ਲਾਪਤਾ ਨੌਜਵਾਨ ਦੀ ਲਾਸ਼ ਨਹਿਰ ਵਿੱਚੋਂ ਮਿਲੀ

ਅੰਮ੍ਰਿਤਸਰ, 6 ਅਪ੍ਰੈਲ, ਬੋਲੇ ਪੰਜਾਬ ਬਿਊਰੋ ਕੱਲ੍ਹੋਂ ਆਪਣੇ ਘਰ ਤੋਂ ਲਾਪਤਾ ਹੋਏ ਸਿਮਰਨਜੀਤ ਸਿੰਘ ਪੁੱਤਰ ਦਲਜੀਤ ਸਿੰਘ ਨਿਵਾਸੀ ਕੋਟ ਮਿੱਤ ਸਿੰਘ ਦੀ ਅੱਜ ਸਵੇਰੇ ਲਾਸ਼ ਮਿਲਣ ਦੀ ਖਬਰ ਕਾਰਨ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ। ਸੁਲਤਾਨਵਿੰਡ ਥਾਣੇ ਦੀ ਪੁਲਿਸ ਨੇ ਉਨ੍ਹਾਂ ਦੀ ਲਾਸ਼ ਅੱਪਰ ਦੁਆਬ ਨਹਿਰ ਦੇ ਕੋਟ ਮਿੱਤ ਸਿੰਘ ਪੁਲ ਨੇੜੇ ਤੋਂ ਬਰਾਮਦ […]

Continue Reading

ਜਲੰਧਰ : ਬੁਲਟ ਮੋਟਰਸਾਈਕਲ ਸਵਾਰ ਨੌਜਵਾਨ ਦੀ ਹਾਦਸੇ ਦੌਰਾਨ ਮੌਤ

ਜਲੰਧਰ, 6 ਅਪ੍ਰੈਲ, ਬੋਲੇ ਪੰਜਾਬ ਬਿਊਰੋ ਜਲੰਧਰ ਦੇ ਮਕਸੂਦਾ ਇਲਾਕੇ ਨੇੜੇ ਇਕ ਭਿਆਨਕ ਹਾਦਸਾ ਵਾਪਰਿਆ, ਜਿਸ ਵਿੱਚ 23 ਸਾਲਾ ਨੌਜਵਾਨ ਗੋਇਮ ਜੈਨ ਦੀ ਮੌਤ ਹੋ ਗਈ। ਗੋਇਮ, ਜੋ ਕਿ ਕਿਲਾ ਮੁਹੱਲਾ ਦਾ ਨਿਵਾਸੀ ਸੀ, ਆਪਣੇ ਦੋਸਤ ਨਾਲ ਰੈਸਟੋਰੈਂਟ ਤੋਂ ਖਾਣਾ ਖਾ ਕੇ ਵਾਪਸ ਘਰ ਆ ਰਿਹਾ ਸੀ। ਉਹ ਦੋਸਤ ਦੀ ਬੁਲੇਟ ’ਤੇ ਸਵਾਰ ਸੀ ਜਦ […]

Continue Reading

ਪੰਜਾਬ ‘ਚ ਚਾਰ ਦਿਨ ਲੂ ਚੱਲਣ ਦੀ ਚਿਤਾਵਨੀ ਜਾਰੀ

ਚੰਡੀਗੜ੍ਹ, 6 ਅਪ੍ਰੈਲ,ਬੋਲੇ7 ਪੰਜਾਬ ਬਿਊਰੋ ;ਪੰਜਾਬ ਦਾ ਵੱਧ ਤੋਂ ਵੱਧ ਤਾਪਮਾਨ ਸ਼ਨੀਵਾਰ ਨੂੰ ਆਮ ਨਾਲੋਂ 3.3 ਡਿਗਰੀ ਵੱਧ ਗਿਆ। ਤਾਪਮਾਨ ‘ਚ 0.2 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਬਠਿੰਡਾ 37.5 ਡਿਗਰੀ ਤਾਪਮਾਨ ਨਾਲ ਸਭ ਤੋਂ ਗਰਮ ਰਿਹਾ। ਮੌਸਮ ਵਿਭਾਗ ਨੇ ਸੋਮਵਾਰ ਤੋਂ ਚਾਰ ਦਿਨਾਂ ਲਈ ਪੰਜਾਬ ਵਿੱਚ ਹੀਟ ਵੇਵ ਦਾ ਯੈਲੋ ਅਲਰਟ ਜਾਰੀ ਕੀਤਾ ਹੈ। […]

Continue Reading

ਦੇਸ਼ ਭਗਤ ਯੂਨੀਵਰਸਿਟੀ ਅਤੇ ਡੀਬੀਯੂ ਅਮਰੀਕਾਸ ਨੇ ਸੈਂਟਰੋ ਯੂਨੀਵਰਸੀਟੇਰੀਓ ਵਾਲਾਰਟਾ, ਮੈਕਸੀਕੋ ਨਾਲ ਕੀਤੇ ਕਰਾਰ

ਮੰਡੀ ਗੋਬਿੰਦਗੜ੍ਹ, 6 ਅਪ੍ਰੈਲ,ਬੋਲੇ ਪੰਜਾਬ ਬਿਊਰੋ : ਵਿਸ਼ਵਵਿਆਪੀ ਅਕਾਦਮਿਕ ਸਹਿਯੋਗ ਵੱਲ ਇੱਕ ਮਹੱਤਵਪੂਰਨ ਕਦਮ ਵਧਾਉਂਦੇ ਹੋਏ, ਦੇਸ਼ ਭਗਤ ਯੂਨੀਵਰਸਿਟੀ (ਡੀਬੀਯੂ), ਮੰਡੀ ਗੋਬਿੰਦਗੜ੍ਹ ਅਤੇ ਦੇਸ਼ ਭਗਤ ਯੂਨੀਵਰਸਿਟੀ ਅਮਰੀਕਾਸ (ਡੀਬੀਯੂਏ), ਸੇਂਟ ਵਿਨਸੈਂਟ ਅਤੇ ਗ੍ਰੇਨਾਡਾਈਨਜ਼ ਨੇ ਸੈਂਟਰੋ ਯੂਨੀਵਰਸੀਟੇਰੀਓ ਵਾਲਾਰਟਾ (ਸੀਯੂਵੀ), ਮੈਕਸੀਕੋ ਨਾਲ ਦੋ ਮਹੱਤਵਪੂਰਨ ਸਮਝੌਤਿਆਂ (ਐਮਓਯੂ) ’ਤੇ ਹਸਤਾਖਰ ਕੀਤੇ ਹਨ। ਇਨ੍ਹਾਂ ਸਮਝੌਤਿਆਂ ਦਾ ਉਦੇਸ਼ ਵਿਦਿਆਰਥੀ ਅਤੇ ਫੈਕਲਟੀ ਦੇ […]

Continue Reading

ਬਿਜਲੀ ਦੀ ਇਕ ਚਿੰਗਾਰੀ ,ਜੱਟ ਦੀ ਕਣਕ ਸਾੜਤੀ ਸਾਰੀ

ਮੋਹਾਲੀ 6 ਅਪ੍ਰੈਲ ,ਬੋਲੇ ਪੰਜਾਬ ਬਿਊਰੋ ; ਮੋਹਾਲੀ ਜ਼ਿਲ੍ਹੇ ਦੇ ਪਿੰਡ ਮੋਹੀ ਕਲਾਂ ਦੇ ਦੋ ਕਿਸਾਨਾਂ ਦੀ ਤਿੰਨ ਵਿੱਘੇ ਵਿੱਚ ਬੀਜੀ ਕਣਕ ਦੀ ਫ਼ਸਲ ਬਿਜਲੀ ਦੀ ਸਪਾਰਕਿੰਗ ਕਾਰਨ ਸੜ ਕੇ ਸੁਆਹ ਹੋ ਗਈ। ਜਾਣਕਾਰੀ ਦਿੰਦਿਆਂ ਕਿਸਾਨ ਬਲਵਿੰਦਰ ਸਿੰਘ ਅਤੇ ਪਰਮਜੀਤ ਸਿੰਘ ਵਾਸੀ ਪਿੰਡ ਮੋਹੀ ਕਲਾ ਨੇ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਬਿਜਲੀ ਦੀ ਸਪਾਰਕਿੰਗ […]

Continue Reading

ਕੋਹ ਨਾ ਚੱਲੀ – ਬਾਬਾ ਤਿਹਾਈ

ਕੋਹ ਨਾ ਚੱਲੀ – ਬਾਬਾ ਤਿਹਾਈ ਅੱਜ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਜਿਹੜੀ ਖੜੋਤ ਆ ਰਹੀ ਹੈ, ਇਸਨੇ ਸਾਨੂੰ ਫਿਰ ਭੰਬਲਭੂਸੇ ਦੇ ਵਿੱਚ ਉਲਝਾਅ ਦਿੱਤਾ ਹੈ। ਸਾਡੇ ਲੋਕਾਂ ਦੀ ਸੋਚ, ਸਮਝ ਤੇ ਵਿਚਾਰਧਾਰਾ ਕਿਉਂ ਗੰਦਲੀ ਹੋ ਰਹੀ ਹੈ। ਅਸੀਂ ਆਪਣੇ ਵਿਰਸੇ ਅਤੇ ਵਿਰਾਸਤ ਨੂੰ ਕਿਉਂ ਭੁੱਲ ਦੇ ਜਾ ਰਹੇ ਹਾਂ। ਅਸੀਂ ਕਿਹੜੀ ਦੌੜ ਵਿੱਚ ਭੱਜੇ […]

Continue Reading

ਰਾਜਾ ਵੜਿੰਗ, ਭਾਰਤ ਭੂਸ਼ਣ ਆਸ਼ੂ ਦੇ ਘਰ ਪੁੱਜੇ ਪਰ ਨਹੀਂ ਹੋ ਸਕੀ ਮੁਲਾਕਾਤ

ਲੁਧਿਆਣਾ, 6 ਅਪ੍ਰੈਲ,ਬੋਲੇ ਪੰਜਾਬ ਬਿਊਰੋ :ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਐੱਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੇ ਸਾਥੀਆਂ ਸਮੇਤ ਕੱਲ੍ਹ ਦੇਰ ਸ਼ਾਮ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਦੇ ਘਰ ਮੁਲਾਕਾਤ ਕਰਨ ਲਈ ਪੁੱਜੇ। ਰਾਜਾ ਵੜਿੰਗ […]

Continue Reading

ਕਿਸਾਨਾਂ ਨਾਲ ਗੱਲਬਾਤ ਰਹੇਗੀ ਜਾਰੀ, ਕੇਂਦਰੀ ਮੰਤਰੀ ਵਲੋਂ ਡੱਲੇਵਾਲ ਨੂੰ ਮਰਨ ਵਰਤ ਖ਼ਤਮ ਕਰਨ ਦੀ ਅਪੀਲ

ਚੰਡੀਗੜ੍ਹ, 6 ਅਪ੍ਰੈਲ,ਬੋਲੇ ਪੰਜਾਬ ਬਿਊਰੋ :ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵਲੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਆਪਣਾ ਮਰਨ ਵਰਤ ਖਤਮ ਕਰਨ ਦੀ ਅਪੀਲ ਕੀਤੀ ਗਈ ਹੈ। ਕੇਂਦਰੀ ਮੰਤਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਪੋਸਟ ਪਾ ਕੇ ਕਿਹਾ ਕਿ ਗੱਲਬਾਤ ਦਾ ਦੌਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਪ੍ਰਤੀ ਗੰਭੀਰ ਹੈ।ਕੇਂਦਰੀ ਮੰਤਰੀ […]

Continue Reading

ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਵਕਫ਼ ਬਿੱਲ ਕਾਨੂੰਨ ਬਣਿਆ

ਨਵੀਂ ਦਿੱਲੀ, 6 ਅਪ੍ਰੈਲ,ਬੋਲੇ ਪੰਜਾਬ ਬਿਊਰੋ :ਸੰਸਦ ਦੇ ਦੋਵਾਂ ਸਦਨਾਂ ਵਿੱਚ ਲੰਬੀ ਚਰਚਾ ਤੋਂ ਬਾਅਦ, ਯੂਨੀਫਾਈਡ ਵਕਫ਼ ਪ੍ਰਬੰਧਨ ਸਸ਼ਕਤੀਕਰਨ, ਕੁਸ਼ਲਤਾ ਅਤੇ ਵਿਕਾਸ ਬਿੱਲ (ਉਮੀਦ) 2025 ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਕਾਨੂੰਨ ਬਣ ਗਿਆ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ਨੀਵਾਰ ਦੇਰ ਰਾਤ ਇਸ ਬਿੱਲ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ। ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਇਸ ਬਿੱਲ ਨੂੰ […]

Continue Reading

ਦਿੱਲੀ ‘ਚ ਆਯੁਸ਼ਮਾਨ ਭਾਰਤ ਯੋਜਨਾ ਲਾਗੂ, 10 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ

ਨਵੀਂ ਦਿੱਲੀ, 6 ਅਪ੍ਰੈਲ,ਬੋਲੇ ਪੰਜਾਬ ਬਿਊਰੋ :ਦਿੱਲੀ ਸਰਕਾਰ ਨੇ ਸ਼ਨੀਵਾਰ (5 ਮਾਰਚ) ਨੂੰ ਦਿੱਲੀ ਦੇ ਲੋਕਾਂ ਲਈ ਆਯੁਸ਼ਮਾਨ ਭਾਰਤ ਯੋਜਨਾ ਲਾਗੂ ਕਰ ਦਿੱਤੀ ਹੈ। ਹੁਣ ਪਹਿਲੇ ਪੜਾਅ ਵਿੱਚ 2.35 ਲੱਖ ਪਰਿਵਾਰਾਂ ਨੂੰ ਸ਼ਾਮਲ ਕੀਤਾ ਜਾਵੇਗਾ। ਦਿੱਲੀ ਦੇ ਸਿਹਤ ਮੰਤਰੀ ਪੰਕਜ ਕੁਮਾਰ ਸਿੰਘ ਨੇ ਕਿਹਾ ਕਿ ਰਜਿਸਟ੍ਰੇਸ਼ਨ 10 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਅਤੇ ਆਯੂਸ਼ਮਾਨ ਕਾਰਡ ਬਣਾਏ […]

Continue Reading