ਸਾਈਬਰ ਠੱਗਾਂ ਨੇ ਮਾਰੀ ਏਐਸਆਈ ਨਾਲ ਲੱਖਾਂ ਰੁਪਏ ਦੀ ਠੱਗੀ

ਚੰਡੀਗੜ੍ਹ

ਚੰਡੀਗੜ੍ਹ, 29 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਪੁਲਿਸ ਖੁਦ ਹੀ ਸਾਈਬਰ ਅਪਰਾਧੀਆਂ ਦੇ ਸ਼ਿਕੰਜੇ ‘ਚ ਫਸ ਰਹੀ ਹੈ ਤਾਂ ਆਮ ਲੋਕਾਂ ਦਾ ਕੀ ਹਾਲ ਹੈ। ਚੰਡੀਗੜ੍ਹ ਪੁਲੀਸ ਦੇ ਸਹਾਇਕ ਸਬ ਇੰਸਪੈਕਟਰ (ਏਐਸਆਈ) ਨਾਲ ਸਾਈਬਰ ਠੱਗਾਂ ਨੇ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ। 
ਸੈਕਟਰ-40ਏ ਦੇ ਰਹਿਣ ਵਾਲੇ ਚੰਡੀਗੜ੍ਹ ਪੁਲੀਸ ਦੇ ਏਐਸਆਈ ਦੇ ਬੈਂਕ ਖਾਤੇ ਵਿੱਚੋਂ ਸਾਈਬਰ ਠੱਗਾਂ ਨੇ 3 ਲੱਖ 90 ਹਜ਼ਾਰ ਰੁਪਏ ਚੋਰੀ ਕਰ ਲਏ।
ASI ਓਮ ਪ੍ਰਕਾਸ਼ ਨੇ ਆਪਣੀ Disney Plus Hotstar ਸਬਸਕ੍ਰਿਪਸ਼ਨ ਰੀਚਾਰਜ ਕਰਨ ਲਈ ਗੂਗਲ ‘ਤੇ ਕਸਟਮਰ ਕੇਅਰ ਨੰਬਰ ਸਰਚ ਕੀਤਾ ਸੀ। ਚੰਡੀਗੜ੍ਹ ਪੁਲੀਸ ਨੇ ਸ਼ਿਕਾਇਤ ’ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।