ਮਜ਼ਦੂਰ ਵਿਚਾਰਾ ਕੀ ਜਾਣੇ ! 

ਸਾਹਿਤ ਪੰਜਾਬ

ਮਜ਼ਦੂਰ ਵਿਚਾਰਾ ਕੀ ਜਾਣੇ ! 

   —————–

ਵਿਚਾਰਾ ਮਜਦੂਰ ਕੀ ਜਾਣੇ 

ਮਜ਼ਦੂਰ ਦਿਵਸ ਦੇ ਅਰਥ 

ਉਸ ਲਈ ਤਾਂ ਅੱਜ ਵੀ 

ਉਹੀ ਆਮ ਦਿਹਾੜਾ ਹੈ 

ਹੱਥ ਚ ਰੋਟੀ ਵਾਲਾ ਡੱਬਾ 

ਤੇ ਉਹੀ ਪੁਰਾਣਾ ਸਾਇਕਲ

ਉਹੀ ਚੌਂਕ 

ਤੇ ਆਂਉਦੇ ਜਾਂਦੇ ਰਾਹੀਆਂ ਵੱਲ 

ਆਸ ਭਰੀ ਨਿਗ੍ਹਾ ਨਾਲ 

ਬਿਟਰ ਬਿਟਰ ਤੱਕਦੀਆਂ 

ਓਹੀਓ ਅੱਖੀਆਂ 

ਦੋ ਪਹਿਰ ਦੀ ਰੋਟੀ 

ਪਸੀਨਾ ਵਹਾਆ,

ਤਰਲੇ ਮਿੰਨਤਾਂ ਕਰਦੇ

ਮਜਦੂਰ ਦੀ ਹਾਲਤ 

ਤਾਂ ਅੱਜ ਵੀ ਉਹੀ ਹੈ 

ਕਾਹਦਾ ਮਜਦੂਰ ਦਿਹਾੜਾ ?

ਘਰ ਟੁੱਕ ਨੂੰ ਉਡੀਕਦੇ

ਬੋਟਾਂ ਨੂੰ ਕੀ ਪਤਾ 

ਕੇ ਅੱਜ ਮਜਦੂਰ ਦਿਵਸ ਤੇ ਵੀ

ਉਨਾਂ ਦੇ ਪਾਪਾ ਨੂੰ 

ਨਹੀ ਮਿਲੀ ਦਿਹਾੜੀ 

ਕਿਉਂਕਿ ਉਨਾ ਨੂੰ ਤਾਂ 

ਤਨ ਢਕਣ ਲਈ ਦੋ ਲੀਰਾਂ

ਤੇ ਢਿੱਡ ਚ ਭੁੱਖ ਨਾਲ ਉਠੱਦੀਆਂ 

ਲੂਰੀਆਂ ਨਾਲ ਮੱਚਦੀ ਅੱਗ 

ਨੂੰ ਠੰਡਾ ਕਰਨ ਲਈ 

ਬਸ ਗੁੱਲੀ ਦੀ ਲੋੜ ਹੈ

ਜਾਂ ਫਿਰ ਤਪਦੇ ਜੇਠ ਹਾੜ ਚ 

ਸੀਨਾ ਠਾਰਨ ਲਈ

ਠੰਡੇ ਝੋਂਕੇ ਦੀ ਲੋੜ ਹੈ 

ਉਸ ਨੂੰ ਚਿੰਤਾ ਹੈ 

ਠਰੂੰ ਠਰੂੰ ਕਰਦੇ ਪੋਹ ਮਾਂਗ ਚ

ਤਨ ਢਕਣ ਲਈ 

ਬਸ ਇੱਕ ਜੁੱਲੀ ਦੀ ਲੋੜ ਹੈ

ਉਸ ਨੂੰ ਨਾ ਕਿਸੇ

ਮਜਦੂਰ ਦਿਹਾੜੇ ਦੀ ਲੋੜ ਆ

ਉਸ ਨੂੰ ਤਾਂ ਸਿਰ ਢਕਣ ਲਈ 

ਬਸ ! ਇੱਕ ਕੁੱਲੀ ਦੀ ਲੋੜ ਹੈ 

ਕੀ ਲੈਣਾ ਮਜਦੂਰ ਦਿਵਸ 

ਦੀਆਂ ਸ਼ੁਭਕਾਮਨਾਵਾਂ ਤੋਂ

ਤੱਕਦੀਆ ਨੰਨੀਆ ਅੱਖਾਂ 

ਤੇ ਬੀਵੀ ਨੂੰ ਤਾਂ ਉਸ ਦੇ 

ਬੋਟਾਂ ਲਈ ਟੁਕ ਚਾਹੀਦਾ

ਉਨਾਂ ਕੀ ਲੈਣਾ ਮਜਦੂਰ ਦਿਵਸ

ਤੇ ਮਜਦੂਰ ਦਿਵਸ ਦੀ ਵਧਾਈ ਤੋਂ

ਮਜਦੂਰ ਦਿਵਸ ਉੱਤੇ

ਲਾਲ ਝੰਡਾ ਲਹਿਰਾ 

ਸਲਾਮ ਕੀਤਾ ਜਾਉਗਾ

ਲੀਡਰ ਦੇਣਗੇ ਭਾਸ਼ਨ 

ਤੇ ਮਜਦੂਰ ਦਿਵਸ ਦੀ ਵਧਾਈ

ਪਰ ਮਜਦੂਰ ਵਿਚਾਰੇ ਦੀ

ਨਾ ਲੋਹੜੀ,ਨਾ ਦਿਵਾਲੀ 

ਕਦੇ ਰੰਗ ਲਿਆਈ

ਨੇਤਾ ਕਰਦੇ 

ਸ਼ਿਕਾਗੋ ਦੇ ਸ਼ਹੀਦਾਂ ਨੂੰ ਪ੍ਣਾਮ !

ਵਿਚਾਰੇ ਮਜ਼ਦੂਰ ਦਾ ਜੀਵਨ ਤਾਂ

ਅੱਜ ਵੀ ਉਸੇ ਹਾਲ ਮਾੜਾ ਹੈ 

ਖੌਰੇ ਕਦ ਆਉ 

ਉਹ ਦਿਨ

ਜਦ ਦੇਸ਼ ਦਾ ਮਜਦੂਰ 

ਆਖ ਸਕੁਗਾ 

ਅੱਜ ਮੇਰਾ ਦਿਹਾੜਾ ਹੈ

ਸਾਰਾ ਦੇਸ਼ ਮੇਰਾ ਵਾੜਾ ਹੈ

ਕੁੱਲੀ ਗੁੱਲੀ ਜੁੱਲੀ ਦੀ 

ਗਰੰਟੀ ਨਾਲ

ਦੂਰ ਹੋਇਆ ਪਾੜਾ ਹੈ

ਅੱਜ ਚੜਿਆ 

ਮਜਦੂਰ ਦਿਹਾੜਾ ਐ

ਪਤਾ ਨੀ ਅਜੀਤ ਖੰਨਾ

ਕਦ ਲਿਖ ਸਕੁਗਾ

ਸੱਚੀ ਮੁੱਚੀ ਯਾਰੋ ਅੱਜ 

ਮਜਦੂਰ ਦਿਹਾੜਾ ਹੈ

       ——–

    ਅਜੀਤ ਖੰਨਾ

     (ਲੈਕਚਰਾਰ)

ਮੋ:76967- 54669

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।