ਇਸਲਾਮਾਬਾਦ, 1 ਮਈ,ਬੋਲੇ ਪੰਜਾਬ ਬਿਊਰੋ :
ਪਾਕਿਸਤਾਨ ’ਚ ਬੀਤੀ ਰਾਤ ਭੂਚਾਲ ਕਾਰਨ ਧਰਤੀ ਕੰਬਣ ਲੱਗੀ। ਰਾਤ 9 ਵੱਜ ਕੇ 58 ਮਿੰਟ ’ਤੇ ਆਏ ਭੂਚਾਲ ਦੇ ਝਟਕਿਆਂ ਨੇ ਲੋਕਾਂ ਨੂੰ ਡਰਾ ਦਿੱਤਾ ਤੇ ਉਹ ਘਰਾਂ ‘ਚੋਂ ਬਾਹਰ ਨਿਕਲ ਆਏ। ਰਿਕਟਰ ਪੈਮਾਨੇ ’ਤੇ ਇਸ ਭੂਚਾਲ ਦੀ ਤੀਬਰਤਾ 4.4 ਦਰਜ ਕੀਤੀ ਗ
ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (NCS) ਵੱਲੋਂ ਮਿਲੀ ਜਾਣਕਾਰੀ ਮੁਤਾਬਕ, ਭੂਚਾਲ ਦੇ ਝਟਕੇ ਰਾਤ ਦੇ ਸਮੇਂ ਮਹਿਸੂਸ ਹੋਏ, ਜਿਸ ਕਾਰਨ ਲੋਕ ਘਬਰਾਹਟ ’ਚ ਘਰਾਂ ਤੋਂ ਬਾਹਰ ਆ ਗਏ।
ਹਾਲਾਂਕਿ ਭੂਚਾਲ ਦਾ ਕੇਂਦਰ ਕਿੱਥੇ ਸੀ, ਇਸ ਬਾਰੇ ਹਾਲੇ ਤੱਕ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ।















