੜ੍ਹ, 29 ਅਪਰੈਲ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ);

ਚਿਕਿਤਸਾ ਸੰਸਥਾਨ ਮੁਕਟ ਹਸਪਤਾਲ ਅਤੇ ਹਾਰਟ ਇੰਸਟੀਟੂਟ ਨੇ ਫਿਲਿਪਸ ਅਜ਼ਯੂਰੀਅਨ ਕੈਥ ਲੈਬ ਦੀ ਸ਼ੁਰੂਆਤ ਕੀਤੀ ਹੈ। ਕੈਥ ਲੈਬ ਭਾਰਤ ਵਿੱਚ ਕੁਝ ਚੁਣੀਦੀਆਂ ਜਗਾਹਾਂ ‘ਤੇ ਹੀ ਉਪਲਬਧ ਹੈ ਅਤੇ ਇਹ ਤਕਨੀਕ ਚੰਡੀਗੜ੍ਹ ਲਈ ਕੋਰਪੋਰੇਟ ਹੈਲਥਕੇਅਰ ਸੈਕਟਰ ਵਿੱਚ ਨਵੀਂ ਉਪਲਬਧੀ ਹੈ। ਨੀਦਰਲੈਂਡ ਦੀ ਇਹ ਫਿਲਿਪਸ ਅਜ਼ਯੂਰੀਅਨ ਤਕਨੀਕ ਇਮੈਜ-ਗਾਈਡਡ ਇੰਟਰਵੈਨਸ਼ਨਲ ਪ੍ਰਕਿਰਿਆਵਾਂ ਵਿੱਚ ਸਭ ਤੋਂ ਘੱਟ ਵਿਨਾਸ਼ੀ ਰੇਡੀਏਸ਼ਨ ਦੇ ਨਾਲ ਜ਼ਿਆਦਾ ਸੁਰੱਖਿਆ ਅਤੇ ਦੱਖਲਦਾਰੀ ਪ੍ਰਦਾਨ ਕਰਦੀ ਹੈ ਜਿਸ ਨਾਲ ਦਿਲ, ਖੂਨ ਦੀ ਨਲੀਆਂ ਅਤੇ ਨੈਰੋਲੋਜੀਕਲ ਸਬੰਧੀ ਜਟਿਲ ਪ੍ਰਕਿਰਿਆਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕੀਤਾ ਜਾ ਸਕਦਾ ਹੈ।

ਇਸ ਨਵੀਂ ਸੁਵਿਧਾ ਦਾ ਉਦਘਾਟਨ ਅੱਜ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਡਾ. ਰਵੀ ਇੰਦਰ ਸਿੰਘ ਨੇ ਸੀਨੀਅਰ ਡਾਕਟਰਾਂ, ਹਸਪਤਾਲ ਪ੍ਰਸ਼ਾਸਨ ਅਤੇ ਵਿਸ਼ਿਸ਼ਟ ਅਤਿਤੀਆਂ ਦੀ ਮੌਜੂਦਗੀ ਵਿੱਚ ਕੀਤਾ। ਇਸ ਮੌਕੇ ‘ਤੇ ਡਾ. ਸਿੰਘ ਨੇ ਕਿਹਾ ਕਿ  ਮੁਕਟ  ਹਸਪਤਾਲ ਅਤੇ ਹਾਰਟ ਇੰਸਟੀਟੂਟ ਵਿੱਚ ਫਿਲਿਪਸ ਅਜ਼ਯੂਰੀਅਨ ਕੈਥ ਲੈਬ ਦੀ ਸਥਾਪਨਾ ਚੰਡੀਗੜ੍ਹ ਅਤੇ ਆਸ-ਪਾਸ ਦੇ ਖੇਤਰਾਂ ਦੇ ਲੋਕਾਂ ਲਈ ਵਿਸ਼ਵ-ਸਤਰ ਦੀ ਕਾਰਡੀਅਕ ਦੇਖਭਾਲ ਨੂੰ ਹੋਰ ਨਜ਼ਦੀਕ ਲਿਆਂਦੇ ਜਾਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।

ਉਹਨਾਂ ਦੱਸਿਆ ਕਿ ਉਹ ਮਰੀਜ਼ ਦੀ ਦੇਖਭਾਲ, ਤਕਨੀਕ ਅਤੇ ਚਿਕਿਤਸਾ ਸੂਝ-ਬੂਝ ਵਿੱਚ ਵਿਸ਼ੇਸ਼ਤਤਾ ਪ੍ਰਤੀ ਸਦੀਵੀ ਪ੍ਰਤੀਬੱਧ ਹਨ।

ਇਸ ਨਵੀਂ ਕੈਥ ਲੈਬ ਵਿੱਚ ਫਲੈਟ ਡਿਟੈਕਟਰ ਤਕਨੀਕ, ਰੀਅਲ ਟਾਈਮ ਇਮੇਜ ਪ੍ਰੋਸੈਸਿੰਗ ਤੇ ਆਸਾਨ ਯੂਜ਼ਰ ਇੰਟਰਫੇਸ

ਕਈ ਅਤਿਅਧੁਨਿਕ ਸੁਵਿਧਾਵਾਂ ਹਨ।
ਵਿਸ਼ੇਸ਼ ਤੌਰ ‘ਤੇ, ਆਈਵੀਯੂਐਸ ਤਕਨੀਕ ਰਾਹੀਂ ਧਮਨੀ ਦੇ ਅੰਦਰ ਦੀ ਪਲਾਕ ਅਤੇ ਕੋਲੇਸਟਰੋਲ ਜਮਾਵ ਦੀ ਸਥਿਤੀ ਨੂੰ ਵੇਖ ਕੇ ਭਵਿੱਖ ਦੇ ਖ਼ਤਰੇ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।