ਕਰਨਾਲ, 30 ਅਪ੍ਰੈਲ,ਬੋਲੇ ਪੰਜਾਬ ਬਿਊਰੋ :
ਸੈਕਟਰ-6 ਮਾਰਕੀਟ ਵਿੱਚ ਸਥਿਤ ਕੋਚਿੰਗ ਸੈਂਟਰ “ਜੈਨੇਸਿਸ ਕਲਾਸਜ਼” ਇੰਸਟੀਚਿਊਟ ਦੀ ਇਮਾਰਤ ਵਿੱਚ ਅਚਾਨਕ ਅੱਗ ਲੱਗ ਗਈ।ਦੁਪਹਿਰ ਕਰੀਬ 12:30 ਵਜੇ ਅੱਗ ਲੱਗ ਗਈ ਤੇ ਅੰਦਰ ਪੜ੍ਹ ਰਹੇ ਲਗਭਗ 500 ਵਿਦਿਆਰਥੀ ਅਚਾਨਕ ਹੜਬੜੀ ’ਚ ਬੈਗ, ਕਿਤਾਬਾਂ ਛੱਡ ਕੇ ਸਿੱਧੇ ਬਾਹਰ ਵੱਲ ਦੌੜੇ।
ਇਮਾਰਤ ਕੁਝ ਮਿੰਟਾਂ ’ਚ ਹੀ ਧੂੰਆਂ ਭਰ ਗਿਆ। ਇਸ ਦੌਰਾਨ ਸੰਸਥਾ ਪ੍ਰਬੰਧਨ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ। ਫਾਇਰ ਟੀਮ ਨੇ ਮੌਕੇ ’ਤੇ ਪਹੁੰਚ ਕੇ ਲਗਭਗ ਅੱਧੇ ਘੰਟੇ ਦੀ ਮਿਹਨਤ ਨਾਲ ਅੱਗ ’ਤੇ ਕਾਬੂ ਪਾ ਲਿਆ।
ਸਭ ਤੋਂ ਵੱਡੀ ਰਾਹਤ ਦੀ ਗੱਲ ਇਹ ਰਹੀ ਕਿ ਕਿਸੇ ਵੀ ਵਿਦਿਆਰਥੀ ਜਾਂ ਅਧਿਆਪਕ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਪੁਲਿਸ ਵੀ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪ੍ਰਬੰਧਨ ਦੇ ਮੁਤਾਬਕ, ਅੱਗ ਲੱਗਣ ਦੀ ਵਜ੍ਹਾ ਰਿਕਾਰਡਿੰਗ ਰੂਮ ਵਿੱਚ ਯੂਪੀਐਸ ’ਚ ਹੋਇਆ ਸ਼ਾਰਟ ਸਰਕਟ ਸੀ।














