ਤੇਜ਼ ਹਵਾਵਾਂ ਨਾਲ ਪਏ ਮੀਂਹ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ

ਚੰਡੀਗੜ੍ਹ

ਚੰਡੀਗੜ੍ਹ, 2 ਮਈ,ਬੋਲੇ ਪੰਜਾਬ ਬਿਊਰੋ ;
ਪੰਜਾਬ ਦੇ ਮੌਸਮ ਨੇ ਅਚਾਨਕ ਰੁਖ ਬਦਲਿਆ ਅਤੇ ਮੀਂਹ-ਹਨੇਰੀ ਨੇ ਵੱਖ-ਵੱਖ ਥਾਂਈਂ ਦਸਤਕ ਦਿੱਤੀ। ਮੋਹਾਲੀ ਜ਼ਿਲ੍ਹੇ ’ਚ ਤੇਜ਼ ਹਵਾਵਾਂ ਤੋਂ ਬਾਅਦ ਪਿਆ। ਮੀਂਹ ਲੋਕਾਂ ਲਈ ਰਾਹਤ ਲੈ ਕੇ ਆਇਆ, ਜਿੱਥੇ ਗਰਮੀ ਦੀ ਤਪਸ਼ ’ਚ ਥੋੜ੍ਹੀ ਠੰਢਕ ਆ ਗਈ।
ਦੂਜੇ ਪਾਸੇ, ਪਟਿਆਲਾ ਵਿੱਚ ਮੀਂਹ ਨਾਲ ਗੜ੍ਹੇਮਾਰੀ ਦੀ ਵੀ ਸੂਚਨਾ ਮਿਲੀ ਹੈ, ਜਿਸ ਨੇ ਖੇਤਾਂ ’ਚ ਖੜ੍ਹੀਆਂ ਫਸਲਾਂ ਲਈ ਚਿੰਤਾ ਵਧਾ ਦਿੱਤੀ ਹੈ। ਅੰਮ੍ਰਿਤਸਰ ਵੀ ਇਸ ਮੌਸਮੀ ਤਬਦੀਲੀ ਤੋਂ ਬਚ ਨਾਂ ਸਕਿਆ – ਉੱਥੇ ਤੇਜ਼ ਹਨੇਰੀ ਨੇ ਦਰਖ਼ਤਾਂ ਤੇ ਖੰਭਿਆਂ ਨੂੰ ਡੇਗ ਦਿੱਤਾ, ਜਿਸ ਕਾਰਨ ਕਈ ਥਾਵਾਂ ’ਤੇ ਬਿਜਲੀ ਵੀ ਚਲੀ ਗਈ।
ਮੌਸਮ ਵਿਭਾਗ ਵੱਲੋਂ ਅਗਲੇ ਕੁਝ ਦਿਨ ਹੋਰ ਮੀਂਹ ਅਤੇ ਹਵਾਵਾਂ ਦੀ ਸੰਭਾਵਨਾ ਜਤਾਈ ਗਈ ਹੈ। ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।